ਹੁਸ਼ਿਆਰਪੁਰ/ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ)—ਹੁਸ਼ਿਆਰਪੁਰ ਜ਼ਿਲ੍ਹੇ 'ਚ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਖੁੱਡਾ ਨੇੜੇ ਟਾਂਡਾ 'ਚ ਬੀਤੀ ਰਾਤ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਚੋਰ ਬੈਂਕ ਦੀ ਪਿਛਲੀ ਕੰਧ ਪਾੜ ਕੇ ਬੈਂਕ 'ਚ ਦਾਖ਼ਲ ਹੋਏ ਅਤੇ 5 ਲਾਕਰ ਮੌਕੇ 'ਤੇ ਲੈ ਕੇ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਕਲਯੁਗੀ ਪੁੱਤਰ ਨੇ ਪਿਓ ਦੇ ਢਿੱਡ 'ਚ ਚਾਕੂ ਮਾਰ ਕੀਤਾ ਕਤਲ
ਐਤਵਾਰ ਛੁੱਟੀ ਦਾ ਦਿਨ ਹੋਣ ਹੋਣ ਕਰਕੇ ਬੈਂਕ ਬੰਦ ਸੀ ਅੱਜ ਸਵੇਰੇ ਜਦੋਂ ਸਮੂਹ ਸਟਾਫ਼ ਨੇ ਰੂਟੀਨ 'ਚ ਬੈਂਕ ਖੋਲ੍ਹਿਆ ਤਾਂ ਵੇਖਿਆ ਕਿ ਲੁਟੇਰਿਆਂ ਨੇ ਬੈਂਕ ਦੀ ਪਿਛਲੀ ਕੰਧ ਪਾੜੀ ਹੋਈ ਸੀ। ਇਸ ਸਬੰਧੀ ਬੈਂਕ ਸਟਾਫ ਨੇ ਤੁਰੰਤ ਹੀ ਪੁਲਸ ਨੂੰ ਸੂਚਿਤ ਕੀਤਾ ਜਿਸ 'ਤੇ ਥਾਣਾ ਟਾਂਡਾ ਦੇ ਮੁਖੀ ਬਿਕਰਮ ਸਿੰਘ ਪੁਲਸ ਪਾਰਟੀ ਸਮੇਤ ਪਹੁੰਚ ਕੇ ਅਗਲੇਰੀ ਜਾਂਚ ਆਰੰਭ ਕਰ ਦਿੱਤੀ ਹੈ।
ਬੈਂਕ ਸਟਾਫ਼ ਅਤੇ ਪੁਲਸ ਵੱਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਚੋਰਾਂ ਨੇ ਬੈਂਕ 'ਚੋਂ ਨਕਦੀ ਚੋਰੀ ਕੀਤੀ ਹੈ ਜਾਂ ਨਹੀਂ ਉਧਰ ਅੱਜ ਸੋਮਵਾਰ ਦਾ ਦਿਨ ਹੋਣ ਕਾਰਨ ਬੈਂਕ ਮੂਹਰੇ ਬੈਂਕ ਗਾਹਕਾਂ ਦੀ ਭੀੜ ਲੱਗੀ ਹੋਈ ਸੀ, ਇਸ ਮੌਕੇ ਥਾਣਾ ਮੁਖੀ ਟਾਂਡਾ ਬਿਕਰਮ ਸਿੰਘ ਨੇ ਦੱਸਿਆ ਕਿ ਜਾਂਚ ਪੜਤਾਲ ਉਪਰੰਤ ਹੀ ਨਕਦੀ ਸਬੰਧੀ ਕਿਹਾ ਜਾ ਸਕਦਾ ਹੈ।
ਇਹ ਵੀ ਪੜ੍ਹੋ: ਦਰਿੰਦਿਆਂ ਦੀ ਹੈਵਾਨੀਅਤ: ਗੈਂਗਰੇਪ ਤੋਂ ਬਾਅਦ ਵਾਇਰਲ ਕੀਤੀ ਵੀਡੀਓ, ਦੁਖੀ ਪੀੜਤਾ ਨੇ ਚੁੱਕਿਆ ਖ਼ੌਫ਼ਨਾਕ ਕਦਮ
ਕਪੂਰਥਲਾ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ 39 ਨਵੇਂ ਮਾਮਲਿਆਂ ਦੀ ਪੁਸ਼ਟੀ
NEXT STORY