ਅੰਮ੍ਰਿਤਸਰ (ਸੰਜੀਵ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੇ ਇਤਿਹਾਸ ’ਚ ਕੀਰਤੀਮਾਨ ਸਥਾਪਿਤ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਹੈ। ਕੁਝ ਸਮਾਂ ਪਹਿਲਾਂ ਹੀ ਵੱਖ-ਵੱਖ ਪਬਲਿਕ ਸੈਕਟਰ ਅਤੇ ਪ੍ਰਾਈਵੇਟ ਏਜੰਸੀਆਂ ਵੱਲੋਂ ਕਰਵਾਏ ਗਏ ਸਰਵੇਖਣਾਂ ’ਚ ਜਿਥੇ ਰੇਟਿੰਗ ਤੇ ਰੈਂਕਿੰਗ ’ਚ ਟਾਪ ਦੀ ਯੂਨੀਵਰਸਿਟੀ ਰਹੀ ਹੈ, ਉਥੇ ਹੁਣ ਕਿਊ. ਐੱਸ. ਆਈ. ਗੇਜ ਵੱਲੋਂ ਡਾਇਮੰਡ ਰੇਟਿੰਗ ਦੇ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਚੇਰੇ ਮਿਆਰ ’ਚ ਇਕ ਹੋਰ ਹੀਰਾ ਜੜ੍ਹ ਦਿੱਤਾ ਹੈ।
ਪੜ੍ਹੋ ਇਹ ਵੀ ਖ਼ਬਰ - ਨਸ਼ੇ ਦੇ ਦੈਂਤ ਨੇ ਖੋਹ ਲਈਆਂ ਇਕ ਹੋਰ ਪਰਿਵਾਰ ਦੀਆਂ ਖ਼ੁਸ਼ੀਆਂ, ਕੁਝ ਸਮਾਂ ਪਹਿਲਾਂ ਹੋਇਆ ਸੀ ਵਿਆਹ
ਦੱਸ ਦੇਈਏ ਕਿ ਕੌਮੀ ਪੱਧਰ ਦੀ ਰੇਟਿੰਗ ਸੰਸਥਾ ਕਿਊ.ਐੱਸ.ਆਈ. ਗੇਜ਼ ਵੱਖ-ਵੱਖ ਮਾਪਦੰਡਾਂ ਉਪਰ ਦੇਸ਼ ਦੇ ਵਿੱਦਿਅਕ ਅਦਾਰਿਆਂ ਨੂੰ ਰੇਟਿੰਗ ਦੇਣ ਵਾਲੀ ਇਕ ਮਿਆਰੀ ਤੇ ਭਰੋਸੇਯੋਗ ਸੰਸਥਾ ਹੈ। ਇਸ ਸੰਸਥਾਂ ਵੱਲੋਂ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਖੋਜ, ਫੈਕਲਟੀ ਗੁਣਵਤਾ ਅਤੇ ਢਾਂਚਾ ਪ੍ਰਬੰਧ ਵਿਚ ਮਾਰੀਆਂ ਗਈਆਂ ਮੱਲਾਂ ਦੇ ਆਧਾਰ ’ਤੇ ਡਾਇਮੰਡ ਰੇਟਿੰਗ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਮਾਂ ਨੇ ਫੋਨ ਚਲਾਉਣ ਤੋਂ ਕੀਤਾ ਮਨ੍ਹਾ ਤਾਂ ਦੋ ਭੈਣਾਂ ਦੇ ਇਕਲੌਤੇ ਭਰਾ ਨੇ ਛੱਡਿਆ ਘਰ, 13 ਦਿਨਾਂ ਬਾਅਦ ਮਿਲੀ ਲਾਸ਼
ਉਕਤ ਮਾਣ ਮਿਲਣ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਾਈਸ ਚਾਂਸਲਰ ਪ੍ਰੋ.ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਸਮੇਂ ਯੂਨੀਵਰਸਿਟੀ ਦਾ ਐੱਚ. ਇੰਡੈਕਸ 113 ਹੈ, ਜੋ ਯੂਨੀਵਰਸਿਟੀ ਦੇ ਉਚ ਮਿਆਰੀ ਮੁੱਢਲੇ ਢਾਂਚੇ ਅਤੇ ਉਚ ਪੱਧਰੀ ਅਧਿਆਪਨ-ਖੋਜ ਅਮਲੇ ਵੱਲੋਂ ਉਚ ਮਿਆਰੀ ਖੋਜ ਪਬਲੀਕੇਸ਼ਨ ਸਦਕਾ ਹੈ। ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ’ਵਰਸਿਟੀ ਪਰਿਵਾਰ ਦੇ ਸਿਰ ਸਜਾਉਂਦਿਆਂ ਉਨ੍ਹਾਂ ਕਿਹਾ ਕਿ ’ਵਰਸਿਟੀ ਮੌਜੂਦਾ ਚੁਣੌਤੀਪੂਰਨ ਹਲਾਤਾਂ ’ਚ ਜਿਥੇ ਉਚੇਰੀ ਸਿੱਖਿਆ ਦੇ ਖੇਤਰ ’ਚ ਇਕ ਸੰਤੁਲਨ ਬਣਾਉਣ ’ਚ ਕਾਮਯਾਬ ਹੋਈ ਹੈ, ਉਥੇ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਦੇ ਤਹਿਤ ਸਮੇਂ ਸਮੇਂ ਵੱਖ-ਵੱਖ ਸਿਖਲਾਈ ਪ੍ਰੋਗਰਾਮ ਅਰੰਭੇ ਗਏ ਹਨ, ਉਥੇ ਕਈ ਜਾਗਰੂਕਤਾ ਮੁਹਿਮਾਂ ਵੀ ਚਲਾਈਆਂ ਗਈਆਂ ਹਨ।
ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਨੇ ਹੋਰ ਗਹਿਰਾ ਕੀਤਾ ਬਜ਼ੁਰਗਾਂ ਦਾ ਦਰਦ, ਬੱਚਿਆਂ ਦੇ ਫੋਨ ਦੀ 'ਉਡੀਕ' 'ਚ ਕੱਟ ਰਹੇ ਨੇ ਰਹਿੰਦੀ ਜ਼ਿੰਦਗੀ
ਪੰਜਾਬ ’ਚ ਜੋੜ-ਤੋੜ ਦੀ ਸਿਆਸਤ ਸਿਰਜੇਗੀ ਨਵੇਂ ਸਮੀਕਰਨ, ਪਾਰਟੀ ਬਦਲਣ ਲਈ ਕਾਹਲੇ ਕਈ ਆਗੂ
NEXT STORY