ਚੰਡੀਗੜ੍ਹ (ਅਸ਼ਵਨੀ) : ਰਾਹੁਲ ਗਾਂਧੀ ਅਤੇ ਨਵਜੋਤ ਸਿੱਧੂ ਵਿਚਕਾਰ ਬੈਠਕ ਨਾ ਹੋਣ ਕਾਰਨ ਅਟਕਲਾਂ ਦਾ ਬਜ਼ਾਰ ਵੀ ਗਰਮ ਹੋ ਗਿਆ ਹੈ। ਅਟਕਲਾਂ ਇੱਥੋਂ ਤੱਕ ਲਗਾਈਆਂ ਜਾ ਰਹੀਆਂ ਹਨ ਕਿ ਸਿੱਧੂ ਨੂੰ ਹਾਈਕਮਾਨ ਨੇ ਤਲਬ ਹੀ ਨਹੀਂ ਕੀਤਾ, ਸਗੋਂ ਉਹ ਖ਼ੁਦ ਹੀ ਇਕ ਨਿਰਧਾਰਿਤ ਪ੍ਰੋਗਰਾਮ ਦੇ ਤਹਿਤ ਦਿੱਲੀ ਰਵਾਨਾ ਹੋਏ। ਉੱਧਰ, ਇਕ ਅਟਕਲ ਇਹ ਵੀ ਹੈ ਕਿ ਰਾਹੁਲ ਗਾਂਧੀ ਨਾਲ ਪ੍ਰਸਤਾਵਿਤ ਬੈਠਕ ਦੀ ਗੱਲ ਲੀਕ ਹੋਣ ਕਾਰਣ ਰਾਹੁਲ ਗਾਂਧੀ ਨਾਰਾਜ਼ ਹੋ ਗਏ ਹਨ ਅਤੇ ਇਸ ਲਈ ਉਨ੍ਹਾਂ ਨੇ ਮੰਗਲਵਾਰ ਨੂੰ ਸਿੱਧੂ ਦੇ ਨਾਲ ਬੈਠਕ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਅਹਿਮ ਖ਼ਬਰ : 'ਕੇਜਰੀਵਾਲ' ਨੇ ਪੰਜਾਬ ਲਈ ਕੀਤੇ 3 ਵੱਡੇ ਐਲਾਨ, ਬਿਜਲੀ ਬਿੱਲਾਂ ਨੂੰ ਲੈ ਕੇ ਕਹੀ ਇਹ ਗੱਲ
ਚਰਚਾ ਇਸ ਗੱਲ ਦੀ ਵੀ ਹੈ ਕਿ ਸਿੱਧੂ ਨੂੰ ਮੱਲਿਕਾਰਜੁਨ ਕਮੇਟੀ ਵੱਲੋਂ ਤਲਬ ਕੀਤਾ ਜਾਣਾ ਹੈ ਪਰ ਸਿੱਧੂ ਸਿੱਧੇ ਹਾਈਕਮਾਨ ਨਾਲ ਗੱਲ ਕਰਨਾ ਚਾਹੁੰਦੇ ਹਨ। ਇਸ ਲਈ ਉਹ ਮੰਗਲਵਾਰ ਨੂੰ ਦਿੱਲੀ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਲਈ ਨਿਕਲੇ ਸਨ, ਤਾਂ ਕਿ ਮੁਲਾਕਾਤ ਕਰ ਕੇ ਆਪਣੀ ਗੱਲ ਰੱਖ ਸਕਣ ਪਰ ਇਸ ਵਿਚ ਮੁਲਾਕਾਤ ਦੀ ਗੱਲ ਲੀਕ ਹੋਣ ਨਾਲ ਸਾਰਾ ਮਾਮਲਾ ਵਿਚਕਾਰ ਹੀ ਲਟਕ ਗਿਆ। ਇਹ ਗੱਲ ਇਸ ਲਈ ਵੀ ਅਹਿਮ ਹੈ ਕਿਉਂਕਿ ਮੱਲਿਕਾਰਜੁਨ ਕਮੇਟੀ ਦੇ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਭਾਰੀ ਹਰੀਸ਼ ਰਾਵਤ ਖ਼ੁਦ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਦੂਜੀ ਵਾਰ ਦਿੱਲੀ ਬੁਲਾਉਣ ਤੋਂ ਬਾਅਦ ਸਿੱਧੂ ਨੂੰ ਵੀ ਆਪਣੀ ਗੱਲ ਰੱਖਣ ਲਈ ਦਿੱਲੀ ਬੁਲਾਇਆ ਜਾਵੇਗਾ।
ਇਹ ਵੀ ਪੜ੍ਹੋ : 'ਕੋਰੋਨਾ' ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ, ਰਾਹਤਾਂ ਸਣੇ ਇਸ ਤਾਰੀਖ਼ ਤੱਕ ਵਧੀਆਂ ਪਾਬੰਦੀਆਂ
ਹਾਲਾਂਕਿ ਰਾਵਤ ਨੇ ਸਿੱਧੂ ਨਾਲ ਮੁਲਾਕਾਤ ਦੀ ਕੋਈ ਤਾਰੀਖ਼ ਨਹੀਂ ਦੱਸੀ ਸੀ। ਖ਼ਾਸ ਗੱਲ ਇਹ ਵੀ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਲਗਾਤਾਰ ਦੋ ਦਿਨ ਦਿੱਲੀ ਵਿਚ ਹੋਣ ਤੋਂ ਬਾਅਦ ਵੀ ਗਾਂਧੀ ਪਰਿਵਾਰ ਵੱਲੋਂ ਕਿਸੇ ਨੇ ਮੁਲਾਕਾਤ ਨਹੀਂ ਕੀਤੀ ਸੀ। ਉੱਧਰ, ਕਿਹਾ ਇਹ ਵੀ ਜਾ ਰਿਹਾ ਹੈ ਕਿ ਸਿੱਧੂ ਦੀ ਲਗਾਤਾਰ ਬਿਆਨਬਾਜ਼ੀ ਤੋਂ ਨਾ ਸਿਰਫ਼ ਕਮੇਟੀ ਸਗੋਂ ਕਾਂਗਰਸ ਹਾਈਕਮਾਨ ਕਾਫ਼ੀ ਨਾਰਾਜ਼ ਹੈ। ਮੱਲਿਕਾਰਜੁਨ ਕਮੇਟੀ ਵੱਲੋਂ ਵਾਰ-ਵਾਰ ਅਨੁਸ਼ਾਸਨ ਵਿਚ ਰਹਿਣ ਦੀ ਨਸੀਹਤ ਤੋਂ ਬਾਅਦ ਵੀ ਸਿੱਧੂ ਬਿਆਨਬਾਜ਼ੀ ਤੋਂ ਬਾਜ਼ ਨਹੀਂ ਆ ਰਹੇ ਹਨ।
ਇਹ ਵੀ ਪੜ੍ਹੋ : ਨਾਭਾ 'ਚ ਗਰੀਬ ਪਰਿਵਾਰ 'ਤੇ ਵਰ੍ਹਿਆ ਕਹਿਰ, ਕੱਚੇ ਘਰ ਦੀ ਛੱਤ ਡਿਗਣ ਨਾਲ ਗਰਭਵਤੀ ਜਨਾਨੀ ਦੀ ਮੌਤ (ਤਸਵੀਰਾਂ)
ਰਾਹੁਲ ਗਾਂਧੀ ਨਾਲ ਪ੍ਰਸਤਾਵਿਤ ਮੁਲਾਕਾਤ ਦੀ ਚਰਚਾ ਤੋਂ ਪਹਿਲਾਂ ਵੀ ਸੋਮਵਾਰ ਨੂੰ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਪੰਜਾਬ ਸਰਕਾਰ ਨੂੰ ਨਸੀਹਤ ਦਿੰਦਿਆਂ ਟਵੀਟ ਕੀਤਾ ਸੀ। ਕਿਹਾ ਜਾ ਰਿਹਾ ਹੈ ਕਿ ਸਿੱਧੂ ਦੇ ਇਸ ਅਨੁਸ਼ਾਸਨ ਭੰਗ ਕਰਨ ਕਾਰਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਉਨ੍ਹਾਂ ਨਾਲ ਅਚਾਨਕ ਮੁਲਾਕਾਤ ਕਰਨ ਤੋਂ ਕਿਨਾਰਾ ਕਰ ਲਿਆ। ਕਿਹਾ ਇਹ ਵੀ ਜਾ ਰਿਹਾ ਹੈ ਕਿ ਹੁਣ ਸਿੱਧੂ ਪਹਿਲਾਂ ਮੱਲਿਕਾਰਜੁਨ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਨਗੇ, ਉਸ ਤੋਂ ਬਾਅਦ ਹੀ ਸ਼ਾਇਦ ਕਾਂਗਰਸ ਹਾਈਕਮਾਨ ਦੇ ਪੱਧਰ ’ਤੇ ਕੋਈ ਗੱਲ ਸੁਣੀ ਜਾਵੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਅੱਜ 10 ਵਜੇ ਵੇਖਣਾ ਨਾ ਭੁੱਲਿਓ, 'ਨੇਤਾ ਜੀ ਸਤਿ ਸ੍ਰੀ ਅਕਾਲ', ਫਤਿਹ ਬਾਜਵਾ ਦੇ ਨਾਲ
NEXT STORY