ਚੰਡੀਗੜ੍ਹ : ਪੰਜਾਬ ਐੱਸ. ਡੀ. ਐੱਮ. ਏ. (ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ) ਨੇ ਅਗਲੇ 3 ਘੰਟਿਆਂ ਦੌਰਾਨ ਬਠਿੰਡਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਮੁਕਤਸਰ ਅਤੇ ਸੰਗਰੂਰ ਵਿਚ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਪ੍ਰਗਟਾਈ ਹੈ। ਇਸ ਸੰਬੰਧੀ ਬਕਾਇਦਾ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਵਲੋਂ ਫੋਨ ’ਤੇ ਮੈਸੇਜ ਭੇਜ ਕੇ ਸੂਚਿਤ ਕੀਤਾ ਗਿਆ ਹੈ। ਇਸ ਮੈਸੇਜ ਵਿਚ ਆਖਿਆ ਗਿਆ ਹੈ ਕਿ ਮਾਲਵੇ ਦੇ ਚਾਰ ਬਠਿੰਡਾ, ਲੁਧਿਆਣਾ, ਮੁਕਤਸਰ ਅਤੇ ਸੰਗਰੂਰ ਜਦਕਿ ਦੁਆਬੇ ਦੇ ਜਲੰਧਰ, ਹੁਸ਼ਿਆਰੁਪਰ ਜ਼ਿਲ੍ਹਿਆਂ ਵਿਚ ਦਰਮਿਆਨੀ ਬਾਰਿਸ਼ ਪੈ ਸਕਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲ ਖੁੱਲ੍ਹਣ ਲੈ ਕੇ ਆਏ ਵੱਡੀ ਅਪਡੇਟ, ਸਿੱਖਿਆ ਮੰਤਰੀ ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਅੱਜ ਪੌਂਗ ਡੈਮ ’ਚੋਂ ਛੱਡਿਆ ਜਾਵੇਗਾ ਪਾਣੀ
ਪੌਂਗ ਡੈਮ ਵਿਚੋਂ ਅੱਜ ਸ਼ਾਮ 4 ਵਜੇ ਪਾਣੀ ਛੱਡਿਆ ਜਾਵੇਗਾ। ਉਥੇ ਹੀ ਬੰਨ੍ਹ ਦੇ ਹੇਠਾਂ ਰਹਿਣ ਵਾਲੇ ਸ਼ਾਹਨਹਿਰ, ਤਲਵਾੜਾ, ਮੁਕੇਰੀਆਂ ਵਾਸੀਆਂ ਨੂੰ ਅਲਰਟ ਰਹਿਣ ਲਈ ਆਖਿਆ ਗਿਆ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ. ਬੀ. ਐੱਮ. ਬੀ.) ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਪੌਂਗ ਡੈਮ ਤੋਂ ਅੱਜ 22,300 ਕਿਊਸਿਕ ਪਾਣੀ ਛੱਡੇਗਾ। ਸੀਨੀਅਰ ਡਿਜ਼ਾਇਨ ਇੰਜੀਨੀਅਰ, ਵਾਟਰ ਰੈਗੂਲੇਸ਼ਨ ਸੈੱਲ, ਬੀ. ਬੀ. ਐੱਮ. ਬੀ. ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕਾਂਗੜਾ ਜ਼ਿਲ੍ਹੇ ਵਿਚ ਪੌਂਗ ਪਾਵਰ ਹਾਊਸ ਦੀ ਇਕ ਟਰਬਾਈਨ ਰਾਹੀਂ ਵੱਧ ਤੋਂ ਵੱਧ ਸੰਭਾਵਿਤ ਰਿਲੀਜ਼ ਕੀਤਾ ਜਾਵੇਗਾ ਜਦਕਿ ਅੱਜ ਸ਼ਾਮ 4 ਵਜੇ ਤੋਂ ਸ਼ੁਰੂ ਹੋਣ ਵਾਲੇ ਸਪਿਲਵੇਅ ਰਾਹੀਂ 4,377 ਕਿਊਸਿਕ ਛੱਡਿਆ ਜਾਵੇਗਾ। ਡੈਮ ਦੇ ਪਾਣੀ ਦਾ ਪੱਧਰ 1,410 ਫੁੱਟ ਦੀ ਸਟੋਰੇਜ ਸਮਰੱਥਾ ਦੇ ਮੁਕਾਬਲੇ 1,367.87 ਫੁੱਟ ਤੱਕ ਪਹੁੰਚ ਗਿਆ ਹੈ ਅਤੇ ਪਾਣੀ ਛੱਡਣਾ ਇਕ ਆਮ ਪ੍ਰਕਿਰਿਆ ਹੈ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਫਿਰ ਕੰਬਿਆ ਮੋਗਾ, ਦਿਨ-ਦਿਹਾੜੇ ਘਰ ’ਚ ਦਾਖਲ ਹੋ ਕੇ ਅੰਨ੍ਹੇਵਾਹ ਮਾਰੀਆਂ ਗੋਲ਼ੀਆਂ
ਨੋਟੀਫਿਕੇਸ਼ਨ ਵਿਚ ਕਿਹਾ ਗਿਆ ਹੈ ਕਿ ਕਾਂਗੜਾ ਦੇ ਡਿਪਟੀ ਕਮਿਸ਼ਨਰ, ਉੱਪ ਮੰਡਲ ਅਧਿਕਾਰੀਆਂ (ਸਿਵਲ), ਸਿੰਚਾਈ, ਡਰੇਨੇਜ ਅਤੇ ਰਾਜ ਵਿੱਚ ਹੜ੍ਹ ਕੰਟਰੋਲ ਅਥਾਰਟੀਆਂ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਬਿਆਸ ਦਰਿਆ ਦੇ ਕੰਢੇ ਰਹਿੰਦੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਸਾਵਧਾਨੀ ਵਰਤਣ ਅਤੇ ਦਰਿਆ ਦੇ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : ਫੌਜ ਤੇ ਪੰਜਾਬ ਪੁਲਸ ’ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਅਹਿਮ ਖ਼ਬਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਸ਼ਿਆਰਪੁਰ ਦੇ ਇਨ੍ਹਾਂ ਇਲਾਕਿਆਂ ਲਈ ਅਲਰਟ ਜਾਰੀ, ਅੱਜ ਪੌਂਗ ਡੈਮ 'ਚੋਂ ਛੱਡਿਆ ਜਾਵੇਗਾ ਪਾਣੀ
NEXT STORY