ਸ੍ਰੀ ਮੁਕਤਸਰ ਸਾਹਿਬ (ਤਨੇਜਾ, ਖੁਰਾਣਾ) : ‘ਹਾਥ ਸੇ ਹਾਥ ਜੋੜੋ’ ਮੁਹਿੰਮ ਤਹਿਤ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪੰਜ ਜ਼ਿਲ੍ਹਿਆਂ ਦੇ ਆਗੂਆਂ ਦੀ ਮੀਟਿੰਗ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਨੀਤੀਆਂ ’ਤੇ ਵੀ ਸਵਾਲ ਖੜ੍ਹੇ ਕੀਤੇ।
ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਆ ਦੇ ਟਿਕਾਣਿਆਂ 'ਤੇ ਛਾਪੇਮਾਰੀ, ਵੱਡੀ ਮਾਤਰਾ 'ਚ ਹੈਰੋਇਨ ਤੇ ਡਰੱਗ ਮਨੀ ਸਮੇਤ ਇਕ ਪੁਲਸ ਅੜਿੱਕੇ
ਰਾਜਾ ਵੜਿੰਗ ਨੇ ਦੱਸਿਆ ਕਿ ‘ਹਾਥ ਸੇ ਹਾਥ ਜੋੜੋ’ ਮੁਹਿੰਮ ਤਹਿਤ ਹਰ ਘਰ ਤੱਕ ਪਹੁੰਚ ਕੀਤੀ ਜਾਵੇਗੀ। ਵੜਿੰਗ ਨੇ ਕੇਂਦਰੀ ਸਿਹਤ ਮੰਤਰੀ ਵੱਲੋਂ ਕੇਂਦਰ ਦੇ ਸਿਹਤ ਫੰਡ ਦੀ ਵਰਤੋਂ ਦੇ ਸਵਾਲ ’ਤੇ ਕਿਹਾ ਕਿ ਲੋਕਾਂ ਦਾ ਪੈਸਾ ਹੈ ਅਤੇ ਇਹ ਸਹੀ ਅਰਥਾਂ ’ਚ ਲੋਕਾਂ ’ਤੇ ਲੱਗਣਾ ਚਾਹੀਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਪੰਜਾਬ ’ਚ ਚੱਲ ਰਹੇ ਚਿੱਠੀ ਵਿਵਾਦ ’ਤੇ ਦੋਹਾਂ ਧਿਰਾਂ ਨੂੰ ਘੇਰਦੇ ਕਿਹਾ ਕਿ ਜੇਕਰ ਦੋਹਾਂ ਧਿਰਾਂ ਵਿਚ ਸਹਿਮਤੀ ਨਹੀਂ ਹੁੰਦੀ ਤਾਂ ਉਹ ਦੋਹਾਂ ਦੇ ਕਹਿਣ ’ਤੇ ਸਮਝੌਤਾ ਕਰਵਾਉਣ ਚਲੇ ਜਾਂਦੇ। ਇਸ ਦੌਰਾਨ ਉਨ੍ਹਾਂ ਕਾਂਗਰਸੀਆਂ ਦੇ ਭਾਜਪਾ ’ਚ ਜਾਣ ’ਤੇ ਕਿਹਾ ਕੀ ਉਹ ਅਜਿਹੇ ਛੈਣੇ ਸਨ, ਜਿਨ੍ਹਾਂ ਦੀ ਆਵਾਜ਼ ਨਹੀਂ ਸੀ।
ਇਹ ਵੀ ਪੜ੍ਹੋ : ਸਿਬਿਨ ਸੀ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਜੋਂ ਸੰਭਾਲਿਆ ਅਹੁਦਾ, ਕਹੀ ਇਹ ਗੱਲ
ਰਾਜਾ ਵੜਿੰਗ ਨੇ ਗੈਂਗਸਟਰ ਤੋਂ ਆ ਰਹੀਆਂ ਫਿਰੌਤੀ ਫੋਨ ਕਾਲ ਸਬੰਧੀ ਵੀ ਸਰਕਾਰ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ। ਉਨ੍ਹਾਂ ਸ਼ਾਮ ਸੁੰਦਰ ਅਰੋੜਾ ਦੇ ਘਰ ਵਿਜ਼ੀਲੈਂਸ ਰੇਡ ’ਤੇ ਕਿਹਾ ਸ਼ੁਕਰ ਕਰੋ ਉਹ ਅਲਾਦੀਨ ਦਾ ਚਿਰਾਗ ਭਾਜਪਾ ’ਚ ਚਲਾ ਗਿਆ ਨਹੀਂ ਤਾ ਉਹ ਵੀ ਸਾਡੇ ਨਾਂ ਲੱਗਣਾ ਸੀ।
ਮਰਦਾਨਾ ਕਮਜ਼ੋਰੀ ਕੰਟਰੋਲ ਕਰਨ 'ਚ ਕਾਰਗਰ ਹੋ ਰਿਹੈ ਇਹ ਕਾਮਯਾਬ ਨੁਸਖਾ
NEXT STORY