ਭਵਾਨੀਗੜ੍ਹ (ਕਾਂਸਲ)— ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ 'ਖੇਤੀ ਬਚਾਓ ਯਾਤਰਾ' ਲਈ ਤਿੰਨ ਦਿਨਾਂ ਦੇ ਪੰਜਾਬ ਦੌਰੇ 'ਤੇ ਆਏ ਹੋਏ ਹਨ। ਰਾਹੁਲ ਗਾਂਧੀ ਦੀ 'ਖੇਤੀ ਬਚਾਓ ਯਾਤਰਾ' ਲਈ ਅੱਜ ਦੂਜੇ ਦਿਨ ਭਵਾਨੀਗੜ੍ਹ ਅਨਾਜ਼ ਮੰਡੀ ਵਿਖੇ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਲਈ ਇਲਾਕੇ ਦੇ ਲੋਕਾਂ ਖਾਸ ਕਰ ਔਰਤਾਂ 'ਚ ਭਾਰੀ ਉਤਸਾਹ ਵੇਖਣ ਨੂੰ ਮਿਲਿਆ। ਇਸ ਰੈਲੀ 'ਚ ਰਾਹੁਲ ਗਾਂਧੀ ਦਾ ਭਾਸ਼ਣ ਸੁਣਨ ਲਈ ਲੋਕ ਆਪਣੇ ਟਰੈਕਟਰਾਂ ਅਤੇ ਪਾਰਟੀ ਵੱਲੋਂ ਮੁਹੱਈਆਂ ਕਰਵਾਈਆਂ ਬੱਸਾਂ ਰਾਹੀ ਭਾਰੀ ਗਿਣਤੀ 'ਚ ਰੈਲੀ ਵਾਲੀ ਥਾਂ ਪਹੁੰਚਦੇ ਵੇਖੇ ਗਏ।
ਦੂਜੇ ਪਾਸੇ ਇਸ ਰੈਲੀ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੀ ਪੂਰੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਅਨਾਜ਼ ਮੰਡੀ ਵਿਖੇ ਰੈਲੀ ਵਾਲੀ ਥਾਂ ਕੀਤੇ ਦੌਰੇ ਦੌਰਾਨ ਵੇਖਿਆ ਕਿ ਇਥੇ ਰੈਲੀ ਵਾਲੀ ਥਾਂ ਹਰ ਜਗ੍ਹਾ ਬੈਰੀਗੇਡਿੰਗ ਕੀਤੀ ਗਈ ਸੀ ਅਤੇ ਹਰ ਵਿਅਕਤੀ ਨੂੰ ਅੰਦਰ ਜਾਣ ਲਈ ਪਹਿਲਾਂ ਮੈਟਲ ਡਿਟੈਕਟਰ ਰਾਹੀ ਹੋ ਕੇ ਲੰਘਣਾ ਪੈਂਦਾ ਸੀ ਅਤੇ ਜਿੱਥੇ ਪੁਲਸ ਵੱਲੋਂ ਵਿਅਕਤੀ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ ਅਤੇ ਉਸ ਤੋਂ ਅਗਲੇ ਐਂਟਰੀ ਗੇਟ 'ਤੇ ਸਿਹਤ ਕਾਮਿਆਂ ਦੀ ਟੀਮ ਮੌਜੂਦ ਹਨ, ਜਿਸ ਵੱਲੋਂ ਹਰ ਵਿਅਕਤੀ ਦੇ ਹੱਥ ਸੈਨੇਟਾਈਜ਼ਰ ਨਾਲ ਸਾਫ ਕਰਵਾਉਣ ਦੇ ਨਾਲ-ਨਾਲ ਵਿਅਕਤੀ ਦਾ ਨਾਨ ਟੱਚ ਥਰਮਾਮੀਟਰ ਨਾਲ ਤਾਪਮਾਨ ਦੀ ਜਾਂਚ ਕਰਕੇ ਅਤੇ ਵਿਅਕਤੀ ਨੂੰ ਮਾਸਕ ਦੇ ਕੇ ਅੰਦਰ ਭੇਜਿਆ ਜਾ ਰਿਹਾ ਹੈ।
ਇਸ ਮੌਕੇ ਪ੍ਰਸ਼ਾਸਨ ਅਤੇ ਪਾਰਟੀ ਵੱਲੋਂ ਲੋਕਾਂ ਦੇ ਖਾਣ ਪੀਣ ਲਈ ਵਿਸ਼ੇਸ਼ ਲੰਗਰ ਦੀ ਸਹੂਲਤ ਕਰਨ ਦੇ ਨਾਲ-ਨਾਲ ਅਤੇ ਆਰਜੀ ਟਾਇਲਟਾਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।
ਅੱਜ ਰੈਲੀ ਤੋਂ ਬਾਅਦ ਰਾਹੁਲ ਗਾਂਧੀ ਵੱਲੋਂ ਇਲਾਕੇ 'ਚ ਟਰੈਕਟਰ ਰੈਲੀ ਕੀਤੇ ਜਾਣ ਕਾਰਨ ਇਥੇ ਰਾਹੁਲ ਗਾਂਧੀ ਅਤੇ ਪਾਰਟੀ ਦੇ ਹੋਰ ਉੱਚ ਆਗੂਆਂ ਲਈ ਵਿਸ਼ੇਸ਼ ਟਰੈਕਟਰ ਤਿਆਰ ਖੜ੍ਹਾ ਹੈ ਅਤੇ ਇਸ ਟਰੈਕਟਰ ਰੈਲੀ 'ਚ ਵੱਡੀ ਗਿਣਤੀ 'ਚ ਹਿੱਸ ਲੈਣ ਲਈ ਕਿਸਾਨਾਂ ਵੱਲੋਂ ਹੁੰਮਹਮਾਂ ਦੇ ਆਪਣੇ ਟਰੈਕਟਰਾਂ ਸਮੇਤ ਸ਼ਿਰਕਤ ਕੀਤੀ ਜਾ ਰਹੀ ਹੈ।
ਇਸ ਮੌਕੇ ਰੈਲੀ ਵਾਲੀ ਥਾਂ ਰਾਹੁਲ ਗਾਂਧੀ ਦੀ ਫੋਟੋ ਵਾਲਾ 60 ਫੁੱਟ ਤੋਂ ਉੱਚਾ ਲੱਗਿਆ ਹੋਲਡਿੰਗ ਵਿਸ਼ੇਸ਼ ਅਕਰਸ਼ਨ ਦਾ ਕੇਂਦਰ ਨਜ਼ਰ ਆ ਰਿਹਾ ਹੈ ਅਤੇ ਇਸ ਮੌਕੇ ਸੁਰੱਖਿਆ ਲਈ ਵਿਸ਼ੇਸ਼ ਕਮਾਂਡੋਂ ਦਸਤੇ ਵੀ ਤਾਇਨਤ ਕੀਤੇ ਗਏ ਹਨ।
ਲੋਕਾਂ ਦਾ ਕੇਂਦਰ 'ਤੇ ਫੁੱਟਿਆ ਗੁੱਸਾ, ਕਿਹਾ-ਮੋਦੀ ਤੋਂ ਵੱਡਾ ਹਿਟਲਰ ਇਸ ਦੁਨੀਆ 'ਤੇ ਕੋਈ ਨਹੀਂ
ਇਸ ਮੌਕੇ ਪਿੰਡਾਂ 'ਚ ਵੱਡੀ ਗਿਣਤੀ 'ਚ ਆ ਰਹੀਆਂ ਔਰਤਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਪੂਰੇ ਗੁੱਸੇ ਅਤੇ ਰੋਸ ਨਾਲ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਗਾਤਾਰ ਪਹਿਲਾਂ ਨੋਟਬੰਦੀ, ਫਿਰ ਜੀ. ਐੱਸ. ਟੀ. ਅਤੇ ਹੁਣ ਇਹ ਖੇਤੀਬਾੜੀ ਸਬੰਧੀ ਕਾਲੇ ਕਾਨੂੰਨ ਲਿਆ ਕੇ ਪੂਰੇ ਦੇਸ਼ ਦਾ ਖਾਸ਼ ਕਰਕੇ ਪੰਜਾਬ ਦੇ ਬੇੜਗਰਕ ਕਰਨ ਵਾਲਾ ਕੰਮ ਕੀਤਾ ਹੈ, ਜਿਸ ਕਰਕੇ ਅੱਜ ਪੰਜਾਬ ਦੇ ਹਰ ਵਰਗ 'ਚ ਭਾਜਪਾ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਪ੍ਰਤੀ ਸਖ਼ਤ ਗੁੱਸੇ ਦੀ ਲਹਿਰ ਹੋਣ ਦੇ ਬਾਵਜੂਦ ਵੀ ਮੋਦੀ ਸਰਕਾਰ ਵੱਲੋਂ ਆਪਣੇ ਇਸ ਫੈਸਲੇ ਨੂੰ ਵਾਪਸ ਨਾ ਲੈ ਕੇ ਜ਼ਿੱਦ 'ਤੇ ਅੜੇ ਰਹਿਣਾ ਇਹ ਸਾਬਤ ਕਰਦਾ ਹੈ ਕਿ ਮੋਦੀ ਤੋਂ ਵੱਡਾ ਹਿਟਲਰ ਦੁਨੀਆ 'ਤੇ ਕੋਈ ਵੀ ਨਹੀਂ ਹੋਣਾ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਗਰੀਬਾਂ, ਦਲਿਤਾਂ, ਕਿਸਾਨਾਂ ਅਤੇ ਵਪਾਰੀਆਂ ਦੀ ਇਕੋਂ ਇਕ ਹਮਦਰਦ ਪਾਰਟੀ ਹੈ ਅਤੇ ਸਾਨੂੰ ਰਾਹੁਲ ਗਾਂਧੀ 'ਤੇ ਬਹੁਤ ਆਸਾਂ ਹਨ। ਕਿ ਉਹ ਦੇਸ਼ 'ਚ ਆਪਣੀ ਸਰਕਾਰ ਬਣਾ ਕੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰੇਗਾ ਅਤੇ ਗਰੀਬਾਂ ਕਿਸਾਨਾਂ ਅਤੇ ਵਪਾਰੀਆਂ ਦੇ ਹੱਕ 'ਚ ਫੈਸਲੇ ਲੈ ਕੇ ਦੇਸ਼ 'ਚ ਮੁੜ ਖੁਸ਼ਹਾਲੀ ਦੀ ਲਹਿਰ ਪਰਤੇਗੀ।
ਹੁਸ਼ਿਆਰਪੁਰ 'ਚ ਲੁਟੇਰਿਆਂ ਵੱਲੋਂ ਬੈਂਕ 'ਚ ਵੱਡੀ ਲੁੱਟ, 5 ਲਾਕਰ ਲੈ ਕੇ ਹੋਏ ਫਰਾਰ
NEXT STORY