ਤਪਾ ਮੰਡੀ (ਸ਼ਾਮ,ਗਰਗ)- ਕਈ ਦਿਨਾਂ ਤੋਂ ਪੈ ਰਹੀ ਭਾਰੀ ਵਰਖਾ ਕਾਰਨ ਖੱਟਰਪੱਤੀ ਸਥਿਤ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗ ਗਈ। ਇਸ ਕਾਰਨ ਮਲਬੇ ਹੇਠਾਂ ਘਰੇਲੂ ਸਾਮਾਨ ਦੱਬਣ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਘਰ ਦੀ ਮਾਲਕ ਚਰਨੋ ਪਤਨੀ ਸਵ. ਲਾਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਸੁਰਜੀਤ ਸਿੰਘ ਨਾਲ ਰਹਿ ਰਹੀ ਹੈ। ਅੱਜ ਸਵੇਰੇ 10 ਵਜੇ ਦੇ ਕਰੀਬ ਛਤੀਰ ਬਾਲੇ ਦੀ ਪਾਈ ਹੋਈ ਛੱਤ ਮੀਂਹ ਦੇ ਪਾਣੀ ਨਾਲ ਚੋ ਰਹੀ ਸੀ। ਜਦ ਉਹ ਘਰ ‘ਚ ਬੈੱਡ ਤੇ ਬੈਠੀ ਸੀ ਤਾਂ ਅਚਾਨਕ ਛੱਤ ਡਿੱਗ ਪਈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 11 ਤੋਂ 16 ਜੁਲਾਈ ਲਈ ਵੱਡੀ ਭਵਿੱਖਬਾਣੀ! ਇਨ੍ਹਾਂ ਜ਼ਿਲ੍ਹਿਆਂ 'ਚ ਦਿਸੇਗਾ ਸਭ ਤੋਂ ਵੱਧ ਅਸਰ
ਖੜਕਾ ਸੁਣ ਕੇ ਗੁਆਂਢੀਆਂ ਨੇ ਉਸ ਨੂੰ ਬਾਹਰ ਕੱਢਿਆ। ਮਲਬੇ ਹੇਠਾਂ ਉਸ ਦਾ ਘਰੇਲੂ ਸਾਮਾਨ ਦੱਬ ਗਿਆ। ਉਸ ਦਾ 50 ਹਜ਼ਾਰ ਦੇ ਕਰੀਬ ਸਮਾਨ ਖਰਾਬ ਹੋ ਗਿਆ। ਇਸ ਮੌਕੇ ਇਕੱਠੇ ਹੋਏ ਕੁਲਵੰਤ ਸਿੰਘ ਧਾਲੀਵਾਲ, ਖਜਾਨ ਚੰਦ, ਸੁਰਿੰਦਰ ਖੱਟਰ ਕਾ, ਤੇਜਵੰਤ ਸਿੰਘ ਧਾਲੀਵਾਲ, ਕੁਲਦੀਪ ਸਿੰਘ ਗਿੱਲ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੇ ਮਕਾਨ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਘਰ ‘ਚ ਲੜਕਾ ਹੀ ਮਜ਼ਦੂਰੀ ਕਰਨ ਵਾਲਾ ਇਕੱਲਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛਾਉਣੀ 'ਚ ਤਬਦੀਲ ਹੋਈ ਲੁਧਿਆਣਾ ਕੇਂਦਰੀ ਜੇਲ੍ਹ, 200 ਪੁਲਸ ਮੁਲਾਜ਼ਮਾਂ ਨੇ ਲਈ ਤਲਾਸ਼ੀ
NEXT STORY