ਲੁਧਿਆਣਾ (ਜ.ਬ.) : ਲੁਧਿਆਣਾ ਰੇਲਵੇ ਸਟੇਸ਼ਨ 'ਤੇ ਵਾਹਨ ਪਾਰਕਿੰਗ ਨੂੰ ਰੇਲ ਪ੍ਰਸ਼ਾਸਨ ਵਲੋਂ ਠੇਕੇ 'ਤੇ ਨਾ ਦਿੱਤੇ ਜਾਣ ਕਾਰਨ ਉਥੇ ਯਾਤਰੀ ਅਜੇ ਤੱਕ ਆਪਣੇ ਖਤਰੇ ਤੇ ਮੁਫਤ ਵਿਚ ਵਾਹਨ ਖੜ੍ਹੇ ਕਰ ਰਹੇ ਹਨ, ਜਿਸ ਕਾਰਨ ਰੇਲਵੇ ਨੂੰ ਰੈਵੇਨਿਊ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। ਇਸ ਦੇ ਇਲਾਵਾ ਵਾਹਨ ਪਾਰਕਿੰਗ ਕਿਸੇ ਵੀ ਸਮੇਂ ਖਤਰਨਾਕ ਸਾਬਤ ਹੋ ਸਕਦੀ ਹੈ। ੍ਰਅੰਮ੍ਰਿਤਸਰ 'ਚ ਧਮਾਕੇ ਦੇ ਬਾਅਦ ਜਿਥੇ ਇਕ ਪਾਸੇ ਰੇਲਵੇ ਸੁਰੱਖਿਆ ਬਲ ਤੇ ਸਥਾਨਕ ਰੇਲਵੇ ਪੁਲਸ ਵਲੋਂ ਸੁਰੱਖਿਆ ਵਿਵਸਥਾ ਪੁਖਤਾ ਬਣਾਉਣ ਲਈ ਸੁਰੱਖਿਆ ਚੌਕਸੀ ਵਧਾ ਕੇ ਰੇਲਵੇ ਸਟੇਸ਼ਨ ਤੇ ਟਰੇਨਾਂ 'ਚ ਚੈਕਿੰਗ ਸਖਤ ਕਰ ਦਿੱਤੀ ਹੈ ਉਥੇ ਦੂਸਰੇ ਪਾਸੇ ਰੇਲਵੇ ਸਟੇਸ਼ਨ ਦੀ ਵਾਹਨ ਪਾਰਕਿੰਗ ਠੇਕੇ 'ਤੇ ਨਾ ਹੋਣ ਕਾਰਨ, ਯਾਤਰੀਆਂ ਦੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦੀ ਹੈ ਕਿਉਂਕਿ ਵਾਹਨ ਪਾਰਕਿੰਗ 'ਚ ਵਾਹਨ ਖੜ੍ਹਾ ਕਰਨ ਸਮੇਂ ਉਥੇ ਕੋਈ ਕਰਮਚਾਰੀ ਨਹੀਂ ਹੁੰਦਾ ਜੋ ਵਾਹਨਾਂ ਨੂੰ ਖੜ੍ਹਾ ਕੀਤੇ ਜਾਣ ਸਮੇਂ ਉਨ੍ਹਾਂ ਦੀ ਜਾਂਚ ਕਰ ਸਕੇ।
ਸੁਰੱਖਿਆ ਲਈ ਤਾਇਨਾਤ ਹੋਣ ਕਰਮਚਾਰੀ
ਸੀ. ਵਪਾਰੀ ਨੇਤਾ ਤੇ ਕਾਂਗਰਸ ਪ੍ਰਧਾਨ ਵਿਪਨ ਵਿਨਾਇਕ, ਡੇਲੀ ਪੈਸੰਜਰਾਂ ਦੀ ਯੂਨੀਅਨ ਦੇ ਪ੍ਰਧਾਨ ਸ਼ੰਭੂ ਲਖਨ ਜੁਨੇਜਾ ਨੇ ਰੇਲਵੇ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਰੇਲਵੇ ਸਟੇਸ਼ਨ ਵਾਹਨ ਪਾਰਕਿੰਗ ਦੇ ਬਾਹਰ ਸੁਰੱਖਿਆ ਕਰਮਚਾਰੀਆਂ ਨੂੰ ਮੈਟਲ ਡਿਟੈਕਟਰ ਨਾਲ ਪੱਕੇ ਤੌਰ 'ਤੇ ਤਾਇਨਾਤ ਕੀਤਾ ਜਾਵੇ, ਜਿਸ ਕਾਰਨ ਯਾਤਰੀਆਂ ਦੀ ਸੁਰੱਖਿਆ ਵਿਵਸਥਾ ਪੁਖਤਾ ਬਣਾਈ ਜਾ ਸਕੇ।
ਜ਼ਮੀਨੀ ਵਿਵਾਦ ਦੇ ਚੱਲਦੇ ਸਹੁਰੇ ਨੇ ਨੂੰਹ ਨੂੰ ਮਾਰੀ ਗੋਲੀ
NEXT STORY