ਫਿਰੋਜ਼ਪੁਰ, (ਕੁਮਾਰ, ਮਨਦੀਪ, ਪਰਮਜੀਤ, ਮਲਹੋਤਰਾ, ਕੁਲਦੀਪ, ਸ਼ੈਰੀ)–ਐੱਸ. ਐੱਸ. ਏ. ਅਤੇ ਰਮਸਾ ਅਧਿਆਪਕ ਯੂਨੀਅਨ ਫਿਰੋਜ਼ਪੁਰ ਦੇ ਅਹੁਦੇਦਾਰਾਂ ਦੀ ਮੀਟਿੰਗ ਸੂਬਾ ਪ੍ਰਧਾਨ ਦੀਦਾਰ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ’ਚ ਵੱਡੀ ਗਿਣਤੀ ’ਚ ਐੱਸ. ਐੱਸ. ਏ ਅਤੇ ਰਮਸਾ ਅਧਿਆਪਕ, ਹੈੱਡ ਮਾਸਟਰ ਤੇ ਲੈਬ ਅਟੈਂਡੈਂਟ ਸ਼ਾਮਲ ਹੋਏ। ਮੀਟਿੰਗ ’ਚ ਪੰਜਾਬ ਸਰਕਾਰ ਵੱਲੋਂ ਐੱਸ. ਐੱਸ. ਏ. ਅਤੇ ਰਮਸਾ ਅਧਿਆਪਕਾਂ, ਹੈੱਡ ਮਾਸਟਰਾਂ ਤੇ ਲੈਬ ਅਟੈਂਡੈਂਟਾਂ ਨੂੰ ਰੈਗੂਲਰ ਕਰਨ ਲਈ ਮੁੱਢਲੀ ਤਨਖਾਹ ਤੇ ਵਿਭਾਗ ’ਚ ਤਨਖਾਹ ਸੁਰੱਖਿਅਤ ਕਰ ਕੇ ਸੋਸਾਇਟੀ ਅਧੀਨ ਰੈਗੂਲਰ ਕਰਨ ਦੀਆਂ ਦੋਵਾਂ ਪ੍ਰਪੋਜ਼ਲਾਂ ਨੂੰ ਨਕਾਰਦੇ ਹੋਏ ਇਨ੍ਹਾਂ ਦਾ ਵਿਰੋਧ ਕੀਤਾ ਤੇ ਕਿਹਾ ਗਿਆ ਕਿ ਸਿੱਖਿਆ ਵਿਭਾਗ ’ਚ ਪੂਰੀ ਤਨਖਾਹ ਅਤੇ ਸਹੂਲਤਾਂ ਸਮੇਤ ਰੈਗੂਲਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਪਣੀ ਇਸ ਮੰਗ ਸਬੰਧੀ ਉਹ ਆਪਣਾ ਸੰਘਰਸ਼ ਸ਼ੁਰੂ ਕਰ ਰਹੇ ਹਨ। ਇਸ ਸਮੇਂ ਜ਼ਿਲਾ ਪ੍ਰਧਾਨ ਨੇ ਸਰਕਾਰ ਦੀ 75 ਫੀਸਦੀ ਤਨਖਾਹ ਕਟੌਤੀ ਵਾਲੀ ਪ੍ਰਪੋਜ਼ਲ ਨੂੰ ਅਧਿਆਪਕਾਂ ਦਾ ਕਤਲ ਕਰਾਰ ਦਿੱਤਾ। ਉਨ੍ਹਾਂ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ ਅਤੇ ਸਮੂਹ ਵਿਧਾਇਕਾਂ ਨੂੰ ਕਿਹਾ ਕਿ ਉਹ ਸਭ ਨਿੱਜੀ ਦਖਲ ਦੇ ਕੇ ਸਿੱਖਿਆ ਵਿਭਾਗ ’ਚ ਤਨਦੇਹੀ ਦੇ ਨਾਲ ਸੇਵਾਵਾਂ ਨਿਭਾਉਣ ਵਾਲੇ ਇਨ੍ਹਾਂ ਅਧਿਆਪਕਾਂ ਅਤੇ ਅਧਿਆਪਕਾਂ ਦੇ ਪਰਿਵਾਰਾਂ ਨੂੰ ਬਚਾਉਣ ਅਤੇ ਉੱਚ ਸਿੱਖਿਆ ਅਫਸਰਾਂ ਨੂੰ ਪੂਰੀ ਤਨਖਾਹ ਸਮੇਤ ਅਧਿਆਪਕਾਂ ਨੂੰ ਸਿੱਖਿਆ ਵਿਭਾਗ ’ਚ ਸ਼ਾਮਲ ਕਰਨ ਲਈ ਹੁਕਮ ਦੇਣ। ਇਕ ਪਾਸੇ ਪੰਜਾਬ ਸਰਕਾਰ ਸਾਂਝਾ ਅਧਿਆਪਕ ਮੋਰਚਾ ਦੇ ਰਾਹੀਂ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਗੱਲਬਾਤ ਕਰ ਰਹੀ ਹੈ ਅਤੇ ਦੂਸਰੇ ਪਾਸੇ ਲੁੱਟ ਪਾਓ ਨੀਤੀਆਂ ਤਹਿਤ ਗੈਰ ਸੰਵਿਧਾਨਕ ਓਪੀਨੀਅਨ ਪੋਲ ਦੀ ਵਰਤੋਂ ਕਰ ਰਹੀ ਹੈ। ਅਜਿਹਾ ਕਰਨਾ ਸਮੂਹ ਸਿੱਖਿਆ ਪ੍ਰਬੰਧਾਂ ਲਈ ਘਾਤਕ ਸਿੱਧ ਹੋਵੇਗਾ। ਉਨ੍ਹਾਂ ਦੱਸਿਆ ਕਿ 28 ਅਗਸਤ ਨੂੰ ਸਿੱਖਿਆ ਮੰਤਰੀ ਅਤੇ ਪੈਨਲ ਦੇ ਨਾਲ ਹੋਣ ਵਾਲੀਆਂ ਮੀਟਿੰਗਾਂ ’ਚ ਐੱਸ. ਐੱਸ. ਏ. ਤੇ ਰਮਸਾ ਅਧਿਆਪਕਾਂ, ਹੈੱਡ ਮਾਸਟਰਾਂ ਤੇ ਲੈਬ ਅਟੈਂਡੈਂਟਾਂ ਨੂੰ ਪੂਰੀ ਤਨਖਾਹ ਸਮੇਤ ਸਿੱਖਿਆ ਵਿਭਾਗ ’ਚ ਰੈਗੂਲਰ ਕਰਨ ਦਾ ਐਲਾਨ ਕਰ ਕੇ ਆਪਣੀ ਜਵਾਨੀ ਦੇ ਕੀਮਤੀ 9 ਸਾਲ ਪੰਜਾਬ ਦੀ ਸਕੂਲੀ ਸਿੱਖਿਆ ਨੂੰ ਦੇਣ ਵਾਲੇ ਇਨ੍ਹਾਂ ਅਧਿਆਪਕਾਂ ਨਾਲ ਇਨਸਾਫ ਕਰਨਾ ਚਾਹੀਦਾ ਹੈ। ਇਸ ਦੌਰਾਨ ਪ੍ਰਦੇਸ਼ ਜਨਰਲ ਸੈਕਟਰੀ ਹਰਜੀਤ ਸਿੰਘ ਜੀਤਾ ਨੇ ਕਿਹਾ ਕਿ ਜਿਥੇ ਐੱਸ. ਐੱਸ. ਏ. ਤੇ ਰਮਸਾ ਅਧਿਆਪਕਾਂ, ਹੈੱਡ ਮਾਸਟਰਾਂ ਤੇ ਲੈਬ ਅਟੈਂਡੈਂਟਾਂ ਨੇ ਸਰਕਾਰ ਦੀਆਂ ਪੱਖਪਾਤੀ ਅਤੇ ਸ਼ੋਸ਼ਣਕਾਰੀ ਪ੍ਰੋਪਜ਼ਲਾਂ ਨੂੰ ਠੁਕਰਾਇਆ ਹੈ, ਉਥੇ ਹੀ ਸਿੱਖਿਆ ਵਿਭਾਗ ’ਚ ਰੈਗੂਲਰ ਕਰਵਾਉਣ ਲਈ ਲਗਾਤਾਰ ਸੰਘਰਸ਼ ਸ਼ੁਰੂ ਕਰਨ ਦਾ ਅਹਿਦ ਵੀ ਲਿਆ ਹੈ। ਇਸ ਮੌਕੇ ਰਤਨਦੀਪ ਸਿੰਘ, ਸੰਦੀਪ ਸਹਿਗਲ, ਅਮਨਪ੍ਰੀਤ ਤਲਵਾਡ਼, ਮੁਕੇਸ਼ ਕੁਮਾਰ, ਭੁਪਿੰਦਰ ਕੁਮਾਰ, ਯੋਗੇਸ਼ ਤਲਵਾਡ਼, ਸੁਮਿਤ ਕੌਰ, ਅੰਜੂ ਬਾਲਾ, ਗੁੰਜਨ, ਕਮਲ ਵਧਵਾ, ਸੰਤੋਸ਼ ਰਾਣੀ, ਅੰਕੁਰ ਅਰੋਡ਼ਾ, ਰਾਜੇਸ਼ ਕੁਮਾਰ, ਮਨੋਜ ਕੁਮਾਰ, ਸਰੂਚੀ ਜੈਨ, ਰਾਜਦੀਪ ਸਾਈਆਂ ਵਾਲਾ, ਜੋਵਨਦੀਪ ਧਵਨ ਆਦਿ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਨਾਅਰੇਬਾਜ਼ੀ ਕੀਤੀ।
ਟੁੱਟੀ ਸਾਹਾਂ ਦੀ ਡੋਰ ਪਰ ਨਹੀਂ ਟੁੱਟਿਆ ਰੱਖਡ਼ੀ ਦਾ ਅਤੁੱਟ ਬੰਧਨ
NEXT STORY