ਲੁਧਿਆਣਾ(ਵਿਪਨ)-ਵੀਰਵਾਰ ਰਾਤ ਰੇਲਵੇ ਸਟੇਸ਼ਨ 'ਤੇ ਲਗਾਤਾਰ ਗੂੰਜੇ ਸਾਇਰਨਾਂ ਦੀ ਆਵਾਜ਼ ਨਾਲ ਨੇੜੇ ਤੇੜੇ ਦੇ ਦੁਕਾਨਦਾਰਾਂ ਵਿਚ ਦਹਿਸ਼ਤ ਫੈਲ ਗਈ ਅਤੇ ਲੋਕ ਇਸ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ ।ਬਾਅਦ ਵਿਚ ਪਤਾ ਕਰਨ 'ਤੇ ਮਾਮਲਾ ਦੁਰਘਟਨਾ ਸਥਾਨ ਉੱਤੇ ਡਾਕਟਰੀ ਇਲਾਜ ਅਤੇ ਰਾਹਤ, ਬਚਾਅ ਸਹਾਇਤਾ ਕਾਰਜ ਕਰਨ ਵਾਲੇ ਵਾਹਨਾਂ ਅਤੇ ਰੇਲ ਕਰਮਚਾਰੀਆਂ ਦੀ ਕਾਰਜਸ਼ੈਲੀ ਪਰਖਣ ਲਈ ਅਭਿਆਸ ਲਈ ਹੂਟਰ ਵਜਾਏ ਜਾਣ ਦਾ ਨਿਕਲਿਆ । ਰੇਲਵੇ ਸਟੇਸ਼ਨ ਉੱਤੇ ਰਾਤ ਕਰੀਬ 9 ਵਜੇ ਕਿਸੇ ਦੁਰਘਟਨਾ ਦੇ ਘਟਿਤ ਜਾਣ 'ਤੇ ਐਮਰਜੈਂਸੀ ਦੇ ਸਮੇਂ ਵਜਾਏ ਜਾਣ ਵਾਲੇ ਸਾਇਰਨਾਂ ਦੀ ਇਕ ਦੇ ਬਾਅਦ ਇਕ ਕਰ ਕੇ ਕਈ ਵਾਰ ਆਵਾਜ਼ ਗੂੰਜਣ ਕਾਰਨ ਨੇੜੇ-ਤੇੜੇ ਦੇ ਲੋਕਾਂ ਵਿੱਚ ਦਹਿਸ਼ਤ ਪੈਲ ਗਈ ਅਤੇ ਲੋਕ ਰੇਲਵੇ ਸਟੇਸ਼ਨ ਉੱਤੇ ਤਾਇਨਾਤ ਆਪਣੇ ਸਬੰਧੀਆਂ ਤੋਂ ਇਸ ਸਬੰਧ ਵਿਚ ਫੋਨ 'ਤੇ ਜਾਣਕਾਰੀ ਲੈਂਦੇ ਦਿਖਾਈ ਦਿੱਤੇ ਪਰ ਕਿਸੇ ਨੂੰ ਹੂਟਰ ਵੱਜਣ ਸਬੰਧੀ ਕੋਈ ਪੁਖਤਾ ਜਾਣਕਾਰੀ ਨਹੀਂ ਸੀ । ਰੇਲ ਕਰਮਚਾਰੀਆਂ ਵੱਲੋਂ ਜਾਣਕਾਰੀ ਲੈਣ ਉੱਤੇ ਗੱਲ ਸਾਹਮਣੇ ਆਈ ਕਿ ਲੁਧਿਆਣਾ ਤੋਂ ਬੱਦੋਵਾਲ ਸਟੇਸ਼ਨ ਦੇ ਵਿਚਕਾਰ ਟਰੇਨ ਦੁਰਘਟਨਾਗ੍ਰਸਤ ਹੋਈ ਹੈ, ਜਿਸ ਵਿਚ ਰੇਲਵੇ ਕਰਮਚਾਰੀ ਵੀ ਜ਼ਖ਼ਮੀ ਹੋ ਗਿਆ ਹੈ ਉਨ੍ਹਾਂ ਨੂੰ ਮੁੱਢਲੀ ਡਾਕਟਰੀ ਸਹੂਲਤ ਉਪਲੱਬਧ ਕਰਵਾਉਣ ਲਈ ਦੁਰਘਟਨਾ ਸਥਾਨ ਉੱਤੇ ਡਾਕਟਰ, ਸਿਹਤ ਕਰਮਚਾਰੀਆਂ ਅਤੇ ਦੁਰਘਟਨਾ ਰਾਹਤ, ਬਚਾਅ ਸਹਾਇਤਾ ਪ੍ਰਦਾਨ ਕਰਨ ਵਾਲੇ ਕਰਮਚਾਰੀਆਂ ਦੀ ਟੀਮ ਨੂੰ ਦੁਰਘਟਨਾ ਸਥਾਨ ਉੱਤੇ ਭੇਜਣ ਲਈ ਵਾਰ-ਵਾਰ ਸਾਇਰਨ ਵਜਾ ਕੇ ਉਨ੍ਹਾਂ ਨੂੰ ਇਕੱਠੇ ਹੋਣ ਲਈ ਸੂਚਿਤ ਕੀਤਾ ਗਿਆ ਸੀ । ਬਾਅਦ ਵਿਚ ਪੁਖਤਾ ਜਾਣਕਾਰੀ ਮਿਲਣ 'ਤੇ ਮਾਮਲਾ ਰੇਲਵੇ ਅਹੁਦੇਦਾਰਾਂ ਦੁਆਰਾ ਟਰੇਨ ਦੁਰਘਟਨਾ ਦੇ ਸਮੇਂ ਘਟਨਾ ਸਥਾਨ 'ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਕਰਨ ਵਾਲੇ ਡਾਕਟਰੀ ਦਲ ਅਤੇ ਹੋਰ ਕਰਮਚਾਰੀਆਂ ਦੀ ਟੀਮ ਅਤੇ ਏ. ਆਰ. ਟੀ. ਦੀ ਕਾਰਜਸ਼ੈਲੀ ਪਰਖਣ ਲਈ ਅਧਿਕਾਰੀਆਂ ਵੱਲੋਂ ਮੌਕ ਡਰਿੱਲ (ਅਭਿਆਸ) ਕਰਨ ਲਈ ਹੂਟਰ ਵਜਾਏ ਜਾਣ ਦਾ ਨਿਕਲਿਆ ।
ਨਸ਼ੀਲੇ ਕੈਪਸੂਲਾਂ ਸਮੇਤ ਨੌਜਵਾਨ ਅੜਿੱਕੇ
NEXT STORY