ਚੰਡੀਗੜ੍ਹ (ਪਾਲ) : ਸ਼ੁੱਕਰਵਾਰ ਸ਼ਾਮ ਤੋਂ ਲਗਾਤਾਰ ਦੋ ਦਿਨਾਂ ਤੱਕ ਮੀਂਹ ਪੈ ਰਿਹਾ ਹੈ। ਇਸ ਦਾ ਕਾਰਣ ਦੋ ਦਿਨਾਂ ਤੋਂ ਪੂਰੇ ਉੱਤਰੀ ਭਾਰਤ ਦੇ ਨਾਲ-ਨਾਲ ਸ਼ਹਿਰ ਵਿਚ ਸਰਗਰਮ ਪੱਛਮੀ ਪੌਣਾਂ ਹਨ। ਨਾਲ ਹੀ ਸ਼ਹਿਰ ਦੀ ਆਬੋ-ਹਵਾ ਵੀ ਇੰਨੀ ਠੰਡੀ ਕਰ ਦਿੱਤੀ ਕਿ ਮਾਰਚ ਦਾ ਮਹੀਨਾ ਆਉਣ ’ਤੇ ਵੀ ਲੋਕਾਂ ਨੇ ਸਵੈਟਰ ਅਤੇ ਜੈਕਟਾਂ ਪਾਉਣੀਆਂ ਨਹੀਂ ਛੱਡੀਆਂ। ਤਿੰਨ ਸਾਲਾਂ ਵਿਚ ਮਾਰਚ ਮਹੀਨੇ ਦਾ ਸਭ ਤੋਂ ਠੰਡਾ ਦਿਨ ਵੀ ਐਤਵਾਰ ਨੂੰ ਦਰਜ ਕੀਤਾ ਗਿਆ। ਜੇਕਰ ਮੌਸਮ ਵਿਭਾਗ ਦੀ ਰਿਕਾਰਡ ਸ਼ੀਟ ’ਤੇ ਨਜ਼ਰ ਮਾਰੀਏ ਤਾਂ ਮਾਰਚ ਦੇ ਪਹਿਲੇ ਹਫ਼ਤੇ ਵਿਚ ਇਸ ਤੋਂ ਪਹਿਲਾਂ ਇਕ ਦਿਨ ਵਿਚ ਸਭ ਤੋਂ ਵੱਧ ਮੀਂਹ 2 ਮਾਰਚ 2015 ਨੂੰ ਪਿਆ ਸੀ। ਸ਼ਨੀਵਾਰ ਸ਼ਾਮ ਤੋਂ ਐਤਵਾਰ ਸ਼ਾਮ ਤਕ 15.2 ਮਿਲੀਮੀਟਰ ਮੀਂਹ ਪੈ ਚੁੱਕਾ ਹੈ। ਸ਼ਨੀਵਾਰ ਸ਼ਾਮ ਤੋਂ ਐਤਵਾਰ ਸਵੇਰ ਤੱਕ 8.8 ਮਿ.ਮੀ. ਅਤੇ ਸਵੇਰੇ ਸਾਢੇ 8 ਵਜੇ ਤੋਂ ਸ਼ਾਮ ਸਾਢੇ 5 ਵਜੇ ਤੱਕ 6.4 ਮਿ.ਮੀ. ਮੀਂਹ ਪਿਆ। ਪਹਾੜਾਂ ਵਿਚ ਲਗਾਤਾਰ ਬਰਫਬਾਰੀ ਕਾਰਣ ਚੰਡੀਗੜ੍ਹ ਦਾ ਵੱਧ ਤੋਂ ਵੱਧ ਤਾਪਮਾਨ ਵੀ ਸ਼ਨੀਵਾਰ ਦੇ ਮੁਕਾਬਲੇ 6 ਡਿਗਰੀ ਹੇਠਾਂ ਆ ਡਿੱਗਿਆ ਅਤੇ ਐਤਵਾਰ ਨੂੰ 18.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਜੋ ਮਾਰਚ ਮਹੀਨੇ ਵਿਚ ਪਿਛਲੇ ਤਿੰਨ ਸਾਲਾਂ ’ਚ ਸਭ ਤੋਂ ਘੱਟ ਸੀ। ਘੱਟੋ-ਘੱਟ ਤਾਪਮਾਨ ਵੀ 3 ਡਿਗਰੀ ਡਿੱਗ ਕੇ 15.6 ਡਿਗਰੀ ਦਰਜ ਹੋਇਆ।
ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਏ.ਕੇ. ਸਿੰਘ ਦਾ ਕਹਿਣਾ ਹੈ ਕਿ ਪੂਰੇ ਉੱਤਰੀ ਭਾਰਤ ’ਚ ਇਸ ਮਜ਼ਬੂਤ ਪੱਛਮੀ ਗੜਬੜ ਦਾ ਅਸਰ ਪਿਆ। ਇਸ ਕਾਰਣ ਤਾਪਮਾਨ ’ਚ ਠੰਡ ਵਧ ਗਈ ਹੈ। ਅਗਲੇ 5 ਤੋਂ 7 ਦਿਨਾਂ ਤੱਕ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਫਿਲਹਾਲ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ। ਜਿੱਥੋਂ ਤੱਕ ਤਾਪਮਾਨ ਦਾ ਸਵਾਲ ਹੈ, ਹੁਣ ਤਾਪਮਾਨ ਵਧਣਾ ਸ਼ੁਰੂ ਹੋ ਜਾਵੇਗਾ।
ਤੇਜ਼ ਹਵਾਵਾਂ ਕਾਰਣ ਵੀ ਵਧੀ ਠੰਢ
ਐਤਵਾਰ ਸਵੇਰ ਤੋਂ ਹੀ ਮੀਂਹ ਜਾਰੀ ਰਿਹਾ। ਸ਼ਾਮ 5 ਵਜੇ ਤੋਂ ਬਾਅਦ ਮੀਂਹ ਬੰਦ ਹੋਇਆ ਪਰ ਠੰਡ ਕਾਰਣ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲੇ ਅਤੇ ਇਸ ਕਾਰਣ ਬਾਜ਼ਾਰ ਵੀ ਲਗਭਗ ਖਾਲ੍ਹੀ ਹੀ ਰਹੇ। ਸ਼ੁੱਕਰਵਾਰ ਸ਼ਾਮ ਤੋਂ ਚੱਲ ਰਹੀਆਂ ਤੇਜ਼ ਹਵਾਵਾਂ ਐਤਵਾਰ ਨੂੰ ਵੀ ਜਾਰੀ ਰਹੀਆਂ, ਜਿਸ ਕਾਰਣ ਠੰਡ ਜ਼ਿਆਦਾ ਮਹਿਸੂਸ ਕੀਤੀ ਗਈ। ਵਿਭਾਗ ਨੇ ਦਿਨ ਭਰ 4 ਤੋਂ 6 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਦਰਜ ਕੀਤੀਆਂ ਹਨ। ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 18.7 ਡਿਗਰੀ ਦਰਜ ਕੀਤਾ ਗਿਆ। ਤਿੰਨ ਸਾਲਾਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਮਾਰਚ ਮਹੀਨੇ ਵਿਚ ਇਕ ਦਿਨ ’ਚ ਇਨਾ ਘੱਟ ਵੱਧ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਸਾਲ 2020 ਵਿਚ 14.3 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਸੀ, ਜਦੋਂਕਿ ਸਾਲ 2019 ਵਿਚ 18.6 ਡਿਗਰੀ ਅਤੇ ਸਾਲ 2015 ਵਿਚ 17.7 ਡਿਗਰੀ ਦਰਜ ਹੋ ਚੁੱਕਿਆ।
ਅੱਗੇ ਮੌਸਮ ਮੌਸਮ ਸਾਫ਼ ਅਤੇ ਵਧੇਗਾ ਦਿਨ ਦਾ ਤਾਪਮਾਨ
ਸੋਮਵਾਰ ਨੂੰ ਆਸਮਾਨ ਸਾਫ ਰਹੇਗਾ, ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਰਹਿ ਸਕਦਾ ਹੈ।
ਮੰਗਲਵਾਰ ਨੂੰ ਆਸਮਾਨ ਸਾਫ ਰਹੇਗਾ, ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਰਹਿ ਸਕਦਾ ਹੈ।
ਬੁੱਧਵਾਰ ਨੂੰ ਵੀ ਆਸਮਾਨ ਸਾਫ ਰਹੇਗਾ, ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 12 ਡਿਗਰੀ ਰਹਿ ਸਕਦਾ ਹੈ।
ਸਕਾਰਪਿਓ ਗੱਡੀ ਦੀ ਟੱਕਰ ਨਾਲ ਸਕੂਟਰੀ ਸਵਾਰ ਵਿਅਕਤੀ ਦੀ ਮੌਤ
NEXT STORY