ਅਬੋਹਰ, (ਸੁਨੀਲ)–ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਥੇ ਬੀਤੇ ਦਿਨੀਂ ਡੇਅਰੀ ਅਤੇ ਸਿਹਤ ਵਿਭਾਗ ਨੇ ਪਿੰਡ ਕਿੱਲਿਆਂਲੀ ’ਚ ਚੱਲ ਰਹੀ ਇਕ ਨਾਜਾਇਜ਼ ਫੈਕਟਰੀ ’ਚ ਛਾਪਾ ਮਾਰ ਕੇ ਉਥੇ ਬਣਾਏ ਜਾ ਰਹੇ ਦੇਸੀ ਘਿੳੁ ਨੂੰ ਸੀਲ ਕਰ ਦਿੱਤਾ ਸੀ, ਉਥੇ ਹੀ ਅੱਜ ਪ੍ਰਬੰਧਕੀ ਅਤੇ ਪੁਲਸ ਅਧਿਕਾਰੀਆਂ ਨੇ ਨਵੀਂ ਅਾਬਾਦੀ ਤੇ ਸ਼ਹਿਰ ਦੀਆਂ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਤਾਂ ਕਈ ਡੇਅਰੀ ਸੰਚਾਲਕ ਆਪਣੀਆਂ ਦੁਕਾਨਾਂ ਬੰਦ ਕਰ ਕੇ ਪਹਿਲਾਂ ਹੀ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਅੱਜ ਤਹਿਸੀਲਦਾਰ ਜੈਤਕੰਵਰ, ਪੁਲਸ ਉਪ ਕਪਤਾਨ ਗੁਰਵਿੰਦਰ ਸਿੰਘ ਸੰਘਾ ਅਤੇ ਪੁਲਸ ਟੀਮ ਅੱਜ ਨਵੀਂ ਆਬਾਦੀ ਗਲੀ ਨੰਬਰ 7 ’ਚ ਇਕ ਡੇਅਰੀ ’ਤੇ ਸਵੇਰੇ ਛਾਪਾ ਮਾਰਨ ਪੁੱਜੀ ਤਾਂ ਡੇਅਰੀ ਦੇ ਸਾਰੇ ਕਰਮਚਾਰੀ ਤੇ ਮਾਲਕ ਜਿੰਦਰਾ ਲਾ ਕੇ ਫਰਾਰ ਹੋ ਚੁੱਕੇ ਸਨ। ਇਸ ਤੋਂ ਇਲਾਵਾ ਗਲੀ ਨੰਬਰ 5 ਵੱਡੀ ਪੌਡ਼ੀ ਅਤੇ ਗਲੀ ਨੰਬਰ 6 ਨਵੀਂ ਆਬਾਦੀ ਦੇ ਡੇਅਰੀ ਸੰਚਾਲਕ ਵੀ ਆਪਣੀਆਂ ਡੇਅਰੀਆਂ ਬੰਦ ਕਰ ਚਲੇ ਗਏ। ਪੁਲਸ ਉਪ ਕਪਤਾਨ ਗੁਰਵਿੰਦਰ ਸਿੰਘ ਸੰਘਾ ਨੇ ਕਿਹਾ ਕਿ ਜਦੋਂ ਵੀ ਡੇਅਰੀਆਂ ਖੋਲ੍ਹੀਆਂ ਜਾਣਗੀਆਂ ਸਿਹਤ ਵਿਭਾਗ ਦੀ ਟੀਮ ਦੇ ਨਾਲ ਉਕਤ ਮਾਲ ਦਾ ਸੈਂਪਲ ਭਰਿਆ ਜਾਵੇਗਾ ਤੇ ਰਿਪੋਰਟ ਆਉਣ ’ਤੇ ਕਾਰਾਵਾਈ ਅਮਲ ’ਚ ਲਿਅਾਂਦੀ ਜਾਵੇਗੀ। ਜੇਕਰ ਕੋਈ ਨਕਲੀ ਮਾਲ ਫਡ਼ਿਆ ਗਿਆ ਤਾਂ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।
ਅਧਿਆਪਕਾਂ ਵੱਲੋਂ ਤਨਖਾਹ ’ਚ 75 ਫੀਸਦੀ ਕਟੌਤੀ ਦਾ ਵਿਰੋਧ
NEXT STORY