ਜੰਲਧਰ (ਵੈੱਬ ਡੈਸਕ)- ਇਸਾਈ ਧਰਮ ਦੇ ਪ੍ਰਚਾਰਕ ਪਾਸਟਰ ਅੰਕੁਰ ਨਰੂਲਾ ਦੇ 11 ਟਿਕਾਣਿਆਂ 'ਤੇ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਟੀਮ ਅੱਜ ਸਵੇਰੇ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਅੰਕੁਰ ਨਰੂਲ ਦਾ ਘਰ ਪੁੱਜੀ। ਮਾਮਲਾ ਪੈਸਿਆਂ ਦੀ ਟ੍ਰਾਂਜੈਕਸ਼ਨ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ। ਟੀਮ ਨੇ ਘਰ ਦੇ ਅੰਦਰ ਹੀ ਲੋਕਾਂ ਨੂੰ ਨਜ਼ਰਬੰਦ ਕਰ ਕੇ ਰੱਖਿਆ ਹੋਇਆ ਹੈ ਅਤੇ ਕਿਸੇ ਨੂੰ ਵੀ ਅੰਦਰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਘਰ ਦੇ ਬਾਹਰ ਸੁਰੱਖਿਆ ਦਸਤਿਆਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਜੇ ਤੁਸੀਂ ਵੀ ਕਰਦੇ ਹੋ ਸਿਗਰਟਨੋਸ਼ੀ ਤਾਂ ਅੱਜ ਹੀ ਕਰੋ ਤੋਬਾ, ਸਮੇਂ ਤੋਂ ਪਹਿਲਾਂ ਜਾ ਸਕਦੀ ਹੈ ਅੱਖਾਂ ਦੀ ਰੌਸ਼ਨੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਵਿਚ ਇਨਕਮ ਟੈਕਸ ਦੀ ਟੀਮ ਨੇ ਪੰਜਾਬ ਦੀਆਂ ਮਸ਼ਹੂਰ ਚਰਚਾਂ ਅਤੇ ਪਾਸਟਰਾਂ ਦੇ ਘਰਾਂ 'ਤੇ ਛਾਪਾ ਮਾਰਿਆ ਸੀ। ਛਾਪੇਮਾਰੀ ਜਲੰਧਰ, ਕਪੂਰਥਲਾ, ਅੰਮ੍ਰਿਤਸਰ ਅਤੇ ਮੋਹਾਲੀ ਵਿਚ ਹੋਈ ਸੀ। ਉਥੇ ਹੀ ਇਸ ਨਾਲ ਚਰਚ ਨਾਲ ਜੁੜੇ ਲੋਕਾਂ ਵਿਚ ਹਲਚਲ ਪੈਦਾ ਹੋ ਗਈ ਹੈ।
ਇਹ ਵੀ ਪੜ੍ਹੋ: ਸੰਕਟਗ੍ਰਸਤ ਸੂਡਾਨ 'ਚ ਫਸਿਆ ਭਾਰਤੀ, ਗਰਭਵਤੀ ਪਤਨੀ ਨੂੰ ਨਹੀਂ ਮਿਲੀ India ਆਉਣ ਦੀ ਇਜਾਜ਼ਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਦਿਓ ਜਵਾਬ।
CM ਮਾਨ ਨੇ 409 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ, ਪੰਜਾਬ ਸਰਕਾਰ ਨੇ ਹੁਣ ਤੱਕ ਦਿੱਤੀਆਂ 28,873 ਸਰਕਾਰੀ ਨੌਕਰੀਆਂ
NEXT STORY