ਚੰਡੀਗੜ੍ਹ : ਸ਼ਹਿਰ 'ਚ ਸਵੇਰ ਤੋਂ ਹੀ ਆਸਮਾਨ ਕਾਲੇ ਬੱਦਲਾਂ ਨਾਲ ਘਿਰਿਆ ਹੋਇਆ ਹੈ। ਜਿੱਥੇ ਸ਼ਹਿਰ ਦੇ ਕਈ ਇਲਾਕਿਆਂ 'ਚ ਸਵੇਰ ਤੋਂ ਹੀ ਬਾਰਸ਼ ਸ਼ੁਰੂ ਹੋ ਚੁੱਕੀ ਹੈ, ਉੱਥੇ ਹੀ ਮੋਹਾਲੀ 'ਚ ਕਈ ਥਾਈਂ ਔਲੇ ਵੀ ਪਏ।
ਬੀਤੇ ਦਿਨ ਜਿੱਥੇ ਲੋਕਾਂ ਨੂੰ ਤੇਜ਼ ਗਰਮੀ ਦਾ ਸਾਹਮਣਾ ਕਰਨਾ ਪਿਆ, ਉੱਥੇ ਹੀ ਬੱਦਲਾਂ ਅਤੇ ਬਾਰਸ਼ ਕਾਰਨ ਸੋਮਵਾਰ ਨੂੰ ਸ਼ਹਿਰ 'ਚ ਮੌਸਮ ਠੰਡਾ ਰਿਹਾ।
ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਵੀ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਸ਼ ਦੀ ਸੰਭਾਵਨਾ ਹੈ।
ਇਸ ਤੋਂ ਬਾਅਦ 9 ਅਤੇ 10 ਅਪ੍ਰੈਲ ਨੂੰ ਇਕ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਹੈ। ਇਸ ਦੌਰਾਨ ਸਧਾਰਨ ਬਾਰਸ਼ ਦੇ ਆਸਾਰ ਹਨ।
ਆਰਾਮ ਫੁਰਮਾ ਰਹੇ 'ਵੱਡੇ ਬਾਦਲ' ਨੇ ਫਿਰ ਮੋਰਚਾ ਸਾਂਭਿਆ
NEXT STORY