ਚੰਡੀਗੜ੍ਹ : ਸੋਮਵਾਰ ਨੂੰ ਚੰਡੀਗੜ੍ਹ 'ਚ ਹੋਈ ਬਾਰਸ਼ ਤੋਂ ਬਾਅਦ ਮੰਗਲਵਾਰ ਨੂੰ ਗੁਲਾਬੀ ਠੰਡਕ ਰਹੀ, ਹਾਲਾਂਕਿ ਦਿਨ 'ਚ ਤੇਜ਼ ਧੁੱਪ ਨਿਕਲਣ ਨਾਲ ਲੋਕਾਂ ਨੂੰ ਠੰਡ ਦਾ ਅਹਿਸਾਸ ਘੱਟ ਹੋਇਆ ਪਰ ਜਿਵੇਂ ਹੀ ਸ਼ਾਮ ਹੋਈ, ਠੰਡ ਦਾ ਅਸਰ ਵੀ ਵਧਦਾ ਗਿਆ। ਮੌਸਮ ਮਾਹਿਰਾਂ ਦੀ ਮੰਨੀਏ ਤਾਂ 14 ਮਾਰਚ ਨੂੰ ਫਿਰ ਤੋਂ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ। ਇਸ ਦੇ ਕਾਰਨ ਵੀਰਵਾਰ ਨੂੰ ਚੰਡੀਗੜ੍ਹ 'ਚ ਫਿਰ ਬਾਰਸ਼ ਹੋ ਸਕਦੀ ਹੈ। ਇਸ ਨਾਲ ਤਾਪਮਾਨ 'ਚ ਗਿਰਾਵਟ ਆ ਸਕਦੀ ਹੈ। ਮੰਗਲਵਾਰ ਨੂੰ ਸ਼ਹਿਰ ਦਾ ਤਾਪਮਾਨ ਸੋਮਵਾਰ ਦੇ ਮੁਕਾਬਲੇ 3 ਡਿਗਰੀ ਵਧੇਰੇ ਰਿਹਾ। ਮੰਗਲਵਾਰ ਨੂੰ ਵੱਧ ਤੋਂ ਵੱਧ ਤਾਪਮਾਨ 25.3 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 2 ਡਿਗਰੀ ਘੱਟ ਸੀ। ਘੱਟ ਤੋਂ ਘੱਟ ਤਾਪਮਾਨ 10.3 ਡਿਗਰੀ ਰਿਹਾ। ਏਅਰਪੋਰਟ ਦਾ ਵੱਧ ਤੋਂ ਵੱਧ ਤਾਪਮਾਨ 25.8 ਡਿਗਰੀ ਅਤੇ ਘੱਟ ਤੋਂ ਘੱਟ ਤਾਪਮਾਨ 11 ਡਿਗਰੀ ਰਿਹਾ।
ਦੋ 'ਮਾਨ' ਸੰਗਰੂਰ ਹਲਕੇ ਤੋਂ ਉਤਰਨਗੇ ਚੋਣ ਮੈਦਾਨ 'ਚ
NEXT STORY