ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਦਿੱਲੀ 'ਚ ਮੈਟਰੋ ਰੇਲ ਨੈੱਟਵਰਕ ਦੇ ਵਿਸਥਾਰ ਲਈ ਅੱਜ ਯਾਨੀ ਬੁੱਧਵਾਰ ਨੂੰ 12 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਇਕ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ, ਜਿਸ ਦੇ ਅਧੀਨ ਕੁੱਲ 3 ਨਵੀਆਂ ਮੈਟਰੋ ਲਾਈਨਾਂ ਦਾ ਨਿਰਮਾਣ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਕੈਬਨਿਟ ਦੀ ਬੁੱਧਵਾਰ ਨੂੰ ਇੱਥੇ ਹੋਈ ਬੈਠਕ 'ਚ ਦਿੱਲੀ ਮੈਟਰੋ ਦੇ 5A ਪੜਾਅ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ। ਬੈਠਕ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਇਸ ਪੜਾਅ ਦਾ ਕੁੱਲ ਖਰਚ 12,015 ਕਰੋੜ ਰੁਪਏ ਹੋਵੇਗਾ ਅਤੇ ਇਸ ਦੇ ਅਧੀਨ ਕੁੱਲ 16 ਕਿਲੋਮੀਟਰ ਦੀਆਂ ਨਵੀਆਂ ਲਾਈਨਾਂ ਦਾ ਨਿਰਮਾਣ ਹੋਵੇਗਾ।
ਇਨ੍ਹਾਂ 'ਚ ਇਕ ਲਾਈਨ ਰਾਮਕ੍ਰਿਸ਼ਨ ਆਸ਼ਰਮ ਮਾਰਗ ਸਟੇਸ਼ਨ ਤੋਂ ਇੰਡੀਆ ਗੇਟ ਹੁੰਦੇ ਹੋਏ ਇੰਦਰਪ੍ਰਸਦ ਸਟੇਸ਼ਨ ਨੂੰ ਜੋੜੇਗੀ। ਇਸ ਨਾਲ ਨਵੇਂ ਨਿਰਮਿਤ ਕਰਤਵਯ-ਭਵਨ ਸਥਿਤ ਦਫ਼ਤਰਾਂ 'ਚ ਆਉਣ-ਜਾਣ ਵਾਲਿਆਂ ਨੂੰ ਸਹੂਲਤ ਹੋਵੇਗੀ। ਦੂਜੀ ਲਾਈਨ ਏਅਰੋਸਿਟੀ ਤੋਂ ਇੰਦਰਾ ਗਾਂਧੀ ਹਵਾਈ ਅੱਡਾ ਟਰਮਿਨਲ-ਇਕ ਤੱਕ ਜਾਵੇਗੀ। ਇਸੇ ਤਰ੍ਹਾਂ ਤੀਜੀ ਲਾਈਨ ਤੁਗਲਕਾਬਾਦ ਸਟੇਸ਼ਨ ਤੋਂ ਕਾਲਿੰਦੀ ਕੁੰਜ ਨਾਲ ਜੋੜੇਗੀ। ਤਿੰਨੋਂ ਲਾਈਨਾਂ 'ਤੇ ਕੁੱਲ 13 ਨਵੇਂ ਸਟੇਸ਼ਨ ਬਣਨਗੇ, ਜਿਨ੍ਹਾਂ 'ਚ 10 ਭੂਮੀਗਤ ਹੋਣਗੇ। ਇਸ ਪ੍ਰਾਜੈਕਟ ਨੂੰ ਤਿੰਨ ਸਾਲ 'ਚ ਪੂਰਾ ਕਰਨ ਦਾ ਟੀਚਾ ਹੈ।
3 ਸਹੇਲੀਆਂ ਨੂੰ ਲਗਜ਼ਰੀ ਲਾਈਫ ਦੇਣ ਲਈ ਮੁੰਡੇ ਨੇ ਚੋਰੀਆਂ ਕਰ ਦਿੱਤੇ ਗਿਫਟ ਤੇ ਫਿਰ
NEXT STORY