ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ 'ਚ ਭਖ਼ਦੀ ਗਰਮੀ ਦੌਰਾਨ ਹੋਈ ਪਹਿਲੀ ਬਾਰਸ਼ ਨੇ ਲੋਕਾਂ ਨੂੰ ਸੁੱਖ ਦਾ ਸਾਹ ਤਾਂ ਦਿਵਾਇਆ ਪਰ ਨਾਲ ਹੀ ਵੱਡੀ ਮੁਸੀਬਤ ਵੀ ਖੜ੍ਹੀ ਕਰ ਦਿੱਤੀ। ਬਾਰਸ਼ ਕਾਰਨ ਸ਼ਹਿਰ 'ਚ ਕਈ ਥਾਵਾਂ ਪਾਣੀ ਨਾਲ ਭਰ ਗਈਆਂ ਅਤੇ ਸੀਵਰੇਜ ਸਿਸਟਮ ਵੀ ਬਲਾਕ ਹੋ ਗਿਆ, ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਮੁਤਾਬਕ ਫਾਜ਼ਿਲਕਾ ਵਾਸੀ ਚੰਦਰਸ਼ੇਖਰ, ਸੰਦੀਪ ਕੁਮਾਰ, ਦਇਆ ਰਾਣੀ ਨੇ ਦੱਸਆ ਕਿ ਸ਼ਹਿਰ 'ਚ ਇਕ ਘੰਟਾ ਹੋਈ ਬਾਰਸ਼ ਨੇ ਹਰ ਪਾਸੇ ਪਾਣੀ-ਪਾਣੀ ਕਰ ਦਿੱਤਾ, ਜਿਸ ਕਾਰਨ ਕੰਮਾਂ-ਕਾਰਾਂ 'ਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲ ਹੋਈ।
ਓਵਰਫਲੋਅ ਹੋ ਕੇ ਗੰਦਾ ਪਾਣੀ ਦੁਕਾਨਾਂ ਦੇ ਬਾਹਰ ਜਮ੍ਹਾਂ ਹੋ ਗਿਆ, ਜਿਸ ਕਾਰਨ ਲੋਕਾਂ ਦਾ ਉੱਥੋਂ ਲੰਘਣਾ ਔਖਾ ਹੋ ਗਿਆ ਅਤੇ ਦੁਕਾਨਦਾਰਾਂ ਦਾ ਕੰਮ ਵੀ ਠੱਪ ਹੋ ਗਿਆ। ਫਾਜ਼ਿਲਕਾ ਦੇ ਚੌਂਕ ਘੰਟਾਘਰ, ਸਰਾਫਾ ਬਜ਼ਾਰ, ਵਾਨ ਬਜ਼ਾਰ, ਸ਼ਾਸਤਰੀ ਚੌਂਕ, ਅੰਡਰਬ੍ਰਿਜ, ਬੱਸ ਸਟੈਂਡ ਰੋਡ ਸਣੇ ਸਰਕਾਰੀ ਦਫ਼ਤਰ ਸਿਵਲ ਸਰਜਨ ਅਤੇ ਥਾਣੇ 'ਚ ਵੀ ਬਰਸਾਤੀ ਪਾਣੀ ਜਮ੍ਹਾਂ ਹੋ ਗਿਆ। ਲੋਕਾਂ ਨੇ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਸਰਕਾਰ ਨੂੰ ਮੰਗ ਕੀਤੀ। ਨਗਰ ਕੌਂਸਲ ਦੇ ਅਧਿਕਾਰੀਆਂ ਮੁਤਾਬਕ ਬਿਜਲੀ ਨਾ ਹੋਣ ਕਾਰਨ ਡਿਸਪੋਜ਼ਲ ਸਿਸਟਮ ਬੰਦ ਪਿਆ ਹੈ ਅਤੇ ਬਿਜਲੀ ਆਉਂਦੇ ਹੀ ਉਸ ਨੂੰ ਚਲਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਪਾਣੀ ਦੀ ਨਿਕਾਸੀ ਕਰਵਾ ਦਿੱਤੀ ਜਾਵੇਗੀ।
Punjab: ਚਿੱਟੇ ਨੇ ਤਬਾਹ ਕੀਤਾ ਘਰ, ਨੌਜਵਾਨ ਦੀ ਗਈ ਜਾਨ, ਬਜ਼ੁਰਗ ਦਾਦੀ ਤੋਂ ਖੋਹ ਗਿਆ ਇਕੋ-ਇਕ ਸਹਾਰਾ
NEXT STORY