ਮੁੱਲਾਂਪੁਰ ਦਾਖਾ (ਕਾਲੀਆ) : ਪਿਛਲੇ ਕਈ ਦਿਨਾਂ ਤੋਂ ਪੈ ਰਹੇ ਸੁੱਕੇ ਕੋਰੇ ਕਾਰਨ ਆਲੂਆਂ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ ਸੀ, ਉੱਥੇ ਕਣਕ ਆਦਿ ਫਸਲਾਂ ਵੀ ਕਾਫ਼ੀ ਮਾਰ ਝੱਲ ਰਹੀਆਂ ਸਨ। ਬੀਤੇ ਦਿਨ ਤੋਂ ਹੋ ਰਹੀ ਬਰਸਾਤ ਨੇ ਫ਼ਸਲਾਂ ਨੂੰ ਸੁੱਕੇ ਕੋਰੇ ਤੋਂ ਨਿਜਾਤ ਦਿਵਾਈ ਹੈ, ਉੱਥੇ ਕਣਕ ਦਾ ਝਾੜ ਵੀ ਵਧੇਗਾ। ਕਿਸਾਨ ਜਸਪਾਲ ਸਿੰਘ ਧਾਲੀਵਾਲ ਅਤੇ ਹਰਵਿੰਦਰ ਸਿੰਘ ਸਾਬਕਾ ਸਰਪੰਚ ਸਹੌਲੀ ਨੇ ਦੱਸਿਆ ਕਿ ਕਈ ਦਿਨਾਂ ਤੋਂ ਪੈ ਰਹੇ ਕੋਰੇ ਕਾਰਨ ਆਲੂਆਂ ਦੀ ਫਸਲ ਬਰਬਾਦ ਹੋਣ ਦੇ ਲੱਛਣ ਪੈਦਾ ਹੋ ਗਏ ਸਨ ਅਤੇ ਸੁੱਕੇ ਕੋਰੇ ਨੇ ਆਲੂਆਂ ਦੀਆਂ ਵੇਲਾਂ ਵੀ ਸਾੜ ਦਿੱਤੀਆਂ ਸਨ।
ਇਹ ਵੀ ਪੜ੍ਹੋ : ਖੋਜ : ਮਾਹਵਾਰੀ ਤੋਂ ਪ੍ਰਭਾਵਿਤ ਔਰਤਾਂ ’ਚ ਹੁੰਦੀ ਥਾਈਰਾਈਡ ਦੀ ਸੰਭਾਵਨਾ
ਜਿਸ ਕਾਰਨ ਕਿਸਾਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਉਕਰੀਆਂ ਹੋਈਆਂ ਸਨ ਪਰ ਹਾਲ ਹੀ ’ਚ ਹੋਈ ਬਰਸਾਤ ਨੇ ਜਿੱਥੇ ਕਿਸਾਨਾਂ ਨੂੰ ਬਾਗੋਬਾਗ ਕਰ ਦਿੱਤਾ ਹੈ, ਉਥੇ ਸ਼ੁੱਧ ਵਾਤਾਵਰਨ ਬਣਾ ਕੇ ਮੌਸਮ ਨੂੰ ਖੁਸ਼ਗਵਾਰ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਮੌਸਮ ਸਾਥ ਦਿੰਦਾ ਰਿਹਾ ਤਾਂ ਕਣਕ ਦੀ ਫਸਲ ਦਾ ਝਾੜ ਕਾਫੀ ਵਧੇਗਾ ਜਦਕਿ ਬਾਕੀ ਫਸਲਾਂ ਲਈ ਵੀ ਮੀਂਹ ਕਾਫੀ ਲਾਹੇਵੰਦ ਰਹੇਗਾ।
ਇਹ ਵੀ ਪੜ੍ਹੋ : ਸਰਕਾਰ ਨੇ ਕੀਤਾ ਨੋਟੀਫਿਕੇਸ਼ਨ, ਸਾਰੇ ਖੇਤਰ ਗ੍ਰੀਨ, ਯੈਲੋ ਅਤੇ ਓਰੇਂਜ ਕੈਟਾਗਰੀ ’ਚ ਵੰਡੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਡਰੇਨ ਨਾਲੇ ’ਚ ਡਿੱਗੇ ਦੋ ਨੌਜਵਾਨਾਂ ’ਚੋਂ ਇਕ ਦੀ ਗਈ ਜਾਨ, ਜੱਦੋ-ਜਹਿਦ ਮਗਰੋਂ ਮਿਲੀ ਲਾਸ਼
NEXT STORY