ਚੰਡੀਗੜ੍ਹ : ਦਿੱਲੀ ਤੋਂ 'ਆਪ' ਦੇ ਵਿਧਾਇਕ ਤੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਬੀਤੇ ਕੁਝ ਦਿਨਾਂ ਤੋਂ 'ਆਪ' ਦੇ ਨਾਂ ਹੇਠ ਵਾਇਰਲ ਹੋ ਰਹੇ ਪੋਸਟਰਾਂ 'ਤੇ ਸਪਸ਼ਟੀਕਰਨ ਦਿੰਦਿਆਂ ਪੰਜਾਬ ਦੇ ਸਿਆਸੀ ਆਗੂਆਂ ਨੂੰ ਲਪੇਟੇ ਵਿੱਚ ਲਿਆ ਹੈ। ਰਾਘਵ ਚੱਢਾ ਨੇ ਵਾਇਰਲ ਹੋ ਰਹੇ ਪੋਸਟਰਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਿਛਲੇ 50 ਸਾਲਾਂ ਤੋਂ ਪੰਜਾਬ 'ਤੇ ਰਾਜ ਕਰਦੇ ਆ ਰਹੇ ਆਗੂਆਂ ਨੇ ਲੋਕਾਂ ਦਾ ਪੈਸਾ ਖਾਧਾ ਹੈ ਅਤੇ ਪੋਸਟਰਾਂ 'ਚ ਲਿਖਿਆ ਹੈ ਕਿ ਜੇਕਰ ਹੁਣ ਇਹੀ ਨੇਤਾ ਤੁਹਾਡਾ ਪੈਸਾ ਜਾਂ ਹੋਰ ਕੋਈ ਚੀਜ਼ਾਂ ਤੁਹਾਨੂੰ ਦੇਣਾ ਚਾਹੁੰਦੇ ਹਨ ਤਾਂ ਤੁਸੀਂ ਜ਼ਰੂਰ ਇਸ ਨੂੰ ਲੈ ਲਵੋ। ਇਹ ਤੁਹਾਡਾ ਹੀ ਪੈਸਾ ਹੈ, ਤੁਹਾਡਾ ਹੱਕ ਹੈ, ਜੋ ਇਨ੍ਹਾਂ ਲੀਡਰਾਂ ਨੇ ਮਾਰ ਰੱਖਿਆ ਸੀ ਪਰ ਆਪਣੇ ਬੱਚਿਆਂ ਦੇ ਭਵਿੱਖ ਅਤੇ ਪੰਜਾਬ ਦੀ ਖ਼ੁਸ਼ਹਾਲੀ ਲਈ ਵੋਟ ਆਮ ਆਦਮੀ ਪਾਰਟੀ ਨੂੰ ਹੀ ਦੇਣਾ। ਰਾਘਵ ਨੇ ਇਹ ਸਪਸ਼ਟ ਕੀਤਾ ਕਿ ਵਾਇਰਲ ਹੋ ਰਹੇ ਪੋਸਟਰ ਆਮ ਆਦਮੀ ਪਾਰਟੀ ਵੱਲੋਂ ਨਾ ਲਿਖੇ ਗਏ ਹਨ ਅਤੇ ਨਾ ਹੀ ਪ੍ਰਿੰਟ ਕਰਵਾਏ ਗਏ ਹਨ ਸਗੋਂ ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਹੈ ਤੇ ਪੰਜਾਬ ਦੇ ਲੋਕਾਂ ਨੇ ਹੀ ਇਹ ਪੋਸਟਰ ਛਪਵਾਏ ਹਨ।
ਇਹ ਵੀ ਪੜ੍ਹੋ : ਚੋਣ ਮੈਦਾਨ 'ਚ ਨਿੱਤਰੇ ਬਲਬੀਰ ਰਾਜੇਵਾਲ, ਇਸ ਹਲਕੇ ਤੋਂ ਲੜਨਗੇ ਚੋਣ
ਰਾਘਵ ਚੱਢਾ ਨੇ ਕਿਹਾ ਕਿ ਇਨ੍ਹਾਂ ਪੋਸਟਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਸਮੇਤ ਕਈ ਸਿਆਸੀ ਪਾਰਟੀਆਂ ਨੂੰ ਇਤਰਾਜ਼ ਹੈ ਤੇ ਉਨ੍ਹਾਂ ਪਾਰਟੀਆਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਪੋਸਟਰਾਂ ਖ਼ਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਕਰਨਗੀਆਂ।ਅਕਾਲੀ ਦਲ ਨੂੰ ਲਪੇਟੇ ਵਿੱਚ ਲੈਂਦਿਆਂ ਰਾਘਵ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਨ੍ਹਾਂ ਪੋਸਟਰਾਂ 'ਤੇ ਸਭ ਤੋਂ ਵੱਧ ਇਤਰਾਜ਼ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੈ। 'ਆਪ' ਆਗੂ ਨੇ ਅਕਾਲੀ ਦਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪੋਸਟਰ ਆਮ ਆਦਮੀ ਪਾਰਟੀ ਨੇ ਨਹੀਂ ਛਪਵਾਏ, ਇਹ ਤਾਂ ਖੁਦ ਲੋਕਾਂ ਵੱਲੋਂ ਛਪਵਾ ਕੇ ਵੰਡੇ ਜਾ ਰਹੇ ਹਨ। ਰਾਘਵ ਨੇ ਅਕਾਲੀ ਦਲ ਤੇ ਵੱਡਾ ਸਵਾਲ ਚੁੱਕਦਿਆਂ ਕਿਹਾ ਕਿ ਕਿਤੇ ਅਕਾਲੀ ਦਲ ਨੂੰ ਅਜਿਹਾ ਤਾਂ ਨਹੀਂ ਲੱਗਦਾ ਕਿ ਵੋਟਾਂ ਦੌਰਾਨ ਪੈਸਾ ਵੰਡਣ ਦਾ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋਵੇਗਾ।ਰਾਘਵ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਤਾਂ ਜੋ ਵਧੀਆ ਹਸਪਤਾਲ ਅਤੇ ਸਕੂਲ ਬਣ ਸਕਣ।
ਇਹ ਵੀ ਪੜ੍ਹੋ : ਰਾਘਵ ਚੱਢਾ ਦਾ ਹਰਸਿਮਰਤ ਬਾਦਲ ਨੂੰ ਤਿੱਖਾ ਸਵਾਲ, CM ਚੰਨੀ 'ਤੇ ਵੀ ਲਾਇਆ ਵੱਡਾ ਇਲਜ਼ਾਮ
ਨੋਟ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ?
ਨਵਜੋਤ ਸਿੱਧੂ ਨੇ ਪੇਸ਼ ਕੀਤਾ 'ਪੰਜਾਬ ਮਾਡਲ', ਦੱਸਿਆ ਕਿੱਥੋਂ-ਕਿੱਥੋਂ ਹੋਵੇਗੀ ਕਮਾਈ
NEXT STORY