ਅੰਮ੍ਰਿਤਸਰ (ਸਰਬਜੀਤ) : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਆਗੂ ਰਾਹੁਲ ਗਾਂਧੀ ਪਿਛਲੇ ਦਿਨ ਤੋਂ ਗੁਰੂ ਨਗਰੀ ਵਿੱਚ ਹਨ ਅਤੇ ਉਨ੍ਹਾਂ ਵੱਲੋਂ 2 ਦਿਨਾਂ 'ਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਵੱਖ-ਵੱਖ ਥਾਵਾਂ 'ਤੇ ਸੇਵਾ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਵੱਲੋਂ ਬੀਤੇ ਕੱਲ੍ਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਝੂਠੇ ਬਰਤਨਾਂ ਦੀ ਸੇਵਾ ਕੀਤੀ ਗਈ ਅਤੇ ਉਨ੍ਹਾਂ ਜਲ ਦੀ ਸੇਵਾ ਕਰਨ ਤੋਂ ਬਾਅਦ ਪਾਲਕੀ ਸਾਹਿਬ ਨੂੰ ਮੋਢਾ ਵੀ ਦਿੱਤਾ। ਅੱਜ ਮੰਗਲਵਾਰ ਵੀ ਰਾਹੁਲ ਗਾਂਧੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਉਨ੍ਹਾਂ ਕਾਫੀ ਲੰਬਾ ਸਮਾਂ ਲੰਗਰ ਹਾਲ ਵਿਖੇ ਸਬਜ਼ੀਆਂ ਕੱਟਣ, ਭਾਂਡੇ ਤੋਂ ਇਲਾਵਾ ਸੰਗਤ ਵਿੱਚ ਲੰਗਰ ਵਰਤਾਉਣ ਅਤੇ ਜੋੜਿਆਂ ਦੀ ਸੇਵਾ ਵੀ ਕੀਤੀ।
ਇਹ ਵੀ ਪੜ੍ਹੋ : Breaking News: ਵਿਵਾਦਾਂ 'ਚ ਘਿਰੇ ਮਾਸਟਰ ਸਲੀਮ ਨੂੰ ਅਦਾਲਤ ਤੋਂ ਮਿਲੀ ਰਾਹਤ, ਸੁਣਾਇਆ ਇਹ ਫ਼ੈਸਲਾ





ਰਾਹੁਲ ਗਾਂਧੀ ਲਗਾਤਾਰ ਸੁਰਖੀਆਂ 'ਚ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਉੱਥੋਂ ਦੇ ਕਾਰੋਬਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ, ਉੱਥੇ ਹੀ ਉਨ੍ਹਾਂ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ 'ਚ ਪਹੁੰਚ ਕੇ ਸਿਰਫ ਧਾਰਮਿਕ ਕਾਰਜ ਹੀ ਕੀਤੇ ਜਾ ਰਹੇ ਹਨ। ਅੱਜ ਉਨ੍ਹਾਂ ਨਾਲ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੋਂ ਇਲਾਵਾ ਭਗਵੰਤ ਪਾਲ ਸਿੰਘ ਸੱਚਰ, ਕੰਵਰਪ੍ਰੀਤ ਪਾਲ ਸਿੰਘ ਲੱਕੀ, ਹਰਜਿੰਦਰ ਸਿੰਘ ਸਾਂਘਣਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : Breaking News : ਵਿਵਾਦਾਂ 'ਚ ਘਿਰੇ SSP ਗੁਰਮੀਤ ਚੌਹਾਨ ਨੂੰ ਵਿਧਾਨ ਸਭਾ ਕਮੇਟੀ ਨੇ ਕੀਤਾ ਤਲਬ
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Breaking News : ਵਿਵਾਦਾਂ 'ਚ ਘਿਰੇ SSP ਗੁਰਮੀਤ ਚੌਹਾਨ ਨੂੰ ਵਿਧਾਨ ਸਭਾ ਕਮੇਟੀ ਨੇ ਕੀਤਾ ਤਲਬ
NEXT STORY