ਜੈਤੋ (ਰਘੂਨੰਦਨ ਪਰਾਸ਼ਰ) : ਤਿਉਹਾਰੀ ਸੀਜ਼ਨ ਦੀ ਖ਼ੁਸ਼ੀ ਹੁਣ ਭਾਰਤੀ ਰੇਲਵੇ ਸਟੇਸ਼ਨਾਂ 'ਤੇ ਵੀ ਦੇਖਣ ਨੂੰ ਮਿਲ ਰਹੀ ਹੈ। ਨਰਾਤਿਆਂ ਦੇ ਪਵਿੱਤਰ ਤਿਉਹਾਰ ਦੌਰਾਨ ਜਦੋਂ ਯਾਤਰੀ ਆਪਣੀ ਮੰਜ਼ਿਲ ਲਈ ਰਵਾਨਾ ਹੋ ਰਹੇ ਹਨ ਤਾਂ ਉਨ੍ਹਾਂ ਦੇ ਆਰਾਮ ਅਤੇ ਸਹੂਲਤ ਦਾ ਖਾਸ ਖਿਆਲ ਰੱਖਣ ਲਈ ਭਾਰਤੀ ਰੇਲਵੇ ਨੇ 150 ਤੋਂ ਵੱਧ ਸਟੇਸ਼ਨਾਂ 'ਤੇ ਨਰਾਤੇ ਵਰਤ ਸਪੈਸ਼ਲ ਥਾਲੀ ਦੀ ਸ਼ੁਰੂਆਤ ਕੀਤੀ ਹੈ।
ਨਰਾਤਿਆਂ ਦੌਰਾਨ ਯਾਤਰਾ ਕਰਨ ਵਾਲੇ ਯਾਤਰੀ ਹੁਣ ਆਪਣੇ ਖਾਣ-ਪੀਣ ਦੀ ਚਿੰਤਾ ਤੋਂ ਮੁਕਤ ਹੋ ਗਏ ਹਨ। ਯਾਤਰਾ ਦੌਰਾਨ ਤੁਸੀਂ ਸੁਆਦੀ ਵਰਤ ਵਾਲੀ ਥਾਲੀ ਦਾ ਆਨੰਦ ਲੈ ਸਕੋਗੇ। ਮੁੰਬਈ ਸੈਂਟਰਲ, ਦਿੱਲੀ ਜੰਕਸ਼ਨ, ਸੂਰਤ, ਜੈਪੁਰ, ਲਖਨਊ, ਪਟਨਾ ਜੰਕਸ਼ਨ, ਲੁਧਿਆਣਾ, ਦੁਰਗ, ਚੇਨਈ ਸੈਂਟਰਲ, ਸਿਕੰਦਰਾਬਾਦ, ਨਰਾਤੇ ਸਪੈਸ਼ਲ ਥਾਲੀ ਦੀ ਸਹੂਲਤ 150 ਤੋਂ ਵੱਧ ਸਟੇਸ਼ਨਾਂ ਜਿਵੇਂ ਕਿ ਅਮਰਾਵਤੀ, ਹੈਦਰਾਬਾਦ, ਤਿਰੂਪਤੀ, ਜਲੰਧਰ ਸਿਟੀ, ਉਦੈਪੁਰ ਸਿਟੀ, ਬੈਂਗਲੁਰੂ ਕੈਂਟ, ਨਵੀਂ ਦਿੱਲੀ, ਠਾਣੇ, ਪੁਣੇ ਅਤੇ ਮੈਂਗਲੋਰ ਸੈਂਟਰਲ ਸਟੇਸ਼ਨਾਂ ਆਦਿ 'ਤੇ ਉਪਲਬਧ ਹੈ।
ਇਹ ਵੀ ਪੜ੍ਹੋ : Haryana Election : ਕਮਲਨਾਥ, ਗਹਿਲੋਤ ਤੋਂ ਬਾਅਦ ਹੁਣ ਹੁੱਡਾ ਵੀ ਜਿੱਤ ਦਿਵਾਉਣ 'ਚ ਰਹੇ ਨਾਕਾਮ
ਯਾਤਰੀ ਆਨਲਾਈਨ ਅਤੇ ਮੋਬਾਈਲ ਐਪ ਰਾਹੀਂ ਵੀ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਇਹ ਸਪੈਸ਼ਲ ਵਰਤ ਥਾਲੀ ਖਾਸ ਤੌਰ 'ਤੇ ਨਰਾਤਿਆਂ ਦੇ ਤਿਉਹਾਰ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀ ਗਈ ਹੈ, ਜਿਸ 'ਚ ਭਾਰਤੀ ਰੇਲਵੇ ਵੱਲੋਂ ਨਰਾਤੇ ਸਪੈਸ਼ਲ ਵਰਤ ਥਾਲੀ ਨੂੰ ਆਰਡਰ ਕਰਨ ਦੀ ਪ੍ਰਕਿਰਿਆ ਨੂੰ ਬਹੁਤ ਹੀ ਸਰਲ ਬਣਾਇਆ ਗਿਆ ਹੈ ਜਿਸ 'ਚ ਯਾਤਰੀ IRCTC ਦੀ ਐਪ 'ਤੇ ਜਾ ਕੇ ਆਪਣਾ PNR ਨੰਬਰ ਦਰਜ ਕਰਕੇ ਜਾਂ IRCTC ਈ-ਕੈਟਰਿੰਗ ਸਾਈਟ 'ਤੇ ਜਾ ਕੇ ਇਸ ਨੂੰ ਆਨਲਾਈਨ ਬੁੱਕ ਕਰ ਸਕਦੇ ਹਨ। ਥੋੜ੍ਹੇ ਸਮੇਂ ਵਿਚ ਹੀ ਤੁਹਾਡੇ ਕੋਲ ਤਾਜ਼ਾ ਅਤੇ ਸ਼ੁੱਧ ਵਰਤ ਦਾ ਭੋਜਨ ਉਪਲਬਧ ਹੋ ਜਾਵੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਪੇਕੇ ਤੇ ਸਹੁਰੇ, ਦੋਵਾਂ ਪਿੰਡਾਂ 'ਚ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ
NEXT STORY