ਜਲੰਧਰ (ਮਹੇਸ਼)-ਅਰਬਨ ਅਸਟੇਟ ਫੇਜ਼-2 ਦੇ ਡੀ-ਬਲਾਕ ਦੇ ਆਲੇ-ਦੁਆਲੇ ਹਰ ਰੋਜ਼ ਰਾਤ ਸਮੇਂ ਕਾਲੇ ਕੱਪੜੇ ਪਹਿਨੇ ਚੋਰ-ਲੁਟੇਰੇ ਹੱਥਾਂ ਵਿਚ ਹਥਿਆਰ ਲੈ ਕੇ ਘੁੰਮਦੇ ਹਨ, ਜਿਸ ਕਾਰਨ ਇਥੋਂ ਦੇ ਨਿਵਾਸੀ ਡਰ ਦੇ ਪ੍ਰਛਾਵੇਂ ਹੇਠ ਜਿਊਣ ’ਤੇ ਮਜਬੂਰ ਹਨ ਅਤੇ ਲੋਕਾਂ ਲਈ ਰਾਤ ਵੇਲੇ ਘਰੋਂ ਨਿਕਲਣ ਲਈ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਅਰਬਨ ਅਸਟੇਟ ਵਿਚ ਹੀ ਰਹਿੰਦੇ ਸਮਾਜ-ਸੇਵਕ ਸੰਜੀਵ ਦੇਵ ਸ਼ਰਮਾ ਬ੍ਰਹਮ ਮੋਟਰਜ਼ ਨੇ ਦੱਸਿਆ ਕਿ ਉਕਤ ਇਲਾਕਾ ਪੁਲਸ ਥਾਣਾ ਨੰਬਰ 7 ਤੋਂ ਕੁਝ ਹੀ ਦੂਰੀ ’ਤੇ ਸਥਿਤ ਹੈ।
ਇਹ ਵੀ ਪੜ੍ਹੋ: Punjab: ਖੇਤਾਂ 'ਚ ਪਲਟੀ JCB ਮਸ਼ੀਨ! ਹੇਠਾਂ ਦੱਬਣ ਕਾਰਨ ਨੌਜਵਾਨ ਦੀ ਹੋਈ ਦਰਦਨਾਕ ਮੌਤ
ਡੀ-ਬਲਾਕ ਵਿਚ ਚੌਕੀਦਾਰ ਦੀ ਡਿਊਟੀ ਕਰਦੇ ਵਿਨੋਦ ਕੁਮਾਰ ਨੇ ਦੱਸਿਆ ਕਿ 2 ਦਿਨ ਪਹਿਲਾਂ ਜਦੋਂ ਉਹ ਆਪਣੀ ਡਿਊਟੀ ਦੇ ਰਿਹਾ ਸੀ ਤਾਂ ਉਸ ਨੇ ਉਥੇ ਘੁੰਮ ਰਹੇ 2 ਅਣਪਛਾਤੇ ਵਿਅਕਤੀਆਂ ਨੂੰ ਵੇਖਿਆ ਤਾਂ ਉਨ੍ਹਾਂ ਨੂੰ ਭੱਜ ਕੇ ਫੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਵਿਚੋਂ ਇਕ ਵਿਅਕਤੀ ਨੂੰ ਉਨ੍ਹਾਂ ਫੜ ਲਿਆ ਅਤੇ ਉਸ ਦਾ ਸਾਥੀ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ। ਜਿਸ ਨੂੰ ਫੜਿਆ ਗਿਆ, ਉਸ ਕੋਲ ਕੋਈ ਤੇਜ਼ਧਾਰ ਹਥਿਆਰ ਸੀ। ਉਸ ਨੇ ਉਸ ਨੂੰ ਹਥਿਆਰ ਵਿਖਾਇਆ ਅਤੇ ਡਰਾ-ਧਮਕਾ ਕੇ ਰਾਤ ਦੇ ਹਨ੍ਹੇਰੇ ਦਾ ਲਾਭ ਉਠਾਉਂਦੇ ਹੋਏ ਉਹ ਵੀ ਫ਼ਰਾਰ ਹੋ ਗਿਆ।
ਚੌਕੀਦਾਰ ਨੇ ਕਿਹਾ ਕਿ ਜਦੋਂ ਉਸ ਨੇ ਸੀਟੀ ਵਜਾਈ ਤਾਂ ਉਥੇ ਰਹਿੰਦੇ ਕੁਝ ਲੋਕ ਵੀ ਉੱਠ ਕੇ ਆਪਣੇ ਘਰਾਂ ਵਿਚੋਂ ਬਾਹਰ ਆ ਗਏ ਪਰ ਅੱਧੀ ਰਾਤ ਹੋਣ ਕਾਰਨ ਸਾਰੇ ਨਹੀਂ ਉੱਠੇ। ਉਸ ਨੇ ਪੂਰੀ ਗੱਲ ਉਨ੍ਹਾਂ ਨੂੰ ਦੱਸੀ। ਅਕਸਰ ਆਮ ਜਨਤਾ ਦੇ ਮੁੱਦਿਆਂ ਨੂੰ ਉਠਾਉਣ ਵਾਲੇ ਸੰਜੀਵ ਦੇਵ ਸ਼ਰਮਾ ਨੇ ਕਿਹਾ ਕਿ ਚੋਰ-ਲੁਟੇਰਿਆਂ ਦਾ ਪੁਲਸ ਨੂੰ ਕੋਈ ਡਰ ਨਹੀਂ ਰਿਹਾ।
ਇਹ ਵੀ ਪੜ੍ਹੋ: ਪੰਜਾਬ 'ਚ ਹੈੱਡ ਕਾਂਸਟੇਬਲ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
ਇਸ ਲਈ ਉਹ ਬੇਖ਼ੌਫ਼ ਹੋ ਕੇ ਰਾਤ ਸਮੇਂ ਲੋਕਾਂ ਦੇ ਘਰਾਂ ਦੇ ਬਾਹਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਘੁੰਮਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਵਧੇਰੇ ਗੱਡੀਆਂ ਵੀ ਉਨ੍ਹਾਂ ਦੇ ਘਰਾਂ ਦੇ ਬਾਹਰ ਹੀ ਖੜ੍ਹੀਆਂ ਹੁੰਦੀਆਂ ਹਨ ਅਤੇ ਜੇਕਰ ਚੌਕੀਦਾਰ ਕਿਸੇ ਦਿਨ ਡਿਊਟੀ ’ਤੇ ਨਾ ਆਵੇ ਤਾਂ ਚੋਰ-ਲੁਟੇਰੇ ਗੱਡੀਆਂ ਨੂੰ ਵੀ ਕੋਈ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਕਿਹਾ ਕਿ ਚੋਰ-ਲੁਟੇਰਿਆਂ ਦੇ ਮਨਾਂ ਵਿਚ ਡਰ ਪੈਦਾ ਕਰਨ ਲਈ ਪੁਲਸ ਦੀ ਗਸ਼ਤ ਅਤੇ ਨਾਕਾਬੰਦੀ ਵਧਾਈ ਜਾਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਬੰਧਤ ਪੁਲਸ ਸਟੇਸ਼ਨ ਦੇ ਮੁਲਾਜ਼ਮਾਂ ਨੂੰ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕਰਨ ਨੂੰ ਲੈ ਕੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਹੋ ਸਕਦੈ ਵੱਡਾ ਧਮਾਕਾ! ਕਾਂਗਰਸ ’ਚ ਵੱਡੀ ਸੰਗਠਨਾਤਮਕ ਤਬਦੀਲੀ ਦੇ ਸੰਕੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ: ਐਨਰਜੀ ਡਰਿੰਕਸ ਵੇਚਣ ’ਤੇ ਪੂਰਨ ਪਾਬੰਦੀ, ਸਕੂਲਾਂ ਨੇੜੇ ਵੀ ਵਿਕਰੀ ਬੰਦ, ਉਲੰਘਣਾ ’ਤੇ ਕਾਨੂੰਨੀ ਕਾਰਵਾਈ ਤੈਅ
NEXT STORY