ਨਾਭਾ (ਸੁਸ਼ੀਲ ਜੈਨ) : ਅੱਜ ਇਸ ਰਿਆਸਤੀ ਨਗਰੀ ਵਿਚ ਹੋਈ 30 ਮਿੰਟ ਦੀ ਵਰਖਾ ਨਾਲ ਜਨ-ਜੀਵਨ ਠੱਪ ਹੋ ਗਿਆ। ਸ਼ਹਿਰ ਵਿਚ ਹਰ ਪਾਸੇ ਪਾਣੀ ਹੀ ਨਜ਼ਰ ਆ ਰਿਹਾ ਸੀ। ਆਊਟਰ ਕਲੋਨੀ, ਰਾਮ ਨਗਰ ਬਸਤੀ, ਸਿਨੇਮਾ ਰੋਡ ਬਸਤੀ, ਕਰਤਾਰਪੁਰਾ ਮੁਹੱਲਾ ਤੇ ਪਾਂਡੂਸਰ ਸਮੇਤ ਅਨੇਕ ਖੇਤਰਾਂ ਦੇ ਸੈਂਕੜੇ ਘਰਾਂ ਵਿਚ ਪਾਣੀ ਵੜ ਗਿਆ। ਗੰਦਗੀ ਤੇ ਕੂੜਾਕਰਕਟ ਦੀ ਲਿਫਟਿੰਗ ਨਾ ਹੋਣ ਕਾਰਨ ਕੂੜਾਕਰਕਟ ਢੇਰ ਬਰਸਾਤੀ ਪਾਣੀ ਵਿਚ ਬਹਿ ਗਏ। ਤਿੰਨ ਵਾਰੀ ਕੈਬਨਿਟ ਵਜ਼ੀਰ ਰਹੇ ਰਾਜਾ ਨਰਿੰਦਰ ਸਿੰਘ ਤੇ ਸਾਬਕਾ ਖੁਰਾਕ ਸਪਲਾਈ, ਮਾਲ, ਲੋਕ ਨਿਰਮਾਣ ਮੰਤਰੀ ਗੁਰਦਰਸ਼ਨ ਸਿੰਘ ਦੀਆਂ ਕੋਠੀਆਂ ਵਿਚ ਬਰਸਾਤੀ ਪਾਣੀ ਵੜ ਗਿਆ।
ਸਾਬਕਾ ਕੌਂਸਲ ਪ੍ਰਧਾਨ ਨਰਿੰਦਰਜੀਤ ਸਿੰਘ ਭਾਟੀਆ, ਕੌਂਸਲਰ ਮਾਨਵਰਿੰਦਰ ਸਿੰਘ, ਭਾਜਪਾ ਮੰਡਲ ਪ੍ਰਧਾਨ ਗੌਰਵ ਜਲੌਟਾ ਦੇ ਘਰਾਂ ਵਿਚ ਪਾਣੀ ਦਾਖਲ ਹੋ ਗਿਆ। ਮੈਹਸ ਗੇਟ ਚੌਂਕ ਤੋਂ ਭੱਟਾ ਸਟ੍ਰੀਟ, ਪਟਿਆਲਾ ਗੇਟ ਤੋਂ ਭੀਖੀ ਮੌੜ, ਹਸਪਤਾਲ ਰੋਡ, ਅਲੌਹਰਾਂ ਗੇਟ, ਜੈਮਲ ਸਿੰਘ ਕਾਲੋਨੀ, ਪਾਂਡੂਸਰ ਖੇਤਰ ਵਿਚ ਤਾਲਾਬ ਵਰਗਾ ਦ੍ਰਿਸ਼ ਵੇਖਣ ਨੂੰ ਮਿਲਿਆ। ਗੰਦੇ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ ਕਿਉਂਕਿ ਅੱਜ ਛੁੱਟੀ ਕਾਰਨ ਕੋਈ ਵੀ ਅਧਿਕਾਰੀ ਸ਼ਹਿਰ ਵਿਚ ਮੌਜੂਦ ਨਹੀਂ ਸੀ।
ਇਹ ਵੀ ਪੜ੍ਹੋ : ਬਠਿੰਡਾ ''ਚ ਭਾਰੀ ਗੜੇਮਾਰੀ, ਸੜਕਾਂ ''ਤੇ ਵਿਛੀ ਚਿੱਟੀ ਚਾਦਰ
ਵਾਰਡ ਨੰ 23 ਦੇ ਸਮਾਜ ਸੇਵਕ ਦੀਪਕ ਨਾਗਪਾਲ, ਵਪਾਰ ਮੰਡਲ ਦੇ ਸਰਕਲ ਪ੍ਰਧਾਨ ਅਨਿਲ ਕੁਮਾਰ ਗੁਪਤਾ, ਜ਼ਿਲਾ ਭਾਜਪਾ ਆਗੂ ਵਿਸ਼ਾਲ ਸ਼ਰਮਾ, 'ਆਪ' ਹਲਕਾ ਇੰਚਾਰਜ ਦੇਵਮਾਨ ਤੇ ਕਈ ਹੋਰਨਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਧਰਮਸੌਤ ਦੇ ਹਲਕੇ ਵਿਚ ਪਿਛਲੇ 3 ਸਾਲਾਂ ਦੌਰਾਨ ਕਰਵਾਏ ਗਏ ਅਖੌਤੀ ਵਿਕਾਸ ਕਾਰਜਾ ਦੇ ਢੋਲ ਦੀ ਪੋਲ ਇੰਦਰ ਦੇਵਤਾ ਨੇ ਅੱਜ ਖੋਲ੍ਹ ਦਿੱਤੀ।
ਗੋਲਕ ਨੂੰ ਲੈ ਕੇ ਹੋਇਆ ਵਿਵਾਦ, ਗੁਰੂ ਗ੍ਰੰਥ ਸਾਹਿਬ ਦੀ ਹਜੂਰੀ 'ਚ ਲਹਿਰਾਈਆਂ ਤਲਵਾਰਾਂ
NEXT STORY