ਚੰਡੀਗੜ੍ਹ : ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੌਸਮ ਵਿਭਾਗ ਦੇ ਮੁਤਾਬਕ ਅੱਜ ਸੂਬੇ 'ਚ ਧੂੜ ਭਰੀ ਹਨ੍ਹੇਰੀ ਦੇ ਨਾਲ ਮੀਂਹ ਪੈਣ ਦੇ ਆਸਾਰ ਹਨ। ਵਿਭਾਗ ਦੇ ਮੁਤਾਬਕ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ 'ਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ 'ਚ ਅੱਜ ਮੀਂਹ ਪੈਣ ਦੇ ਨਾਲ-ਨਾਲ ਗਰਜ ਅਤੇ ਬਿਜਲੀ ਲਸ਼ਕਣ ਦੇ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਬਜਟ 'ਚ ਘਰੇਲੂ ਖ਼ਪਤਕਾਰਾਂ ਲਈ ਵੱਡਾ ਐਲਾਨ, ਸੂਬਾ ਸਰਕਾਰ ਸ਼ੁਰੂ ਕਰੇਗੀ ਨਵੀਂ ਯੋਜਨਾ
ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ 5 ਦਿਨਾਂ ਦੌਰਾਨ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਹੈ, ਜਦੋਂ ਕਿ ਤਾਪਮਾਨ 'ਚ ਵਾਧਾ ਹੋਵੇਗਾ ਅਤੇ ਗਰਮੀ ਵੱਧ ਜਾਵੇਗੀ। ਅਗਲੇ 5 ਦਿਨਾਂ ਲਈ ਮੌਸਮ ਵਿਭਾਗ ਵਲੋਂ ਕਿਸੇ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਗਰੀਬ ਪਰਿਵਾਰਾਂ ਲਈ ਬੇਹੱਦ ਵੱਡੀ ਖ਼ੁਸ਼ਖ਼ਬਰੀ, ਸਰਕਾਰ ਨੇ ਦਿੱਤਾ ਰਾਹਤ ਭਰਿਆ ਸੁਨੇਹਾ (ਵੀਡੀਓ)
ਮਾਹਿਰਾਂ ਦੇ ਮੁਤਾਬਕ 28 ਮਾਰਚ ਤੋਂ ਬਾਅਦ ਸੂਬੇ 'ਚ 28 ਮਾਰਚ ਤੋਂ ਬਾਅਦ ਤਾਪਮਾਨ ਹੌਲੀ-ਹੌਲੀ ਵਧੇਗੀ ਅਤੇ ਅਗਲੇ ਹਫ਼ਤੇ ਤੱਕ ਕਈ ਥਾਵਾਂ 'ਤੇ ਇਹ 34 ਤੋਂ 36 ਡਿਗਰੀ ਤਾਪਮਾਨ ਤੱਕ ਪਹੁੰਚ ਸਕਦਾ ਹੈ। ਸੂਬੇ ਦੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਤੇਜ਼ ਧੁੱਪ ਅਤੇ ਵੱਧਦੀ ਗਰਮੀ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਦੇ ਚੇਅਰਮੈਨ ਹੋਏ ਨਤਮਸਤਕ
NEXT STORY