ਸੰਗਰੂਰ (ਹਨੀ ਕੋਹਲੀ, ਵਿਵੇਕ ਸਿੰਧਵਾਨੀ): ਜੂਨ 2016 ’ਚ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੇ ਮਾਲੇਰਕੋਟਲਾ ’ਚ ਬਹੁ-ਚਰਚਿਤ ਕੁਰਾਨ ਸ਼ਰੀਫ ਬੇਅਦਬੀ ਮਾਮਲੇ ’ਤੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਨੂੰ ਮਾਨਯੋਗ ਸੀ.ਜੇ.ਐੱਮ. ਪ੍ਰਸ਼ਾਤ ਵਰਮਾ ਦੀ ਅਦਾਲਤ ਨੇ ਬਰੀ ਕੀਤਾ ਹੈ। ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮਹਿਰੋਲੀ ਤੋਂ ਵਿਧਾਇਕ ਨਰੇਸ਼ ਯਾਦਵ ਦਾ ਨਾਂ ਮਾਲੇਰਕੋਟਲਾ ਕੁਰਾਨ ਸ਼ਰੀਫ ਬੇਅਦਬੀ ਮਾਮਲੇ ’ਚ 2 ਦੋਸ਼ੀ ਵਿਜੇ ਅਤੇ ਗੌਰਵ ਨੇ ਲਿਆ ਸੀ।
ਇਹ ਵੀ ਪੜ੍ਹੋ: ਜਲੰਧਰ: ਹਵੇਲੀ ਰੈਸਟੋਰੈਂਟ ਦੇ ਸੀ.ਈ.ਓ. ਦੀ ਨਾਕੇ 'ਤੇ ਪੁਲਸ ਵੱਲੋਂ ਕੁੱਟਮਾਰ, ਮਾਮਲਾ ਭਖਿਆ
ਦੱਸ ਦੇਈਏ ਕਿ ਨਰੇਸ਼ ਯਾਦਵ ਨੂੰ ਪੰਜਾਬ ਪੁਲਸ ਦਿੱਲੀ ਤੋਂ ਗ੍ਰਿਫ਼ਤਾਰ ਕਰਕੇ ਲੈ ਗਈ ਸੀ ਅਤੇ ਕਰੀਬ ਸਾਢੇ ਚਾਰ ਸਾਲ ਬਾਅਦ ਕੋਰਟ ਨੇ ਨਰੇਸ਼ ਯਾਦਵ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ। ਗ਼ੌਰਤਲਬ ਹੈ ਕਿ ਸਥਾਨਕ ਖੰਨਾ ਰੋਡ ‘ਤੇ ਇੱਕ ਕਾਲੇ ਰੰਗ ਦੀ ਗੱਡੀ ਜੋ ਕਿ ਜਰਗ ਚੌਕ ਮਾਲੇਰਕੋਟਲਾ ਤੋਂ ਖੰਨਾ ਸਾਇਡ ਵੱਲ ਨੂੰ ਜਾ ਰਹੀ ਸੀ, ਵਿੱਚੋਂ ਕੁਰਾਨ ਦੇ ਪਤਰੇ ਸੁੱਟੇ ਗਏ ਸਨ, ਜਿਨ੍ਹਾਂ ਨੂੰ ਇਕੱਤਰ ਕਰਕੇ ਬਾਅਦ ‘ਚ ਮੁਸਲਿਮ ਭਾਈਚਾਰੇ ਵੱਲੋਂ ਦਫਨ ਕਰ ਦਿੱਤਾ ਗਿਆ ਸੀ ਅਤੇ ਕੀਤੀ ਗਈ ਤਫਤੀਸ਼ ‘ਚ ਪੁਲਸ ਨੇ ਗੌਰਵ ਅਤੇ ਵਿਜੇ ਨੂੰ ਦੋਸ਼ੀ ਮੰਨਿਆ ਸੀ ਜਿਨ੍ਹਾਂ ਆਪਣੇ ਬਿਆਨ ‘ਚ ਮਹਿਰੋਲ ਤੋਂ ਵਿਧਾਇਕ ਨਰੇਸ਼ ਯਾਦਵ ਦਾ ਨਾਂ ਲਿਆ ਸੀ। ਉਕਤ ਮਾਮਲਾ ਕਾਫ਼ੀ ਦੇਰ ਤੱਕ ਮਾਲੇਰਕੋਟਲਾ ਦੀ ਸਿਵਲ ਅਦਾਲਤ ’ਚ ਚੱਲਿਆ ਸੀ ਅਤੇ ਬਾਅਦ ‘ਚ ਸਰਖਿਆ ਪੱਖੋਂ ਉਕਤ ਮਾਮਲੇ ਨੂੰ ਸੰਗਰੂਰ ਦੀ ਸੈਸ਼ਨ ਕੋਰਟ ’ਚ ਤਬਦੀਲ ਕਰ ਦਿੱਤਾ ਗਿਆ ਸੀ ਜਿੱਥੇ ਕਈ ਸੁਣਵਾਈਆਂ ਹੋਈਆਂ ਅਤੇ ਅੱਜ ਆਖ਼ਰਕਾਰ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਨੂੰ ਬਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਧੀ ਮ੍ਰਿਤਕ ਦੇਖ ਕੁਰਲਾ ਉੱਠੀ ਮਾਂ, ਅਖੀਰ ਤੱਕ ਰੋਂਦੀ ਰਹੀ, ਮੈਨੂੰ ਮੇਰੇ ਪੁੱਤ ਨਾਲ ਮਿਲਵਾ ਦਿਓ!
'ਸਿੱਧੀ ਅਦਾਇਗੀ' ਮਾਮਲੇ 'ਚ ਕੇਂਦਰ ਨਾਲ ਗੱਲਬਾਤ ਕਰੇਗੀ ਪੰਜਾਬ ਸਰਕਾਰ
NEXT STORY