ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਅੱਜ ਟੈਗੋਰ ਥਿਏਟਰ ਵਿਖੇ ਵੱਖ-ਵੱਖ ਵਿਭਾਗਾਂ 'ਚ ਨਵੇਂ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਅਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨਾਲ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਵੀ ਮੌਜੂਦ ਰਹੇ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜੇਕਰ ਪੁਰਾਣੀਆਂ ਸਰਕਾਰਾਂ ਨੇ ਜਨਤਾ ਬਾਰੇ ਕੁੱਝ ਸੋਚਿਆ ਹੁੰਦਾ ਤਾਂ ਫਿਰ ਇਸ ਸਮੇਂ ਅਸੀਂ ਆਪਣਾ ਕੰਮ ਕਰ ਰਹੇ ਹੁੰਦੇ, ਸਾਨੂੰ ਸਿਆਸਤ 'ਚ ਆਉਣ ਦੀ ਲੋੜ ਨਹੀਂ ਪੈਂਦੀ।
ਇਹ ਵੀ ਪੜ੍ਹੋ : ਪੰਜਾਬ 'ਚ ਅੱਧੀ ਰਾਤੀਂ ਵੱਡਾ ਧਮਾਕਾ! ਆਵਾਜ਼ ਸੁਣ ਕੰਬ ਗਏ ਲੋਕ, ਪੈ ਗਈਆਂ ਭਾਜੜਾਂ (ਤਸਵੀਰਾਂ)
ਉੁਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਤਾਂ ਉਹ ਆਪਣੇ ਰੁਝੇਵਿਆਂ 'ਚ ਰੁੱਝੇ ਰਹਿਣਗੇ ਅਤੇ ਨਸ਼ਿਆਂ ਵੱਲ ਨਹੀਂ ਲੱਗਣਗੇ। ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਪੰਜਾਬ ਪਹਿਲਾਂ ਅਜਿਹਾ ਨਹੀਂ ਸੀ। ਪੁਰਾਣੀਆਂ ਸਰਕਾਰਾਂ ਨੇ ਅਜਿਹੀਆਂ ਪਾਲਿਸੀਆਂ ਬਣਾਈਆਂ ਕਿ ਲੋਕ ਬਾਹਰ ਭੱਜਣ ਲੱਗ ਪਏ। ਉਨ੍ਹਾਂ ਨੇ ਵਿਰੋਧੀਆਂ 'ਤੇ ਤੰਜ ਕੱਸਦਿਆਂ ਕਿਹਾ ਕਿ ਵਿਰੋਧੀ ਤਾਂ ਤੜਕੇ ਉੱਠਦੇ ਹੀ ਮੈਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ ਅਤੇ ਛੋਟੀ-ਛੋਟੀ ਗੱਲ 'ਤੇ ਕਹਿ ਦਿੰਦੇ ਹਨ ਕਿ ਭਗਵੰਤ ਮਾਨ ਅਸਤੀਫ਼ਾ ਦੇਵੇ।
ਇਹ ਵੀ ਪੜ੍ਹੋ : ਪੰਜਾਬ 'ਚ ਤੂਫ਼ਾਨ ਤੇ ਮੀਂਹ ਬਾਰੇ ਨਵੀਂ ਅਪਡੇਟ, 10 ਤਾਰੀਖ਼ ਤੱਕ ਮੌਸਮ ਵਿਭਾਗ ਨੇ ਕਰ 'ਤੀ ਭਵਿੱਖਬਾਣੀ
ਉਨ੍ਹਾਂ ਕਿਹਾ ਕਿ ਸਿਆਸਤ 'ਚ ਵੀ ਉਨ੍ਹਾਂ ਦੀ ਲਾਂਚਿੰਗ ਹੁੰਦੀ ਹੈ, ਜਦੋਂ ਕਿ ਅਸੀਂ ਤਾਂ ਰਾਕੇਟ ਹੀ ਲਾਂਚ ਹੁੰਦੇ ਦੇਖੇ ਹਨ। ਉਨ੍ਹਾਂ ਕਿਹਾ ਕਿ ਜਿਸ ਮਾਣ-ਸਤਿਕਾਰ ਵਾਲੇ ਅਹੁਦੇ 'ਤੇ ਲੋਕਾਂ ਨੇ ਮੈਨੂੰ ਬਿਠਾਇਆ ਹੈ, ਮੈਂ ਜ਼ਿੰਦਗੀ 'ਚ ਕਦੇ ਨਹੀਂ ਸੋਚਿਆ ਸੀ। ਮੁੱਖ ਮੰਤਰੀ ਨੇ ਨਵੇਂ ਨਿਯੁਕਤ ਉਮੀਦਵਾਰਾਂ ਦੀ ਹੌਂਸਲਾ-ਅਫ਼ਜਾਈ ਕਰਦਿਆਂ ਕਿਹਾ ਕਿ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਹੈ, ਮਿਹਨਤ ਕਰੋ ਅਤੇ ਅੱਗੇ ਵੱਧਦੇ ਰਹੋ ਅਤੇ ਰੁਕਣਾ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੁਧਿਆਣੇ ਆਉਣਗੇ ਰਾਜਪਾਲ, ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਕਰਨ ਦੀ ਮੁਹਿੰਮ ਦਾ ਲੈਣਗੇ ਜਾਇਜ਼ਾ
NEXT STORY