ਫਿਰੋਜ਼ਪੁਰ (ਜ.ਬ)— ਟ੍ਰੇਨਾਂ 'ਚ ਬਿਨਾਂ ਟਿਕਟ ਦੇ ਸਫਰ ਕਰਨ ਵਾਲੇ ਮੁਸਾਫਰਾਂ 'ਤੇ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਮੰਡਲ ਵੱਲੋਂ ਲੁਧਿਆਣਾ ਰੇਲਵੇ ਸ਼ਟੇਸ਼ਨ 'ਤੇ ਟਿਕਟ ਚੈਕਿੰਗ ਅਭਿਆਨ ਚਲਾਇਆ ਗਿਆ, ਜਿਸ 'ਚ ਅੰਬਾਲਾ ਮੰਡਲ ਤੇ ਦਿੱਲੀ ਮੰਡਲ ਦੇ ਟਿਕਟ ਚੈਕਿੰਗ ਸਟਾਫ ਦੀਆਂ ਟੀਮਾਂ ਨੇ ਸਹਿਯੋਗ ਦਿੱਤਾ।
ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਲੁਧਿਆਣਾ 'ਚ 2 ਦਿਨਾ ਤਕ ਚਲੇ ਇਸ ਅਭਿਆਨ 'ਚ ਕੁਲ 1932 ਮੁਸਾਫਰ ਬਿਨਾਂ ਟਿਕਟ ਦੇ ਫੜੇ ਗਏ, ਜਿਨ੍ਹਾਂ ਤੋਂ 9,00,645 ਰੁਪਏ ਦਾ ਜੁਰਮਾਨਾ ਵਸੂਲਿਆ ਗਿਆ। ਉਥੇ ਅੰਮ੍ਰਿਤਸਰ ਹੈੱਡਕੁਆਰਟਰ 'ਚ ਕੀਤੇ ਗਏ ਚੈਕਿੰਗ ਅਭਿਆਨ 'ਚ ਬੇਟਿਕਟੇ 181 ਮੁਸਾਫਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਜੁਰਮਾਨੇ ਦੇ ਤੌਰ 'ਤੇ 67,465 ਰੁਪਏ ਵਸੂਲ ਕੀਤੇ। ਇਸ ਅਭਿਆਨ 'ਚ ਕਮਲ ਬਜਾਜ, ਸੰਜੀਵ ਸ਼ਰਮਾ, ਰਾਜੀਵ ਸ਼ਰਮਾ, ਸੰਪਨ, ਆਦੇਸ਼ ਸ਼ਰਮਾ ਸਮੇਤ ਹੋਰ ਟਿਕਟ ਚੈਕਿੰਗ ਟੀਮ ਦੇ ਮੈਂਬਰ ਹਾਜ਼ਰ ਸਨ।
ਨਾਬਾਲਿਗ ਧੀਆਂ ਸਮੇਤ ਪਿਤਾ ਨੇ ਨਹਿਰ 'ਚ ਮਾਰੀ ਛਾਲ
NEXT STORY