ਸੰਗਰੂਰ— ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਵਿਰੁੱਧ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ 'ਖੇਤੀ ਬਚਾਓ ਯਾਤਰਾ' ਲਈ ਤਿੰਨ ਦਿਨਾਂ ਦੇ ਪੰਜਾਬ ਦੌਰੇ 'ਤੇ ਆਏ ਹੋਏ ਹਨ। ਸੰਗਰੂਰ 'ਚ ਕੀਤੀ ਗਈ ਰੈਲੀ ਦੌਰਾਨ ਜਿੱਥੇ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਖੂਬ ਰਗੜ੍ਹੇ ਲਾਏ, ਉਥੇ ਹੀ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੀ ਕੇਂਦਰ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਇਸ ਮੌਕੇ ਰਾਜਿੰਦਰ ਕੌਰ ਭੱਠਲ, ਸੁਨੀਲ ਜਾਖੜ ਵੀ ਹਾਜ਼ਰ ਸਨ।
ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਵੱਲੋਂ ਕਿਸਾਨਾਂ ਖ਼ਿਲਾਫ਼ ਖੇਤੀ ਬਿੱਲ ਲਿਆ ਕੇ ਸਾਡੇ 'ਤੇ ਥੋਪੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਦੀ ਆਰਿਥਕ ਮਜ਼ਬੂਤੀ ਲਈ ਕਿਸਾਨੀ ਦੇ ਉੱਪਰ, ਗਰੀਬ ਕਿਸਾਨ ਜਿਹੜਾ ਖੇਤ 'ਚ ਕੰਮ ਕਰਦਾ ਹੈ, ਦਲਿਤ ਵਰਗ ਦੇ ਜਿਹੜੇ ਲੋਕ ਕੰਮ ਕਰਦੇ ਹਨ, ਮੰਡੀ ਦੇ ਦੁਕਾਨਦਾਰ, ਆੜ੍ਹਤੀਆ ਵੀਰ ਮਿਲ ਕੇ ਜਿਹੜੇ ਕੰਮ ਕਰਦੇ ਸਨ, ਉਨ੍ਹਾਂ ਦਾ ਲੱਕ ਭੰਨਣ ਦਾ ਕੰਮ ਨਰਿੰਦਰ ਮੋਦੀ ਦੀ ਸਰਕਾਰ ਨੇ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਦੇ ਵੀ ਨਰਿੰਦਰ ਮੋਦੀ ਨੂੰ ਅਸੀਂ ਚੈਨ ਦੀ ਨੀਂਦ ਨਹੀਂ ਸੌਣ ਦੇਵਾਂਗੇ। ਜਦੋਂ ਵੀ ਅੰਗਰੇਜ਼ਾਂ ਨੇ ਸਾਡੀ ਹਕੂਮਤ 'ਤੇ ਤਸ਼ੱਦਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਸਾਡੇ ਇਲਾਕੇ ਦੇ ਲੋਕਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਮੂਹਰੇ ਹੋ ਕੇ ਸ਼ਹਾਦਤਾਂ ਦਿੱਤੀਆਂ ਹਨ ਅਤੇ ਹੱਕਾਂ ਦੀ ਰਾਖੀ ਕੀਤੀ ਹੈ।
ਵਿਜੇ ਇੰਦਰ ਸਿੰਗਲਾ ਨੇ ਮੰਚ ਤੋਂ ਵਾਅਦਾ ਕਰਦੇ ਹੋਏ ਕਿਹਾ ਕਿ ਕਦੇ ਵੀ ਨਰਿੰਦਰ ਮੋਦੀ ਨੂੰ ਚੈਨ ਦੀ ਨੀਂਦ ਨਹੀਂ ਸੌਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਇਸ ਥਾਂ ਤੋਂ ਆਵਾਮ ਕਰਦਾ ਹਾਂ ਕਿ ਅਸੀਂ ਸਾਰੇ ਮਿਲ ਕੇ ਕਿਸਾਨੀ ਅਤੇ ਆਰਥਿਕ ਮਜ਼ਬੂਤੀ ਦਾ ਜੋ ਰਿਸ਼ਤਾ ਹੈ, ਉਸ ਨੂੰ ਬਰਕਰਾਰ ਰੱਖਾਂਗੇ ਅਤੇ ਮੋਦੀ ਦੀ ਸਰਕਾਰ, ਉਸ ਦੇ ਵਜ਼ੀਰਾਂ ਅਤੇ ਨਰਿੰਦਰ ਮੋਦੀ ਸਮੇਤ ਭਾਜਪਾ ਨੂੰ ਕਦੇ ਵੀ ਚੈਨ ਦੀ ਨੀਂਦ ਨਹੀਂ ਸੌਣ ਨਹੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਮਿਲ ਕੇ ਇਸ ਸੰਘਰਸ਼ ਨੂੰ ਲੜਾਂਗਾ ਅਤੇ ਜਿੱਤਾਂਗੇ।
ਬੀਬੀ ਭੱਠਲ ਦੇ ਕੇਂਦਰ ਨੂੰ ਰਗੜ੍ਹੇ, ਪੰਜਾਬੀਆਂ ਦਾ ਖ਼ੂਨ ਅੱਜ ਵੀ ਲਾਲ, ਆਖਰੀ ਕਤਰਾ ਤੱਕ ਵਹਾ ਦੇਵਾਂਗੇ
ਉਥੇ ਹੀ ਰੈਲੀ ਨੂੰ ਸੰਬੋਧਨ ਕਰਦੇ ਰਾਜਿੰਦਰ ਕੌਰ ਭੱਠਲ ਨੇ ਵੀ ਕੇਂਦਰ ਸਰਕਾਰ 'ਤੇ ਖੂਬ ਰਗੜ੍ਹੇ ਲਾਏ। ਬੀਬੀ ਭੱਠਲ ਨੇ ਕਿਹਾ ਕਿ ਅੱਜ ਸਮਾਂ ਭਾਸ਼ਣਾਂ ਅਤੇ ਰੈਲੀਆਂ ਦਾ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਜਿਸ ਸਥਾਨ 'ਤੇ ਅਸੀਂ ਇਕੱਠੇ ਹੋਏ ਹਨ, ਇਹ ਉਹ ਥਾਂ ਹੈ, ਜਿੱਥੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਮੁਹਿੰਮ ਸ਼ੁਰੂ ਹੋਈ ਸੀ। ਇਹ ਉਹ ਖਿੱਤਾ ਹੈ, ਜਿੱਥੇ ਸ਼ਹੀਦ ਉਧਮ ਸਿੰਘ ਨੇ ਅੰਗਰੇਜ਼ਾਂ ਨੂੰ ਜਾ ਕੇ ਦੱਸਿਆ ਕਿ ਇੱਟ ਨਾਲ ਇੱਟ ਵਜਾ ਦੇਵਾਂਗੇ ਅਤੇ ਇਥੋਂ ਅਸੀਂ ਕਾਲੇ ਅੰਗਰੇਜ਼ਾਂ ਨੂੰ ਕੱਢ ਕੇ ਰਹਾਂਗੇ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਦੇਸ਼ ਨੂੰ ਅੰਬਾਨੀਆਂ-ਅੰਡਾਨੀਆਂ ਦੀ ਈਸਟ ਇੰਡੀਆ ਕੰਪਨੀ ਬਣਾ ਕੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ, ਜਿਹੜੇ ਕਾਲੇ ਅੰਗਰੇਜ਼ ਇਥੇ ਬੈਠੇ ਹਨ, ਉਨ੍ਹਾਂ ਨੂੰ ਸਬਕ ਸਿਖਾਉਣਾ ਹੈ ਕਿ ਹਿੰਦੋਸਤਾਨ ਨੂੰ ਗੁਲਾਮ ਕਰਕੇ ਵਿਦੇਸ਼ੀ ਕਿਸਾਨ, ਵਿਦੇਸ਼ੀ ਵਪਾਰੀਆਂ, ਜਿਨ੍ਹਾਂ ਨੂੰ ਵੀ ਲਾਭ ਪਹੁੰਚਾਉਣਾ ਚਾਹੁੰਦੇ ਹਨ, ਹਿੰਦੋਸਤਾਨੀਆਂ ਅਤੇ ਪੰਜਾਬੀਆਂ ਦਾ ਖੂਨ ਅੱਜ ਵੀ ਲਾਲ ਅਤੇ ਆਖਰੀ ਕਤਰਾ ਤੱਕ ਵਹਾ ਦੇਵਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਦੇ ਵੀ ਕਿਸਾਨੀ ਨੂੰ ਮਰਨ ਨਹੀਂ ਦੇਵੇਗੀ।
ਸਹੁਰੇ ਪਰਿਵਾਰ ਤੋਂ ਦੁਖੀ ਇੰਜੀਨੀਅਰ ਨੇ ਚੁੱਕਿਆ ਖ਼ੌਫ਼ਨਾਕ ਕਦਮ
NEXT STORY