ਚੰਡੀਗੜ੍ਹ : ਪੰਜਾਬ ਦੇ ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਰਾਜਸਥਾਨ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਪ੍ਰਚਾਰ ਕਰਨ ਗਏ ਸਨ ਪਰ ਉਨ੍ਹਾਂ ਨੇ ਕੁਝ ਅਜਿਹੇ ਢੰਗ ਨਾਲ ਚੋਣ ਪ੍ਰਚਾਰ ਕੀਤਾ ਕਿ ਸੂਬੇ 'ਚ ਭਾਜਪਾ ਵਿਰੋਧੀ ਲਹਿਰ ਦੇ ਬਾਵਜੂਦ ਪੀਲੀਬੰਗਾ ਸੀਟ 'ਤੇ ਕਾਂਗਰਸ ਉਮੀਦਵਾਰ ਵਿਨੋਦ ਗੋਠਵਾਲ ਚੋਣਾਂ ਹਾਰ ਗਏ, ਉਹ ਵੀ ਸਿਰਫ 278 ਵੋਟਾਂ ਦੇ ਫਰਕ ਨਾਲ। ਰਾਜਾ ਵੜਿੰਗ ਦੀ ਇਕ ਚੋਣ ਪ੍ਰਚਾਰ ਸਭਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਵਿਰੋਧੀ ਧਿਰਾਂ ਨੇ ਇਸ ਵੀਡੀਓ ਨੂੰ ਹੱਥੋ-ਹੱਥੀ ਲਿਆ ਅਤੇ ਚੋਣਾਂ 'ਚ ਕਾਂਗਰਸ ਖਿਲਾਫ ਮੁੱਦਾ ਬਣਾ ਲਿਆ। ਇਸ ਵੀਡੀਓ 'ਚ ਦਿਖਾਈ ਦੇ ਰਿਹਾ ਸੀ ਕਿ ਰਾਜਾ ਵੜਿੰਗ ਪੀਲੀਬੰਗਾ 'ਚ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਕਾਂਗਰਸੀ ਉਮੀਦਵਾਰ ਜਿੱਤਣ 'ਤੇ ਵਧੀਆ ਮਹਿਮਾਨ ਨਿਵਾਜ਼ੀ ਦਾ ਲਾਲਚ ਦੇ ਰਹੇ ਸਨ ਅਤੇ ਨਾਲ ਹੀ ਧਮਕਾ ਵੀ ਰਹੇ ਸੀ। ਰਾਜਾ ਵੜਿੰਗ ਇਹ ਕਹਿੰਦੇ ਹੋਏ ਸਾਫ ਸੁਣੇ ਗਏ ਕਿ ਜੇਕਰ ਕਾਂਗਰਸੀ ਉਮੀਦਵਾਰ ਨੂੰ ਜਿਤਾ ਕੇ ਭੇਜਿਆ ਤਾਂ ਪੰਜਾਬ ਆਉਣ 'ਤੇ ਵੋਟਰਾਂ ਦੀ ਖੂਬ ਖਾਤਰਦਾਰੀ ਕੀਤੀ ਜਾਵੇਗੀ ਪਰ ਜੇਕਰ 20 ਹਜ਼ਾਰ ਤੋਂ ਘੱਟ ਵੋਟਾਂ ਨਾਲ ਜਿਤਾ ਕੇ ਨਾ ਭੇਜਿਆ ਤਾਂ ਪੰਜਾਬ ਆਉਣ 'ਤੇ ਕਿਹਾ ਜਾਵੇਗਾ ਕਿ ਇਨ੍ਹਾਂ ਪਿੱਛੇ ਕੁੱਤੇ ਛੱਡ ਦਿਓ। ਪੀਲੀਬੰਗਾ ਇਲਾਕੇ 'ਚ ਕਾਂਗਰਸੀ ਉਮੀਦਵਾਰ ਦੀ ਜਿੱਤ ਤੈਅ ਮੰਨੀ ਜਾ ਰਹੀ ਸੀ ਪਰ ਰਾਜਾ ਵੜਿੰਗ ਕਾਰਨ ਕਾਂਗਰਸ ਨੂੰ ਇਹ ਸੀਟ ਹਾਰਨੀ ਪਈ। ਸਿਰਫ 278 ਵੋਟਾਂ ਦੇ ਫਰਕ ਨਾਲ ਕਾਂਗਰਸੀ ਉਮੀਦਵਾਰ ਹੇ ਹੱਥੋਂ ਇਹ ਸੀਟ ਨਿਕਲ ਗਈ।
ਹਰਿਦੁਆਰ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਪਤਨੀ ਦੀ ਮੌਤ
NEXT STORY