ਚੰਡੀਗੜ੍ਹ (ਬਿਊਰੋ) - ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ ’ਚ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜ ਸਭਾ ਦੀਆਂ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਸਹੀ ਅਤੇ ਪੰਜਾਬ ਦੇ ਹੀ ਉਮੀਦਵਾਰਾਂ ਨੂੰ ਭੇਜਣ ਦੀ ਸਲਾਹ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਹੋਲੇ-ਮਹੱਲੇ ’ਤੇ ਗਏ ਮਾਪਿਆਂ ਦੇ ਇਕਲੌਤੇ ਪੁੱਤ ਦੀ ਇੰਝ ਹੋਈ ਮੌਤ, ਲਾਸ਼ ਘਰ ਪੁੱਜਣ ’ਤੇ ਪਿਆ ਚੀਕ ਚਿਹਾੜਾ
ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਰਾਜ ਸਭਾ ਚੋਣਾਂ ’ਚ ਪੰਜਾਬ ਦੇ ਹੀ ਨੁਮਾਇੰਦੇ ਭੇਜ ਕੇ ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰਨ। ਰਾਜ ਸਭਾ ’ਚ ਭੇਜਿਆ ਜਾਣ ਵਾਲਾ ਹਰੇਕ ਵਿਅਕਤੀ ਭਾਵੇਂ ਤੁਹਾਡੀ ਪਾਰਟੀ ਦਾ, ਪੰਜਾਬ ਦਾ ਕੋਈ ਜੁਝਾਰੂ ਅਤੇ ਅਣਥੱਕ ਵਰਕਰ ਹੋਵੇ, ਜਿਸ ਨੇ ਪਿਛਲੇ ਸਾਲਾਂ ’ਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਖ਼ਤ ਮਿਹਨਤ ਕੀਤੀ ਹੈ। ਉਸ ਪੰਜਾਬੀ ਨੂੰ ਪੰਜਾਬ ਦੀ ਰੂਹ ਨਾਲ ਪਿਆਰ ਜ਼ਰੂਰ ਹੋਵੇ।
ਪੜ੍ਹੋ ਇਹ ਵੀ ਖ਼ਬਰ - ਪ੍ਰੇਮ ਸਬੰਧ ਸਿਰੇ ਨਾ ਚੜ੍ਹਨ ’ਤੇ ਵਿਆਹੁਤਾ ਜਨਾਨੀ ਅਤੇ ਕੁਆਰੇ ਮੁੰਡੇ ਨੇ ਜ਼ਹਿਰ ਖਾ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਰੰਜਿਸ਼ ਤਹਿਤ ਸਾਂਢੂ ਦੀ ਧੀ ਨੂੰ ਮਾਰਨ ਲਈ ਬੋਰੀ ’ਚ ਬੰਦ ਕਰ ਖੇਤਾਂ ’ਚ ਸੁੱਟਿਆ, ਖੁਸ਼ਕਿਸਮਤੀ ਨਾਲ ਇੰਝ ਬਚੀ ਜਾਨ
NEXT STORY