ਜਲੰਧਰ (ਵੈਬ ਡੈਸਕ)—ਸਾਬਕਾ ਕ੍ਰਿਕਟਰ ਅਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਖਿਲਾਫ ਚੀਫ ਜੁਡੀਸ਼ਲ ਮੈਜਿਸਟਰੇਟ (ਸੀ.ਜੇ.ਐੱਮ.) ਕੋਰਟ 'ਚ ਮੁਕਦਮਾ ਦਾਖਲ ਕੀਤਾ ਗਿਆ ਹੈ। ਮੁਕਦਮਾ ਦੁਸ਼ਹਿਰਾ ਦੇ ਮੌਕੇ 'ਤੇ ਅੰਮ੍ਰਿਤਸਰ ਜ਼ਿਲੇ ਦੇ ਜੋੜਾ ਫਾਟਕ ਨੇੜੇ ਰਾਵਣ ਸਾੜਨ ਸਮਾਰੋਹ ਦੌਰਾਨ ਟਰੇਨ ਨਾਲ 61 ਲੋਕਾਂ ਦੇ ਕੱਟਣ ਦੀ ਘਟਨਾ ਦੇ ਸਮੇਂ ਉਨ੍ਹਾਂ ਦੀ ਮੌਜੂਦਗੀ ਨੂੰ ਲੈ ਕੇ ਕੀਤਾ ਗਿਆ ਹੈ। ਦੋਸ਼ ਲਗਾਇਆ ਗਿਆ ਹੈ ਕਿ ਉੱਥੇ ਉਨ੍ਹਾਂ ਦੇ ਭਾਸ਼ਣ ਕਾਰਨ ਲੋਕਾਂ ਦੀ ਭਾਰੀ ਭੀੜ ਲੱਗੀ ਸੀ। ਮੁਕਦਮਾ ਮੁਜ਼ਫਰਪੁਰ ਦੇ ਅਹਿਆਪੁਰ ਥਾਣੇ ਅਧੀਨ ਭੀਖਨਪੁਰ ਨਿਵਾਸੀ ਸਮਾਜਿਕ ਕਰਜਕਰਤਾ ਤਮਨਾ ਹਾਸ਼ਮੀ ਨੇ ਦਾਖਲ ਕੀਤਾ ਹੈ। ਇਸ ਮਾਮਲੇ ਦੀ ਸੁਣਵਾਈ ਅੱਜ ਹੋਵੇਗੀ।
3 ਨਵੰਬਰ ਦੀਆਂ ਖਾਸ ਖਬਰਾਂ—
ਪੀ.ਐੱਮ. ਮੋਦੀ ਅੱਜ ਕੋਟਾ 'ਚ ਵਰਕਰਾਂ ਨਾਲ ਕਰਨਗੇ ਗੱਲਬਾਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 3 ਨਵੰਬਰ ਨੂੰ ਕੋਟਾ ਸ਼ਹਿਰ ਭਾਜਪਾ ਦੇ ਬੂਥ ਵਰਕਰਾਂ ਨਾਲ ਨਮੋ ਐਪ ਰਾਹੀ ਵੀਡੀਓ ਕਾਨਫ੍ਰੇਂਸਿੰਗ ਦੇ ਜਰੀਏ ਸਿੱਧੀ ਗੱਲਬਾਤ ਕਰਨਗੇ। ਸੰਸਦ ਮੈਂਬਰ ਓਮ ਬਿਰਲਾ ਨੇ ਦੱਸਿਆ ਕਿ ਪ੍ਰੋਗਰਾਮ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਬੈਠਕਾਂ ਦੇ ਰਾਹੀ ਨਮੋ ਐਪ ਵੱਧ ਤੋਂ ਵੱਧ ਲੋਕਾਂ ਨੂੰ ਡਾਊਨਲੋਡ ਕਰਵਾਇਆ ਜਾ ਰਿਹਾ ਹੈ।
ਹਰਿਦੁਆਰ 'ਚ 'ਗਿਆਨਕੁੰਭ', ਰਾਸ਼ਟਰਪਤੀ ਕਰਨਗੇ ਸ਼ਿਰਕਤ

ਹਰਿਦੁਆਰ 'ਚ 3 ਨਵੰਬਰ ਤੋਂ ਸ਼ੁਰੂ ਹੋ ਰਹੇ 2 ਦਿਨਾਂ ਸੰਮੇਲਨ 'ਗਿਆਨਕੁੰਭ' 'ਚ ਦੇਸ਼ਭਰ ਤੋਂ ਸੈਂਕੜੇ ਵਿੱਦਿਅਕ ਅਤੇ 18 ਸੂਬਿਆਂ ਦੇ ਸਿੱਖਿਆ ਮੰਤਰੀ ਹਿੱਸਾ ਲੈਣਗੇ। ਸੰਮੇਲਨ ਦੌਰਾਨ ਉੱਚ ਸਿੱਖਿਆ ਦੀ ਗੁਣਵਤਾ ਨੂੰ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਹੋਵੇਗੀ। ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ 'ਚ ਆਪਣੀ ਤਰ੍ਹਾਂ ਦੇ ਇਸ ਪਹਿਲੇ ਸੰਮੇਲਨ ਦਾ ਉਦਘਾਟਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਕਰਨਗੇ।
ਅੰਮ੍ਰਿਤਸਰ 'ਚ ਇਨਸਾਫ ਮਾਰਚ

ਦਲ ਖ਼ਾਲਸਾ ਵਲੋਂ ਨਵੰਬਰ, 1984 ਕਤਲੇਆਮ ਤੋਂ ਲੈ ਕੇ ਬਰਗਾੜੀ-ਬਹਿਬਲ ਕਲਾਂ ਕਾਂਡ ਦੇ ਪੀੜਤਾਂ ਵਾਸਤੇ ਇਨਸਾਫ ਲਈ ਸੰਯੁਕਤ ਰਾਸ਼ਟਰ ਅੱਗੇ ਅਪੀਲ ਕਰਨ ਦੇ ਮੰਤਵ ਨਾਲ ਅੰਮ੍ਰਿਤਸਰ ਵਿਖੇ 3 ਨਵੰਬਰ ਨੂੰ ਇਨਸਾਫ਼ ਮਾਰਚ ਕੱਢਿਆ ਜਾ ਰਿਹਾ ਹੈ।
ਹਰਿਆਣਾ ਰੋਡਵੇਜ ਦੀਆਂ ਬੱਸਾਂ ਦੀ ਆਵਾਜਾਈ ਬਹਾਲ

ਪਿਛਲੇ 18 ਦਿਨਾਂ ਤੋਂ ਚੱਲੀ ਆ ਰਹੀ ਰੋਡਵੇਜ਼ ਦੇ ਕਰਮਚਾਰੀਆਂ ਦੀ ਹੜਤਾਲ ਨੂੰ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਖਤਮ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰੋਡਵੇਜ਼ ਕਰਮਚਾਰੀ 720 ਨਵੀਆਂ ਪ੍ਰਾਈਵੇਟ ਬੱਸਾਂ ਨੂੰ ਆਵਾਜਾਈ ਵਿਭਾਗ ਦੇ ਵ੍ਹੇੜੇ 'ਚ ਸ਼ਾਮਲ ਕਰਨ ਦੀ ਯੋਜਨਾ ਖਿਲਾਫ 16 ਅਕਤੂਬਰ ਤੋਂ ਹੜਤਾਲ ਸ਼ੁਰੂ ਕਰ ਦਿੱਤੀ ਸੀ। ਜਿਸ ਤੋਂ ਬਾਅਦ ਇਸ ਮਾਮਲੇ 'ਤੇ ਹਾਈ ਕੋਰਟ ਨੇ ਨੋਟਿਸ ਲਿਆ ਤੇ ਹੜਤਾਲ ਖਤਮ ਕਰਵਾਈ।ਦੱਸ ਦਈਏ ਕਿ ਅੱਜ ਸਵੇਰੇ 10 ਵਜੇ ਤੋਂ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੀ ਆਵਾਜਾਈ ਬਹਾਲ ਹੋਵੇਗੀ।
ਸ਼ਰਦ ਯਾਦਵ ਜਾਣਗੇ ਰਾਂਚੀ, ਲਾਲੂ ਨਾਲ ਕਰਨਗੇ ਮੁਲਾਕਾਤ

ਲੋਕਤੰਤਰਿਕ ਜਨਤਾ ਦਲ ਦੇ ਰਾਸ਼ਟਰੀ ਪ੍ਰਧਾਨ ਸ਼ਰਦ ਯਾਦਵ 3 ਨਵੰਬਰ ਨੂੰ ਰਾਂਚੀ ਆਉਣਗੇ। ਯਾਦਵ ਰਿਮਸ 'ਚ ਇਲਾਜਰਤ ਲਾਲੂ ਯਾਦਵ ਨਾਲ ਮਿਲਣਗੇ। ਸ਼ਰਦ ਯਾਦਵ ਦਿੱਲੀ ਤੋਂ ਸਵੇਰੇ 11.10 ਵਜੇ ਏਅਰ ਇੰਡੀਆ ਦੀ ਫਲਾਈਟ ਰਾਂਚੀ ਪਹੁੰਚਣਗੇ।
ਆਮ ਆਦਮੀ ਲਈ ਵੀ ਖੁੱਲ੍ਹੇ ਸੁਪਰੀਮ ਕੋਰਟ ਦੇ ਦਰਵਾਜ਼ੇ

ਅੱਜ ਤੋਂ ਆਮ ਆਦਮੀ ਵੀ ਸੁਪਰੀਮ ਕੋਰਟ ਦੇ ਕੋਰਟ ਰੂਮ ਤੋਂ ਲੈ ਕੇ ਪੂਰੇ ਕੰਪਲੈਕਸ 'ਚ ਆਸਾਨੀ ਨਾਲ ਘੂੰਮ ਸਕਣਗੇ। ਦਰਅਸਲ ਸੁਪਰੀਮ ਕੋਰਟ ਨੇ ਵੀਰਵਾਰ ਨੂੰ ਇਕ ਰਸਮੀ ਪੋਰਟਲ ਲਾਂਚ ਕੀਤਾ ਹੈ, ਇਸ ਪੋਰਟਲ 'ਤੇ ਰਜ਼ਿਸਟ੍ਰੇਸ਼ਨ ਕਰ ਲੋਕ ਆਸਾਨੀ ਨਾਲ ਸੁਪਰੀਮ ਕੋਰਟ ਦਾ ਦੌਰ ਕਰ ਸਕਣਗੇ।
ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਬੰਗਲਾਦੇਸ਼ ਬਨਾਮ ਜ਼ਿੰਬਾਬਵੇ (ਪਹਿਲਾ ਟੈਸਟ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018
ਬੈਡਮਿੰਟਨ : ਮਕਾਊ ਓਪਨ ਬੈਡਮਿੰਟਨ ਟੂਰਨਾਮੈਂਟ-2018
ਕਬੱਡੀ : ਮੁੰਬਈ ਬਨਾਮ ਪੁਣੇ (ਪ੍ਰੋ ਕਬੱਡੀ ਲੀਗ-2018)
ਖਹਿਰਾ ਸਾਬ ਨੂੰ ਕੇਜਰੀਵਾਲ ਤੋਂ ਹੋ ਗਈ ਨਫ਼ਰਤ ( ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY