ਖਾਰਤੂਮ (ਏਜੰਸੀ)- ਸੰਕਟਗ੍ਰਸਤ ਸੂਡਾਨ ਵਿੱਚ ਇੱਕ ਭਾਰਤੀ ਨਾਗਰਿਕ ਨੂੰ ਖਾਰਤੂਮ ਵਿੱਚ ਭਾਰਤੀ ਮਿਸ਼ਨ ਨੇ ਉਸਦੀ ਨਿਕਾਸੀ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਪਰ ਉਸ ਦੀ ਗਰਭਵਤੀ ਪਤਨੀ ਜੋ ਕਿ ਇੱਕ ਸੂਡਾਨੀ ਨਾਗਰਿਕ ਹੈ, ਨੂੰ ਇਸ ਦੀ ਮਨਜ਼ੂਰੀ ਨਹੀਂ ਦਿੱਤੀ ਹੈ। ਕੇਰਲ ਦੇ ਕੋਟਾਯਮ ਦਾ ਰਹਿਣ ਵਾਲਾ ਬੌਬੀ ਸੇਬੇਸਟਿਅਨ ਪਿਛਲੇ ਤਿੰਨ ਸਾਲਾਂ ਤੋਂ ਖਾਰਤੂਮ ਵਿੱਚ ਕੰਮ ਕਰ ਰਿਹਾ ਹੈ, ਅਤੇ ਉਸ ਦਾ ਵਿਆਹ ਸੂਡਾਨੀ ਨਾਗਰਿਕ ਹਾਲਾ ਮੁਆਵੀਆ ਮੁਹੰਮਦ ਅਬੂਜ਼ੈਦ ਨਾਲ ਹੋਇਆ ਹੈ।
ਇਹ ਵੀ ਪੜ੍ਹੋ: ਬੰਗਲਾਦੇਸ਼ 'ਚ ਆਸਮਾਨੀ ਬਿਜਲੀ ਡਿੱਗਣ ਨਾਲ 9 ਲੋਕਾਂ ਦੀ ਦਰਦਨਾਕ ਮੌਤ
ਸੇਬੇਸਟੀਅਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਲੇਖਕ ਅਤੇ ਪ੍ਰਵਾਸੀ ਅਧਿਕਾਰ ਕਾਰਕੁਨ ਰੇਜੀਮੋਨ ਕੁੱਟੱਪਨ ਦੁਆਰਾ ਪੋਸਟ ਕੀਤੇ ਇੱਕ ਸੰਦੇਸ਼ ਵਿੱਚ ਲਿਖਿਆ, "ਦੇਸ਼ ਵਿੱਚ ਮੌਜੂਦਾ ਅਸ਼ਾਂਤੀ ਅਤੇ ਘਾਤਕ ਸਥਿਤੀ ਦੇ ਕਾਰਨ ਅਸੀਂ ਖਾਰਤੂਮ ਵਿੱਚ ਭਾਰਤੀ ਦੂਤਘਰ ਨੂੰ ਨਿਕਾਸੀ ਦੀ ਬੇਨਤੀ ਕੀਤੀ ਹੈ ਅਤੇ ਮੇਰੇ ਲਈ ਨਿਕਾਸੀ ਦੀ ਬੇਨਤੀ ਸਫਲ ਰਹੀ ਪਰ ਬਦਕਿਸਮਤੀ ਨਾਲ, ਮੇਰੀ ਪਤਨੀ ਨੂੰ ਚੁਣੇ ਗਏ ਨਾਵਾਂ ਵਿੱਚ ਸੂਚੀਬੱਧ ਨਹੀਂ ਕੀਤਾ ਗਿਆ ਸੀ... ਮੈਨੂੰ ਲੱਗਦਾ ਹੈ ਕਿ ਉਸਨੂੰ ਇੱਥੇ (ਸੂਡਾਨ) ਛੱਡਣਾ ਬਹੁਤ ਅਸੁਰੱਖਿਅਤ ਅਤੇ ਖਤਰਨਾਕ ਹੈ ਅਤੇ ਉਹ ਗਰਭਵਤੀ ਵੀ ਹੈ।" ਸੇਬੇਸਟਿਅਨ ਦੀ ਸੂਡਾਨੀ ਪਤਨੀ ਕੋਲ ਇਸ ਸਮੇਂ ਵੈਧ ਭਾਰਤੀ ਵੀਜ਼ਾ ਜਾਂ OCI ਕਾਰਡ ਨਹੀਂ ਹੈ। ਕੁੱਟੱਪਨ ਦੇ ਅਨੁਸਾਰ ਇਸ ਜੋੜੇ ਕੋਲ ਵਿਆਹ ਦੇ ਦਸਤਾਵੇਜ਼ ਹਨ ਅਤੇ ਪਤਨੀ ਪਿਛਲੇ ਦਿਨੀਂ ਕੇਰਲ ਵੀ ਗਈ ਸੀ। ਸੇਬੇਸਟੀਅਨ ਨੇ ਸਬੰਧਤ ਭਾਰਤੀ ਅਧਿਕਾਰੀਆਂ ਨੂੰ ਦਖ਼ਲ ਦੇਣ ਦੀ ਬੇਨਤੀ ਕਰਦੇ ਹੋਏ ਕਿਹਾ ਹੈ ਕਿ ਉਸਦੀ ਪਤਨੀ ਲਈ "ਵੈਧ ਭਾਰਤੀ ਵੀਜ਼ਾ ਪ੍ਰਾਪਤ ਕਰਨ ਲਈ ਸਮਾਂ ਨਹੀਂ ਹੈ"। ਕੁੱਟੱਪਨ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਤਿਰੂਵਨੰਤਪੁਰਮ ਤੋਂ ਕਾਂਗਰਸ ਦੇ ਸੰਸਦ ਮੈਂਬਰ, ਸ਼ਸ਼ੀ ਥਰੂਰ ਨੇ ਕਿਹਾ ਕਿ ਉਹ ਹੁਣ ਸੇਬੇਸਟੀਅਨ ਦੇ ਸਿੱਧੇ ਸੰਪਰਕ ਵਿੱਚ ਹਨ, ਅਤੇ ਐਮਰਜੈਂਸੀ ਨਿਕਾਸੀ ਲਈ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੇ ਦਫ਼ਤਰ ਨਾਲ ਸੰਪਰਕ ਕੀਤਾ ਹੈ।
ਇਹ ਵੀ ਪੜ੍ਹੋ: ...ਜਦੋਂ ਹਵਾ 'ਚ ਪੰਛੀ ਦੇ ਟਕਰਾਉਣ ਕਾਰਨ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ, ਵੇਖੋ ਵੀਡੀਓ
ਥਰੂਰ ਨੇ ਟਵੀਟ ਦੇ ਜਵਾਬ ਵਿੱਚ ਲਿਖਿਆ, "ਮੈਂ ਖਾਰਤੂਮ ਵਿੱਚ ਸਿੱਧੇ ਉਸਦੇ ਨਾਲ ਸੰਪਰਕ ਵਿੱਚ ਹਾਂ ਅਤੇ @DrSjaishankar ਦੇ ਦਫਤਰ ਨਾਲ ਸੰਪਰਕ ਕੀਤਾ ਹੈ ਤਾਂ ਜੋ ਇੱਕ ਅਸਥਾਈ ਪਰਮਿਟ 'ਤੇ ਐਮਰਜੈਂਸੀ ਨਿਕਾਸੀ ਦਾ ਪ੍ਰਬੰਧ ਕੀਤਾ ਜਾ ਸਕੇ, ਜਦੋਂ ਤੱਕ ਉਸਦੇ OCI ਕਾਰਡ ਦੀ ਪ੍ਰਕਿਰਿਆ ਨਹੀਂ ਹੋ ਜਾਂਦੀ।" ਥਰੂਰ ਨੇ ਲਿਖਿਆ, "ਵਿਦੇਸ਼ ਮੰਤਰਾਲੇਾ ਨੂੰ ਇਸ ਨੂੰ ਪੂਰਾ ਕਰਨ ਲਈ ਸ਼ਾਇਦ ਗ੍ਰਹਿ ਮੰਤਰਾਲਾ ਨਾਲ ਤਾਲਮੇਲ ਕਰਨ ਦੀ ਜ਼ਰੂਰਤ ਹੋਏਗੀ। ਮੇਰੀ ਹਮਦਰਦੀ ਉਨ੍ਹਾਂ ਦੇ ਨਾਲ ਹੈ।" ਸੂਡਾਨ ਵਿੱਚ ਲਗਭਗ 4,000 ਭਾਰਤੀ ਨਾਗਰਿਕ ਹਨ, ਅਤੇ ਖਾਰਟੂਮ ਵਿੱਚ ਭਾਰਤੀ ਦੂਤਘਰ ਅਨੁਸਾਰ, ਉਨ੍ਹਾਂ ਵਿੱਚੋਂ ਲਗਭਗ 1,500 ਲੰਬੇ ਸਮੇਂ ਤੋਂ ਵਸਨੀਕ ਹਨ। 48 ਸਾਲਾ ਸਾਬਕਾ ਭਾਰਤੀ ਫੌਜੀ ਅਲਬਰਟ ਅਗਸਟੀਨ ਦੀ ਹਾਲ ਹੀ ਵਿੱਚ ਸੂਡਾਨ ਵਿੱਚ ਗੋਲੀ ਨਾਲ ਮੌਤ ਹੋ ਗਈ ਸੀ। ਜੈਸ਼ੰਕਰ ਨੇ ਸੂਡਾਨ ਵਿੱਚ ਫਸੇ ਭਾਰਤੀਆਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਉਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਇਹ ਵੀ ਪੜ੍ਹੋ: ਸਾਵਧਾਨ! ਜਲੰਧਰ 'ਚ ਮੁੜ ਪੈਰ ਪਸਾਰਣ ਲੱਗਾ ਕੋਰੋਨਾ, ਇਕ ਪਰਿਵਾਰ ਦੇ 2 ਮੈਂਬਰਾਂ ਸਣੇ 7 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ਵਿਚ ਦਿਓ ਜਵਾਬ।
ਕੈਨੇਡਾ : ਸਰੀ ਵਿਖੇ ਵਿਸਾਖੀ ਨਗਰ ਕੀਰਤਨ ਆਯੋਜਿਤ, ਵੱਡੀ ਗਿਣਤੀ 'ਚ ਜੁਟੀ ਸੰਗਤ (ਤਸਵੀਰਾਂ)
NEXT STORY