ਚੰਡੀਗੜ੍ਹ (ਪਾਲ): ਸ਼ਨੀਵਾਰ ਸਵੇਰ ਤੋਂ ਮੌਸਮ ਸਾਫ਼ ਰਿਹਾ ਪਰ ਦੁਪਹਿਰ 3 ਵਜੇ ਤੋਂ ਬਾਅਦ ਸ਼ਾਮ ਤੱਕ ਧੂੜ ਭਰੀਆਂ ਤੇਜ਼ ਹਵਾਵਾਂ ਚੱਲੀਆਂ। ਹਾਲਾਂਕਿ ਮੌਸਮ ਵਿਭਾਗ ਵੱਲੋਂ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਸੀ ਪਰ ਦੇਰ ਸ਼ਾਮ ਤੱਕ ਮੀਂਹ ਨਹੀਂ ਪਿਆ। ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਮੌਸਮ ’ਚ ਥੋੜ੍ਹੀ ਤਬਦੀਲੀ ਹੋਈ, ਜਿਸ ਕਾਰਨ ਹਵਾ ਚੱਲੀ। ਮੌਸਮ ਕੇਂਦਰ ਅਨੁਸਾਰ ਐਤਵਾਰ ਅਤੇ ਸੋਮਵਾਰ ਨੂੰ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਪਰ ਮੰਗਲਵਾਰ ਤੋਂ ਇਕ ਵਾਰ ਫਿਰ ਮੀਂਹ ਦੀ ਚੰਗੀ ਸੰਭਾਵਨਾ ਬਣ ਗਈ ਹੈ। ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਜਿੱਥੋਂ ਤੱਕ ਤਾਪਮਾਨ ਦੀ ਗੱਲ ਹੈ ਤਾਂ ਅਗਲੇ 2 ਦਿਨ ਤਾਪਮਾਨ ’ਚ ਥੋੜ੍ਹਾ ਵਾਧਾ ਦੇਖਿਆ ਜਾ ਸਕਦਾ ਹੈ। 4 ਜੂਨ ਤੋਂ ਤਾਪਮਾਨ ’ਚ ਮਾਮੂਲੀ ਗਿਰਾਵਟ ਆਉਣੀ ਸ਼ੁਰੂ ਹੋਵੇਗੀ। ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 44.5 ਡਿਗਰੀ ਦਰਜ ਹੋਇਆ, ਜੋ ਕਿ ਆਮ ਨਾਲੋਂ 5 ਡਿਗਰੀ ਜ਼ਿਆਦਾ ਰਿਹਾ। ਘੱਟ ਤੋਂ ਘੱਟ ਤਾਪਮਾਨ ਆਮ ਨਾਲੋਂ 1 ਡਿਗਰੀ ਜ਼ਿਆਦਾ 27.2 ਡਿਗਰੀ ਦਰਜ ਹੋਇਆ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੁੱਲ 67.90 ਫ਼ੀਸਦੀ ਪਈਆਂ ਵੋਟਾਂ, ਸੰਜੇ ਟੰਡਨ ਤੇ ਮਨੀਸ਼ ਤਿਵਾੜੀ ਵਿਚਕਾਰ ਹੈ ਸਖ਼ਤ ਮੁਕਾਬਲਾ (ਤਸਵੀਰਾਂ)
ਅਗਲੇ 3 ਦਿਨਾਂ ਲਈ ਯੈਲੋ ਅਲਰਟ
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਵੱਲੋਂ ਅਗਲੇ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਸ਼ਹਿਰ ’ਚ ਲੂ ਦੀ ਸਥਿਤੀ ਬਣੀ ਰਹੇਗੀ। ਗਰਜ ਦੇ ਨਾਲ ਮੀਂਹ ਪੈਣ ਦੀ ਵੀ ਸੰਭਾਵਨਾ ਹੈ। 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ 'ਚ ਕੁੱਲ 57.68 ਫ਼ੀਸਦੀ ਪਈਆਂ ਵੋਟਾਂ, ਗਰਮੀ 'ਚ ਵੀ ਲੋਕਾਂ ਨੇ ਦਿਖਾਇਆ ਉਤਸ਼ਾਹ (ਤਸਵੀਰਾਂ)
ਅੱਗੇ ਅਜਿਹਾ ਰਹੇਗਾ ਤਾਪਮਾਨ
ਐਤਵਾਰ ਨੂੰ ਮੌਸਮ ਸਾਫ਼, ਵੱਧ ਤੋਂ ਵੱਧ ਤਾਪਮਾਨ 43 ਡਿਗਰੀ, ਘੱਟੋ-ਘੱਟ ਤਾਪਮਾਨ 29 ਡਿਗਰੀ ਹੋ ਸਕਦਾ ਹੈ।
ਸੋਮਵਾਰ ਨੂੰ ਵੀ ਮੌਸਮ ਸਾਫ਼, ਵੱਧ ਤੋਂ ਵੱਧ ਤਾਪਮਾਨ 43 ਡਿਗਰੀ, ਘੱਟੋ-ਘੱਟ ਤਾਪਮਾਨ 27 ਡਿਗਰੀ ਹੋ ਸਕਦਾ ਹੈ।
ਮੰਗਲਵਾਰ ਨੂੰ ਹਲਕੇ ਬੱਦਲ, ਮੀਂਹ ਪੈਣ ਦੀ ਸੰਭਾਵਨਾ, ਵੱਧ ਤੋਂ ਵੱਧ ਤਾਪਮਾਨ 42 ਡਿਗਰੀ, ਘੱਟੋ-ਘੱਟ ਤਾਪਮਾਨ 27 ਡਿਗਰੀ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੀਕੈਂਡ ’ਚ ਟਰੇਨਾਂ ਦੀ ‘ਲੇਟ-ਲਤੀਫੀ’ ਬਣੀ ਸਮੱਸਿਆ: ਸਮਰ ਸਪੈਸ਼ਲ ਤੋਂ ਲੈ ਕੇ ਐਕਸਪ੍ਰੈੱਸ ਟਰੇਨਾਂ 7 ਘੰਟੇ ਤੱਕ ਲੇਟ
NEXT STORY