ਹੁਸ਼ਿਆਰਪੁਰ, (ਘੁੰਮਣ)- ਫਗਵਾਡ਼ਾ ਰੋਡ ’ਤੇ ਸਥਿਤ ਰਹੀਮਪੁਰ ਦੀ ਸਬਜ਼ੀ ਮੰਡੀ ਤੋਂ ਸਰਕਾਰ ਨੂੰ ਟੈਕਸ ਤੇ ਫੀਸਾਂ ਦੇ ਤੌਰ ’ਤੇ ਹਰ ਸਾਲ ਕਰੋਡ਼ਾਂ ਰੁਪਏ ਦੀ ਆਮਦਨ ਹੁੰਦੀ ਹੈ। ਆਪਣੀ ਦੁਰਦਸ਼ਾ ’ਤੇ ਹੰਝੂ ਵਹਾਉਣ ਵਾਲੀ ਇਸ ਮੰਡੀ ਵੱਲ ਪਤਾ ਨਹੀਂ ਕਿਉਂ ਪ੍ਰਸ਼ਾਸਨ ਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਬੇਰੁਖੀ ਅਪਣਾ ਰਹੇ ਹਨ। ਲੇਬਰ ਪਾਰਟੀ ਭਾਰਤ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਦੱਸਿਆ ਕਿ 10 ਸਾਲ ਤੱਕ ਅਕਾਲੀ-ਭਾਜਪਾ ਦੇ ਕਾਰਜਕਾਲ ਦੌਰਾਨ ਰਹੀਮਪੁਰ ਸਬਜ਼ੀ ਮੰਡੀ ਦੀ ਹਾਲਤ ਕਾਫੀ ਤਰਸਯੋਗ ਸੀ। ਪੰਜਾਬ ਵਿਚ ਕਾਂਗਰਸ ਸਰਕਾਰ ਦੀ ਸਥਾਪਨਾ ਤੋਂ ਬਾਅਦ ਉਮੀਦ ਜਾਗੀ ਸੀ ਕਿ ਨਵੀਂ ਸਰਕਾਰ ਮੰਡੀ ਦੀ ਦਸ਼ਾ ਸੁਧਾਰਨ ਲਈ ਲੋਡ਼ੀਂਦੇ ਕਦਮ ਚੁੱਕੇਗੀ, ਪ੍ਰੰਤੂ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ।

ਮੰਡੀ ’ਚ ਸਫ਼ਾਈ ਦਾ ਨਾਮੋ-ਨਿਸ਼ਾਨ ਨਹੀਂ : ਉਨ੍ਹਾਂ ਦੱਸਿਆ ਕਿ ਮੰਡੀ ਵਿਚ ਥਾਂ-ਥਾਂ ’ਤੇ ਗੰਦਗੀ ਫੈਲੀ ਹੋਈ ਹੈ। ਜਿਸ ਕਾਰਨ ਆਸ-ਪਾਸ ਦੇ ਇਲਾਕਿਆਂ ’ਚ ਬਦਬੂ ਆਉਣ ਕਰਕੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਹੈ। ਧੀਮਾਨ ਨੇ ਕਿਹਾ ਕਿ ਮੰਡੀ ਦੀ ਦੁਰਦਸ਼ਾ ਬਾਰੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੂਰੀ ਵੀਡੀਓ ਬਣਾ ਕੇ ਭੇਜੀ ਜਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਿਗਮ ਤੇ ਪੰਜਾਬ ਮੰਡੀ ਬੋਰਡ ਵੱਲੋਂ ਇਸਦੀ ਦਸ਼ਾ ਸੁਧਾਰਨ ਵੱਲ ਤੁਰੰਤ ਲੋਡ਼ੀਂਦੇ ਕਦਮ ਨਾ ਚੁੱਕੇ ਗਏ ਤਾਂ ਭਾਰਤ ਜਗਾਓ ਅਭਿਆਨ ਵੱਲੋਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਰਿੱਟ ਪਟੀਸ਼ਨ ਦਾਇਰ ਕੀਤੀ ਜਾਵੇਗੀ।
ਦਾਤਰ ਦੀ ਨੋਕ ’ਤੇ 15 ਹਜ਼ਾਰ ਨਕਦ ਤੇ ਮੋਬਾਇਲ ਖੋਹਿਆ, ਮਾਮਲਾ ਦਰਜ
NEXT STORY