ਲੁਧਿਆਣਾ,(ਮਹੇਸ਼): ਲੋਕ ਸਭਾ ਚੋਣਾਂ 'ਚ ਹੋਈ ਕਰਾਰੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਪ੍ਰਧਾਨਗੀ ਅਹੁਦੇ ਤੋਂ ਦਿੱਤੇ ਤਿਆਗ ਪੱਤਰ ਦੀ ਵਾਪਸੀ ਸਬੰਧੀ ਪਾਰਟੀ ਵਰਕਰਾਂ ਨੇ ਨਵੀਂ ਦਿੱਲੀ ਸਥਿਤ ਕਾਂਗਰਸ ਮੁੱਖ ਦਫਤਰ ਦੇ ਬਾਹਰ ਸੋਮਵਾਰ ਨੂੰ ਭੁੱਖ ਹੜਤਾਲ ਸ਼ੁਰੂ ਕੀਤੀ ਹੈ। ਇਸ 'ਚ ਸ਼ਾਮਲ ਹੋਏ ਸੀਨੀਅਰ ਦਲਿਤ ਕਾਂਗਰਸ ਨੇਤਾ ਦੀਪਕ ਹੰਸ ਨੇ ਕਿਹਾ ਕਿ ਲੋਕ ਸਭਾ ਚੋਣਾਂ 'ਚ ਮਿਲੀ ਹਾਰ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਕੱਲੇ ਜ਼ਿੰਮੇਵਾਰ ਨਹੀਂ ਹਨ। ਇਸ ਲਈ ਉਹ ਪਾਰਟੀ ਹਿੱਤ 'ਚ ਤਿਆਗ ਪੱਤਰ ਵਾਪਸ ਲੈ ਕੇ ਵਰਕਰਾਂ ਦੇ ਪਿਆਰ ਨੂੰ ਕਬੂਲ ਕਰਨ। ਗਾਂਧੀ ਪਰਿਵਾਰ ਤੋਂ ਬਿਨਾਂ ਕਾਂਗਰਸ ਅਧੂਰੀ ਹੈ।ਉਨ੍ਹਾਂ ਕਿਹਾ ਕਿ ਸੰਕਟ ਦੀ ਘੜੀ 'ਚ ਰਾਹੁਲ ਪਾਰਟੀ ਦੀ ਅਗਵਾਈ ਸੰਭਾਲ ਕੇ ਕਮਜ਼ੋਰ ਹੁੰਦੀ ਪਾਰਟੀ ਨੂੰ ਫਿਰ ਮਜ਼ਬੂਤ ਕਰਨ ਤੇ ਮੋਦੀ ਸਰਕਾਰ ਦੇ ਕੂੜਪ੍ਰਚਾਰ ਦੇ ਮੁਕਾਬਲੇ ਲਈ ਵਰਕਰਾਂ ਦੇ ਹੌਸਲਿਆਂ ਨੂੰ ਢਹਿਣ ਤੋਂ ਬਚਾਉਣ।
ਪਨਬਸ ਦਾ ਚੱਕਾ ਜਾਮ, ਯਾਤਰੀਆਂ ਨੂੰ ਹੋਵੇਗੀ ਭਾਰੀ ਪਰੇਸ਼ਾਨੀ
NEXT STORY