ਲੁਧਿਆਣਾ (ਹਿਤੇਸ਼) : 'ਭਾਰਤ ਜੋੜੋ ਯਾਤਰਾ' ਦੌਰਾਨ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੂਰਾ ਸਮਾਂ ਰਾਹੁਲ ਗਾਂਧੀ ਨਾਲ ਦਿਖਾਈ ਦਿੱਤੇ ਪਰ ਵੀਰਵਾਰ ਨੂੰ ਲੁਧਿਆਣਾ 'ਚ ਰੱਖੀ ਰੈਲੀ ਦੀ ਸਟੇਜ 'ਤੇ ਉਨ੍ਹਾਂ ਦੇ ਨਾ ਜਾਣ ਨੂੰ ਲੈ ਕੇ ਚਰਚਾ ਛਿੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੇ ਨਜ਼ਰ ਨਾ ਆਉਣ ਦੀ ਗੱਲ ਖ਼ੁਦ ਰਾਹੁਲ ਗਾਂਧੀ ਵੱਲੋਂ ਕਹੀ ਗਈ। ਇਸ ਤੋਂ ਬਾਅਦ ਸਟੇਜ ਤੋਂ ਉਨ੍ਹਾਂ ਨੂੰ ਬੁਲਾਉਣ ਲਈ ਕਈ ਵਾਰ ਅਨਾਊਂਸਮੈਂਟ ਕੀਤੀ ਗਈ ਪਰ ਉਹ ਨਹੀਂ ਆਏ। ਇਸ ਨੂੰ ਪ੍ਰਤਾਪ ਸਿੰਘ ਬਾਜਵਾ ਦੀ ਨਾਰਾਜ਼ਗੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਅਤੇ ਬਾਕੀ ਕਾਂਗਰਸ ਦੇ ਆਗੂਆਂ ਵੱਲੋਂ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਤੋਂ ਇਨਕਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦਾ ਦੂਜਾ ਦਿਨ, ਥਾਂ-ਥਾਂ ਕੀਤਾ ਜਾ ਰਿਹਾ ਭਰਵਾਂ ਸੁਆਗਤ (ਤਸਵੀਰਾਂ)
ਪ੍ਰਿਯੰਕਾ ਗਾਂਧੀ ਦਾ ਜਨਮਦਿਨ ਮਨਾਉਣ ਲਈ ਯਾਤਰਾ ਵਿਚਾਲੇ ਛੱਡ ਕੇ ਗਏ ਰਾਹੁਲ ਗਾਂਧੀ
ਰਾਹੁਲ ਗਾਂਧੀ ਵੱਲੋਂ ਕੱਢੀ ਜਾ ਰਹੀ 'ਭਾਰਤ ਜੋੜੋ ਯਾਤਰਾ' 'ਚ ਲਈ ਗਈ ਇਕ ਦਿਨ ਦੀ ਬ੍ਰੇਕ ਨੂੰ ਭਾਵੇਂ ਹੀ ਲੋਹੜੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਮਿਲੀ ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਆਪਣੀ ਭੈਣ ਪ੍ਰਿਯੰਕਾ ਗਾਂਧੀ ਦਾ ਜਨਮਦਿਨ ਮਨਾਉਣ ਲਈ 'ਭਾਰਤ ਜੋੜੋ ਯਾਤਰਾ' ਵਿਚਾਲੇ ਹੀ ਛੱਡ ਕੇ ਗਏ ਹਨ। ਰਾਹੁਲ ਗਾਂਧੀ ਦਿੱਲੀ ਲਈ ਰਵਾਨਾ ਹੋ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ 13 ਟੋਲ ਪਲਾਜ਼ਿਆਂ 'ਤੇ ਕਿਸਾਨਾਂ ਦੇ ਧਰਨੇ ਦਾ ਮਾਮਲਾ : ਹਾਈਕੋਰਟ ਨੇ ਜਾਰੀ ਕੀਤੇ ਇਹ ਹੁਕਮ
ਇਸ ਲਈ ਪੰਜਾਬ ਦੇ ਲੋਕਾਂ 'ਚ ਲੋਹੜੀ ਦੇ ਤਿਉਹਾਰ ਦੀ ਕਾਫੀ ਮਾਨਤਾ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਜੇਕਰ ਮਾਨਤਾ ਦੀ ਗੱਲ ਕਰੀਏ ਤਾਂ ਪੰਜਾਬ 'ਚ ਮਕਰ ਸੰਕ੍ਰਾਂਤੀ ਦਾ ਵੀ ਓਨਾ ਹੀ ਮਹੱਤਵ ਹੈ, ਜਿਸ ਦਿਨ ਉਹ ਯਾਤਰਾ ਜਾਰੀ ਰੱਖਣਗੇ। ਅਸਲੀਅਤ ਇਹ ਹੈ ਕਿ ਰਾਹੁਲ ਗਾਂਧੀ ਆਪਣੀ ਭੈਣ ਦਾ ਜਨਮਦਿਨ ਮਨਾਉਣ ਲਈ ਯਾਤਰਾ ਵਿਚਾਲੇ ਛੱਡ ਕੇ ਚਲੇ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
2021 'ਚ ਦਰਜ ਹੋਈ FIR ਰੱਦ ਕਰਵਾਉਣ ਲਈ ਹਾਈ ਕੋਰਟ ਪਹੁੰਚੇ ਸੁਖਬੀਰ ਬਾਦਲ, ਜਾਣੋ ਕੀ ਸੀ ਮਾਮਲਾ
NEXT STORY