ਚੰਡੀਗੜ੍ਹ (ਯੂ.ਐੱਨ.ਆਈ.)-ਪੰਜਾਬ, ਹਰਿਆਣਾ ਅਤੇ ਨਾਲ ਲੱਗਦੇ ਇਲਾਕਿਆਂ ’ਚ ਬੀਤੇ 2 ਹਫਤਿਆਂ ਤੋਂ ਵੀ ਵੱਧ ਜਾਰੀ ਸੀਤ ਲਹਿਰ ਤੋਂ ਨਵੇਂ ਸਾਲ ’ਚ ਰਾਹਤ ਮਿਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ’ਚ ਵੀਰਵਾਰ ਦੀ ਸ਼ਾਮ ਤੱਕ ਕਈ ਥਾਵਾਂ ’ਤੇ ਬਰਫ਼ ਪੈ ਸਕਦੀ ਹੈ। ਪੰਜਾਬ ’ਚ ਇਸੇ ਸਮੇਂ ਦੌਰਾਨ ਮੀਂਹ ਪੈਣ ਦੀ ਸੰਭਾਵਨਾ ਹੈ। ਸੇਵੀਅਰ ਕੋਲਡ ਵੇਵ ਅਜੇ ਕੁਝ ਹੋਰ ਦਿਨ ਲੋਕਾਂ ਨੂੰ ਸਤਾਏਗੀ। ਮੰਗਲਵਾਰ ਵੀ ਸੀਤ ਲਹਿਰ ਦਾ ਪੂਰੇ ਖੇਤਰ ’ਚ ਜ਼ੋਰ ਸੀ ਪਰ ਕਈ ਥਾਵਾਂ ’ਤੇ ਧੁੱਪ ਚੜ੍ਹਨ ਕਾਰਣ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋਈ। ਹਰਿਆਣਾ ’ਚ ਸਭ ਤੋਂ ਠੰਡਾ ਇਲਾਕਾ ਨਾਰਨੌਲ ਸੀ।
ਜਿੱਥੇ ਘੱਟੋ-ਘੱਟ ਤਾਪਮਾਨ 2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਗੁਰਦਾਸਪੁਰ ’ਚ ਵੀ ਘੱਟੋ-ਘੱਟ ਤਾਪਮਾਨ 2 ਡਿਗਰੀ ਹੀ ਸੀ। ਨਵੇਂ ਸਾਲ ਦੇ ਪਹਿਲੇ ਦਿਨ ਸੰਭਾਵਿਤ ਬਰਫਬਾਰੀ ਵੇਖਣ ਲਈ ਹਜ਼ਾਰਾਂ ਦੀ ਗਿਣਤੀ ’ਚ ਸੈਲਾਨੀ ਮੰਗਲਵਾਰ ਸ਼ਾਮ ਤੱਕ ਹਿਮਾਚਲ ਦੇ ਵੱਖ-ਵੱਖ ਸੈਲਾਨੀ ਕੇਂਦਰਾਂ ’ਚ ਪਹੁੰਚ ਚੁੱਕੇ ਸਨ। ਹਿਮਾਚਲ ਸਰਕਾਰ ਨੇ ਸੈਲਾਨੀਆ ਦੀ ਆਮਦ ਨੂੰ ਵੇਖਦਿਆਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹਨ ।
ਸਿਹਤ ਮੰਤਰੀ ਵੱਲੋਂ ਵਿਭਾਗ ਦਾ ਸਾਲ 2020 ਦਾ ਕੈਲੰਡਰ ਜਾਰੀ
NEXT STORY