ਨਾਭਾ (ਰਾਹੁਲ) : ਪਿਛਲੇ ਕਈ ਦਿਨਾਂ ਤੋਂ ਪੰਜਾਬ 'ਚ ਪੈ ਰਹੀ ਕਹਿਰ ਦੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਸੀ ਪਰ ਅੱਜ ਸਵੇਰੇ ਹੀ ਬਾਰਸ਼ ਆਉਣ ਨਾਲ ਜਿੱਥੇ ਮੌਸਮ ਖ਼ੁਸ਼ਗਵਾਰ ਹੋ ਗਿਆ ਹੈ, ਉੱਥੇ ਹੀ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲ ਰਹੀ ਹੈ। ਇਸ ਦੇ ਨਾਲ ਹੀ ਕਿਸਾਨ ਵੀ ਬਾਗੋ-ਬਾਗ ਹੋਏ ਦਿਖਾਈ ਦਿੱਤੇ। ਸੂਬੇ ਦੇ ਕਈ ਇਲਾਕਿਆਂ ਸਮੇਤ ਨਾਭਾ 'ਚ ਸਵੇਰ ਤੋਂ ਪੈ ਰਹੀ ਬਾਰਸ਼ ਕਾਰਨ ਇੱਥੋਂ ਦੇ ਕਿਸਾਨ ਕਾਫੀ ਖੁਸ਼ ਨਜ਼ਰ ਆਏ, ਕਿਉਂਕਿ ਇਹ ਬਾਰਸ਼ ਨਾਲ ਕਿਸਾਨਾਂ ਦੀ ਝੋਨੇ ਦੀ ਫ਼ਸਲ ਲਈ ਲਾਹੇਵੰਦ ਦੱਸੀ ਜਾ ਰਹੀ ਹੈ।
ਇਸ ਮੌਕੇ 'ਤੇ ਕਿਸਾਨ ਮਹਿੰਦਰ ਸਿੰਘ ਅਤੇ ਕਿਸਾਨ ਹਰਬੰਸ ਸਿੰਘ ਨੇ ਕਿਹਾ ਕਿ ਇਸ ਮੀਂਹ ਨੇ ਉਨ੍ਹਾਂ ਦੀਆਂ ਫ਼ਸਲਾਂ ਲਈ ਸੰਜੀਵਨੀ ਬੂਟੀ ਦਾ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਗਰਮੀ ਦੇ ਕਾਰਨ ਉਨ੍ਹਾਂ ਦੀ ਝੋਨੇ ਦੀ ਫ਼ਸਲ ਨੂੰ ਅਨੇਕਾਂ ਬਿਮਾਰੀਆਂ ਲੱਗ ਰਹੀਆਂ ਸਨ ਅਤੇ ਹੁਣ ਬਾਰਸ਼ ਨਾਲ ਇਹ ਠੀਕ ਹੋ ਜਾਣਗੀਆਂ, ਜਿਸ ਨਾਲ ਉਨ੍ਹਾਂ ਦਾ ਖਰਚਾ ਬਚੇਗਾ ਕਿਉਂਕਿ ਉਨ੍ਹਾਂ ਵੱਲੋਂ ਕੀਟਨਾਸ਼ਕ ਦਾ ਛਿੜਕਾਅ ਕੀਤਾ ਜਾ ਰਿਹਾ ਸੀ। ਉੱਥੇ ਹੀ ਆਮ ਲੋਕਾਂ ਨੇ ਵੀ ਮੀਂਹ ਪੈਣ ਕਾਰਨ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਪਾਰਾ ਵੱਧਣ ਕਾਰਨ ਆਮ ਜਨਤਾ ਬੇਹਾਲ ਹੋਈ ਪਈ ਸੀ ਅਤੇ ਹਰ ਪਾਸੇ ਗਰਮੀ ਕਾਰਨ ਤ੍ਰਾਹ-ਤ੍ਰਾਹ ਹੋਈ ਪਈ ਸੀ।
ਦੋ ਮਾਸੂਮ ਭਰਾਵਾਂ ਦੀ ਪਾਣੀ ਦੀ ਖੱਡ 'ਚ ਡੁੱਬਣ ਕਾਰਨ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ
NEXT STORY