ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਲਈ ਗਈ ਦਸਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ ਹੈ। ਸਿੱਖਿਆ ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਨੇ ਇਸ ਸਬੰਧ 'ਚ ਅੱਜ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਤੀਜੇ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਕੁੱਲ ਨਤੀਜਾ 97.94 ਫ਼ੀਸਦੀ ਰਿਹਾ। ਐਲਾਨੇ ਗਏ ਨਤੀਜੇ 'ਚ 10ਵੀਂ ਦੀ ਪ੍ਰੀਖਿਆ ਦੌਰਾਨ ਰੈਗੂਲਰ 311545 ਬੱਚੇ ਸੀ, ਜਿਨ੍ਹਾਂ 'ਚ 39627 ਬੱਚੇ ਪਾਸ ਹੋਏ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ 'ਚ ਸ਼ਾਮਲ ਨਵੇਂ ਮੰਤਰੀਆਂ ਨੂੰ ਕਿਹੜੇ-ਕਿਹੜੇ ਵਿਭਾਗ ਮਿਲਣਗੇ, ਜਲਦ ਹੀ ਹੋਵੇਗਾ ਐਲਾਨ
ਨਤੀਜਾ 99.6 ਫ਼ੀਸਦੀ ਰਿਹਾ। ਓਪਨ ਸਕੂਲ ਰਾਹੀਂ ਵਿਦਿਆਰਥੀਆਂ ਦਾ ਨਤੀਜਾ 68.31 ਫ਼ੀਸਦੀ ਰਿਹਾ। ਕੁੱਲ ਵਿਦਿਆਰਥੀਆਂ 'ਚ 323361 ਸੀ, ਜਿਨ੍ਹਾਂ 'ਚੋਂ 316399 ਵਿਦਿਆਰਥੀ ਪਾਸ ਹੋਏ। ਪਹਿਲੇ ਸਥਾਨ 'ਤੇ ਤਿੰਨ ਕੁੜੀਆਂ ਰਹੀਆਂ। ਨੈਂਸੀ ਰਾਣੀ ਸਰਕਾਰੀ ਹਾਈ ਸਕੂਲ ਸੱਤੀਆਵਾਲਾ, ਜ਼ਿਲ੍ਹਾ ਫਿਰੋਜ਼ਪੁਰ ਨੇ 650 ਵਿਚੋਂ 644 ਅੰਕ ਲੈ ਕੇ 99.8 ਫੀਸਦੀ ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਦਿਲਪ੍ਰੀਤ ਕੌਰ ਗੁਰੂ ਤੇਗ ਬਹਾਦਰ ਸਿੰਘ ਕਾਂਝਲਾ, ਜ਼ਿਲ੍ਹਾ ਸੰਗਰੂਰ 644 ਅੰਕ ਲੈ ਕੇ ਦੂਜੇ ਸਥਾਨ 'ਤੇ ਰਹੀ। ਇਸ ਤੋਂ ਇਲਾਵਾ ਕੋਮਲਪ੍ਰੀਤ ਕੌਰ ਘੁਟਾਲ ਕਲਾਂ, ਜ਼ਿਲ੍ਹਾ ਸੰਗਰੂਰ ਦੀ ਵਿਦਿਆਰਥਣ ਨੇ 642 ਅੰਕ ਹਾਸਲ ਕੀਤੇ ਅਤੇ 98.77 ਫ਼ੀਸਦੀ ਨਾਲ ਤੀਜਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ : ਪੰਜਾਬ ਦੇ ਨਿੱਜੀ ਤੇ ਸਰਕਾਰੀ ਅਦਾਰੇ ਹੁਣ ਨਹੀਂ ਕਰ ਸਕਣਗੇ ਮਨਮਰਜ਼ੀ, ਜਾਰੀ ਹੋਈ ਸਖ਼ਤ ਹੁਕਮਾਂ ਵਾਲੀ ਇਹ ਚਿੱਠੀ
ਵੈੱਬਸਾਈਟ 'ਤੇ ਜਾ ਕੇ ਇੰਝ ਕਰੋ ਚੈੱਕ
ਅਧਿਕਾਰਿਤ ਵੈੱਬਸਾਈਟ pseb.ac.in 'ਤੇ ਜਾਓ
ਪੰਜਾਬ ਬੋਰਡ 10ਵੀਂ ਨਤੀਜਾ 2022 ਲਿੰਕ 'ਤੇ ਕਲਿੱਕ ਕਰੋ
ਲਾਗਿਨ ਕਰਕੇ ਰੋਲ ਨੰਬਰ, ਜਨਮ ਤਾਰੀਖ਼ ਅਤੇ ਹੋਰ ਡਿਟੇਲ ਸਬਮਿਟ ਕਰੋ
ਇਹ ਵੀ ਪੜ੍ਹੋ : ਪੰਜਾਬ ਦੇ ਕਾਰਜਕਾਰੀ DGP ਗੌਰਵ ਯਾਦਵ ਨੇ ਸਾਂਭਿਆ ਚਾਰਜ, ਗੈਂਗਸਟਰਾਂ ਨੂੰ ਲੈ ਕੇ ਆਖੀ ਇਹ ਗੱਲ
ਤੁਹਾਡਾ ਪੀ. ਐੱਸ. ਈ. ਬੀ. 10ਵੀਂ ਦਾ ਨਤੀਜਾ ਸਕਰੀਨ 'ਤੇ ਦਿਖਾਈ ਦੇਵੇਗਾ
ਨਤੀਜੇ ਨੂੰ ਦੇਖੋ ਅਤੇ ਭਵਿੱਖ ਲਈ ਇਸ ਨੂੰ ਡਾਊਨਲੋਡ ਕਰ ਲਓ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੰਗਰੂਰ ’ਚ ਵਾਪਰੀ ਦੁਖਦ ਘਟਨਾ, ਪੁੱਤ ਨੂੰ ਕਰੰਟ ਲੱਗਦਾ ਦੇਖ ਬਚਾਉਣ ਗਿਆ ਐੱਸ. ਐੱਚ. ਓ. ਪਿਤਾ, ਦੋਵਾਂ ਦੀ ਮੌਤ
NEXT STORY