ਚਮਕੌਰ ਸਾਹਿਬ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕਾ ਚਮਕੌਰ ਸਾਹਿਬ ਵਿਖੇ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਰੇਡ ਕੀਤੀ ਗਈ। ਇਸ ਦੌਰਾਨ ਆਪ ਦੇ ਸਹਿ ਪ੍ਰਭਾਰੀ ਰਾਘਵ ਚੱਢਾ ਨੇ ਰੇਤ ਮਾਫ਼ੀਆ ਨੂੰ ਲੈ ਕੇ ਵੱਡੇ ਖ਼ੁਲਾਸੇ ਕੀਤੇ। ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਹਲਕੇ 'ਚ ਸ਼ਰੇਆਮ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ ਅਤੇ ਮਾਈਨਿੰਗ ਮਾਫ਼ੀਆ ਮੁੱਖ ਮੰਤਰੀ ਦੀ ਸਰਪ੍ਰਸਤੀ ਹੇਠ ਫਲ-ਫੁਲ ਰਿਹਾ ਹੈ। ਰਾਘਵ ਚੱਢਾ ਵੱਲੋਂ ਚਮਕੌਰ ਸਾਹਿਬ ਦੇ ਪਿੰਡ ਜਿੰਦਾਪੁਰ 'ਚ ਰੇਡ ਕੀਤੀ ਗਈ। ਰਾਘਵ ਚੱਢਾ ਨੇ ਕਿਹਾ ਕਿ ਇਹ ਥਾਂ ਜੰਗਲਾਤ ਵਿਭਾਗ ਦੇ ਅਧੀਨ ਆਉਂਦੀ ਹੈ ਪਰ ਇੱਥੇ ਸ਼ਰੇਆਮ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ।
ਇਹ ਵੀ ਪੜ੍ਹੋ : ਹਵਸ ਦੇ ਪੁਜਾਰੀ ਨੇ ਨੌਕਰੀ ਲੈਣ ਆਈ ਕੁੜੀ ਦੀ ਕੋਲਡ ਡਰਿੰਕ 'ਚ ਮਿਲਾਇਆ ਨਸ਼ਾ, ਬੇਹੋਸ਼ ਕਰਕੇ ਲੁੱਟੀ ਇੱਜ਼ਤ
ਉਨ੍ਹਾਂ ਕਿਹਾ ਕਿ ਇੱਥੋਂ ਅੰਦਾਜ਼ ਰੋਜ਼ਾਨਾ 800 ਤੋਂ 1000 ਟਿੱਪਰ ਟਰੱਕ ਭਰ ਕੇ ਲਿਜਾਏ ਜਾਂਦੇ ਹਨ ਅਤੇ ਇਕ ਟਰੱਕ 'ਚ 800 ਫੁੱਟ ਦੇ ਕਰੀਬ ਰੇਤ ਆਉਂਦੀ ਹੈ, ਜੋ ਕਿ ਬਜ਼ਾਰਾਂ 'ਚ 25 ਰੁਪਏ ਤੋਂ ਲੈ ਕੇ 40 ਰੁਪਏ ਤੱਕ ਵਿਕਦੀ ਹੈ। ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਥਾਂ-ਥਾਂ ਬੋਰਡਿੰਗ ਲਾਏ ਗਏ ਹਨ ਕਿ ਉਹ ਮਾਫ਼ੀਆ ਵਾਲਿਆਂ ਦੇ ਮੁੱਖ ਮੰਤਰੀ ਨਹੀਂ ਹਨ ਪਰ ਸੱਚਾਈ ਤਾਂ ਇਹ ਹੈ ਕਿ ਮੁੱਖ ਮੰਤਰੀ ਦੀ ਨੱਕ ਹੇਠਾਂ ਸ਼ਰੇਆਮ ਨਾਜਾਇਜ਼ ਮਾਈਨਿੰਗ ਦਾ ਕੰਮ ਜਾਰੀ ਹੈ।
ਇਹ ਵੀ ਪੜ੍ਹੋ : ਕਲਯੁਗੀ ਪਿਓ ਨੇ ਹੱਦਾਂ ਟੱਪਦਿਆਂ ਗਰਭਵਤੀ ਕੀਤੀ ਨਾਬਾਲਗ ਧੀ, ਮਾਂ ਅੱਗੇ ਇੰਝ ਸਾਹਮਣੇ ਆਈ ਸੱਚਾਈ
ਉਨ੍ਹਾਂ ਕਿਹਾ ਕਿ ਇੱਥੋਂ ਅੰਦਾਜ਼ ਰੋਜ਼ਾਨਾ 800 ਤੋਂ 1000 ਟਿੱਪਰ ਟਰੱਕ ਭਰ ਕੇ ਲਿਜਾਏ ਜਾਂਦੇ ਹਨ ਅਤੇ ਇਕ ਟਰੱਕ 'ਚ 800 ਫੁੱਟ ਦੇ ਕਰੀਬ ਰੇਤ ਆਉਂਦੀ ਹੈ, ਜੋ ਕਿ ਬਜ਼ਾਰਾਂ 'ਚ 25 ਰੁਪਏ ਤੋਂ ਲੈ ਕੇ 40 ਰੁਪਏ ਤੱਕ ਵਿਕਦੀ ਹੈ। ਰਾਘਵ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਥਾਂ-ਥਾਂ ਬੋਰਡਿੰਗ ਲਾਏ ਗਏ ਹਨ ਕਿ ਉਹ ਮਾਫ਼ੀਆ ਵਾਲਿਆਂ ਦੇ ਮੁੱਖ ਮੰਤਰੀ ਨਹੀਂ ਹਨ ਪਰ ਸੱਚਾਈ ਤਾਂ ਇਹ ਹੈ ਕਿ ਮੁੱਖ ਮੰਤਰੀ ਦੀ ਨੱਕ ਹੇਠਾਂ ਸ਼ਰੇਆਮ ਨਾਜਾਇਜ਼ ਮਾਈਨਿੰਗ ਦਾ ਕੰਮ ਜਾਰੀ ਹੈ। ਰਾਘਵ ਚੱਢਾ ਨੇ ਕਿਹਾ ਕਿ ਇਸ ਸਬੰਧੀ ਇੱਥੋਂ ਦੇ ਜੰਗਲਾਤ ਅਧਿਕਾਰੀ ਨੇ ਜਦੋਂ ਇਸ ਗੈਰ ਕਾਨੂੰਨੀ ਮਾਈਨਿੰਗ ਬਾਰੇ ਐੱਸ. ਐੱਚ. ਓ. ਨੂੰ ਚਿੱਠੀ ਲਿਖੀ ਤਾਂ ਕਾਰਵਾਈ ਕਰਨ ਦੀ ਥਾਂ 'ਤੇ ਉਕਤ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ। ਉਨ੍ਹਾਂ ਨੇ ਇਸ ਮੌਕੇ ਜੰਗਲਾਤ ਅਫ਼ਸਰ ਵੱਲੋਂ ਲਿਖੀ ਗਈ ਚਿੱਠੀ ਵੀ ਰਿਲੀਜ਼ ਕੀਤੀ। ਰਾਘਵ ਚੱਢਾ ਨੇ ਕਿਹਾ ਕਿ ਜਿੱਥੇ ਕਾਨੂੰਨੀ ਮਾਈਨਿੰਗ ਹੁੰਦੀ ਹੈ, ਉੱਥੇ ਨਿਸ਼ਾਨਦੇਹੀ ਕੀਤੀ ਜਾਂਦੀ ਹੈ, ਝੰਡੇ ਲੱਗਦੇ ਹਨ ਪਰ ਇਸ ਥਾਂ 'ਤੇ ਅਜਿਹਾ ਕੁੱਝ ਵੀ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗੜ੍ਹਦੀਵਾਲਾ 'ਚ ਸਹੁਰਿਆਂ ਦੇ ਤਾਹਨੇ-ਮਿਹਣਿਆਂ ਤੋਂ ਪਰੇਸ਼ਾਨ ਵਿਆਹੁਤਾ ਨੇ ਖ਼ੁਦ ਨੂੰ ਅੱਗ ਲਗਾ ਕੇ ਕੀਤੀ ਖ਼ੁਦਕੁਸ਼ੀ
NEXT STORY