ਚੰਡੀਗੜ੍ਹ : ਚੰਡੀਗੜ੍ਹ ਅਤੇ ਮੋਹਾਲੀ 'ਚ ਬੁੱਧਵਾਰ ਤੜਕੇ ਸਵੇਰ ਤੋਂ ਪੈ ਰਹੇ ਮੀਂਹ ਨੇ ਜਿੱਥੇ ਗਰਮੀ ਤੋਂ ਰਾਹਤ ਦੁਆਈ, ਉੱਥੇ ਹੀ ਕੰਮਾਂ-ਕਾਰਾਂ 'ਤੇ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨ ਕਰਕੇ ਰੱਖ ਦਿੱਤਾ।

ਚੰਡੀਗੜ੍ਹ-ਮੋਹਾਲੀ 'ਚ ਇੰਨਾ ਜ਼ਿਆਦਾ ਮੀਂਹ ਪਿਆ ਕਿ ਸੜਕਾਂ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਗਈਆਂ। ਸੜਕਾਂ 'ਤੇ ਚੱਲਣ ਵਾਲੇ ਵਾਹਨ ਪਾਣੀ 'ਚ ਡੁੱਬ ਗਏ, ਜਿਸ ਕਾਰਨ ਟ੍ਰੈਫਿਕ ਜਾਮ ਹੋ ਗਿਆ।
ਇਹ ਵੀ ਪੜ੍ਹੋ : ਪੰਜਾਬ ਦੇ ਨਿੱਜੀ ਤੇ ਸਰਕਾਰੀ ਅਦਾਰੇ ਹੁਣ ਨਹੀਂ ਕਰ ਸਕਣਗੇ ਮਨਮਰਜ਼ੀ, ਜਾਰੀ ਹੋਈ ਸਖ਼ਤ ਹੁਕਮਾਂ ਵਾਲੀ ਇਹ ਚਿੱਠੀ

ਪਾਣੀ 'ਚ ਲੋਕਾਂ ਦੇ ਸਕੂਟਰ, ਮੋਟਰਸਾਈਕਲ ਅਤੇ ਗੱਡੀਆਂ ਬੰਦ ਹੋ ਗਈਆਂ। ਸ਼ਹਿਰ ਦੀਆਂ ਕਾਲੋਨੀਆਂ ਦਾ ਹੋਰ ਵੀ ਬੁਰਾ ਹਾਲ ਹੋਇਆ।

ਇੱਥੇ ਮੀਂਹ ਦੇ ਪਾਣੀ ਨਾਲ ਸੀਵਰੇਜ ਦਾ ਗੰਦਾ ਪਾਣੀ ਵੀ ਘਰਾਂ 'ਚ ਦਾਖ਼ਲ ਹੋ ਗਿਆ। ਸ਼ਹਿਰ ਦੇ ਕਈ ਸੈਕਟਰਾਂ 'ਚ ਸੜਕਾਂ 'ਤੇ ਕਰੀਬ 2 ਫੁੱਟ ਤੱਕ ਪਾਣੀ ਭਰ ਗਿਆ।
ਇਹ ਵੀ ਪੜ੍ਹੋ : ਅਹਿਮ ਖ਼ਬਰ : PSEB ਵੱਲੋਂ 10ਵੀਂ ਦੇ ਨਤੀਜੇ ਦਾ ਐਲਾਨ, ਵੈੱਬਸਾਈਟ 'ਤੇ ਇੰਝ ਚੈੱਕ ਕਰੋ Result

ਸ਼ਹਿਰ ਦੇ ਕਈ ਲਾਈਟ ਪੁਆਇੰਟ ਵੀ ਬੰਦ ਪਏ ਹੋਏ ਹਨ। ਸੜਕਾਂ 'ਤੇ ਭਰੇ ਪਾਣੀ ਵਿਚਕਾਰ ਟ੍ਰੈਫਿਕ ਨਿਯਮਾਂ ਦੀ ਪਾਲਣਾ ਵੀ ਸਮੱਸਿਆ ਵੀ ਆ ਰਹੀ ਹੈ।

ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਕਰਵਾਉਣੀ ਪੈ ਗਈ। ਕਈ ਸੈਕਟਰਾਂ ਦੀਆਂ ਗਲੀਆਂ 'ਚ ਪਾਣੀ ਇੰਨਾ ਜ਼ਿਆਦਾ ਭਰ ਗਿਆ ਹੈ ਕਿ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ 'ਸਾਧੂ ਸਿੰਘ ਧਰਮਸੌਤ' ਦੀਆਂ ਵਧੀਆਂ ਮੁਸ਼ਕਲਾਂ, ਹੁਣ ਸਾਹਮਣੇ ਆਇਆ ਇਹ ਮਾਮਲਾ


ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ ਨਾਰਕੋ ਟੈਰੋਰਿਜਮ ਅਤੇ ਅੱਤਵਾਦੀ ਮੂਵਮੈਂਟ ਨੂੰ ਅੰਜਾਮ ਦੇ ਰਿਹਾ ਪਾਕਿ ’ਚ ਬੈਠਾ ‘ਰਿੰਦਾ’
NEXT STORY