ਸਪੋਰਟਸ ਡੈਸਕ- ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਦੇ ਸੈਮੀਫਾਈਨਲ 'ਚ ਕਿਊਬਾ ਦੀ ਖਿਡਾਰਨ ਯੁਜ਼ਨੇਲਿਸ ਗੁਜ਼ਮੈਨ ਨੂੰ 5-0 ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਓਲੰਪਿਕ ਦੇ ਫਾਈਨਲ 'ਚ ਪਹੁੰਚਣ ਵਾਲੀ ਵਿਨੇਸ਼ ਫੋਗਾਟ ਭਾਰਤ ਦੀ ਪਹਿਲੀ ਮਹਿਲਾ ਪਹਿਲਵਾਨ ਬਣ ਗਈ ਹੈ।
ਇਸ ਤੋਂ ਪਹਿਲਾਂ ਭਾਰਤੀ ਮਹਿਲਾ ਪਹਿਲਵਾਨਾਂ ਨੇ ਓਲੰਪਿਕ 'ਚ ਕਦੇ ਚਾਂਦੀ ਜਾਂ ਸੋਨੇ ਦਾ ਤਮਗਾ ਨਹੀਂ ਜਿੱਤਿਆ ਹੈ। ਇਸ ਇਤਿਹਾਸ ਜਿੱਤ ਨਾਲ ਭਾਰਤ ਲਈ ਹੁਣ ਘੱਟੋ-ਘੱਟ ਚਾਂਦੀ ਦਾ ਤਮਗਾ ਤਾਂ ਪੱਕਾ ਹੋ ਗਿਆ ਹੈ।
ਇਸ ਜਿੱਤ ਤੋਂ ਬਾਅਦ ਵਿਨੇਸ਼ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸੇ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰ ਵਿਨੇਸ਼ ਨੂੰ ਇਸ ਇਤਿਹਾਸਕ ਜਿੱਤ ਲਈ ਵਧਾਈਆਂ ਦਿੱਤੀਆਂ ਹਨ।
ਉਨ੍ਹਾਂ ਨੇ ਆਪਣੇ 'ਐਕਸ' ਅਕਾਊਂਟ 'ਤੇ ਟਵੀਟ ਕਰ ਲਿਖਿਆ, ''ਸਭ ਮੁਸ਼ਕਿਲਾਂ ਤੋਂ ਬਾਅਦ ਇਸ ਜਿੱਤ ਨਾਲ ਇਤਿਹਾਸ ਬਣ ਗਿਆ ਹੈ। ਵਿਨੇਸ਼ ਫੋਗਾਟ ਓਲੰਪਿਕ ਖੇਡਾਂ ਦੇ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। ਇਹ ਭਾਰਤ ਦੀਆਂ ਧੀਆਂ ਦੀ ਅਸਲ ਤਾਕਤ ਹੈ। ਸਾਨੂੰ ਸਭ ਨੂੰ ਤੁਹਾਡੇ 'ਤੇ ਮਾਣ ਹੈ।''
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਵੀ ਵਿਨੇਸ਼ ਨੂੰ ਵਧਾਈ ਦਿੱਤੀ ਸੀ। ਉਨ੍ਹਾਂ ਆਪਣੇ 'ਐਕਸ' ਅਕਾਊਂਟ 'ਤੇ ਟਵੀਟ ਕਰ ਲਿਖਿਆ, ''ਅੱਜ ਵਿਨੇਸ਼ ਦੇ ਨਾਲ-ਨਾਲ ਪੂਰਾ ਦੇਸ਼ ਦੁਨੀਆ ਦੇ ਤਿੰਨ ਸਰਵੋਤਮ ਪਹਿਲਵਾਨਾਂ ਨੂੰ ਇਕ ਦਿਨ 'ਚ ਹਰਾਉਣ ਤੋਂ ਬਾਅਦ ਭਾਵੁਕ ਹੈ। ਜਿਨ੍ਹਾਂ ਲੋਕਾਂ ਨੇ ਵਿਨੇਸ਼ ਅਤੇ ਉਸ ਦੇ ਸਾਥੀਆਂ ਦੇ ਸੰਘਰਸ਼ ਨੂੰ ਨਕਾਰਿਆ ਅਤੇ ਉਨ੍ਹਾਂ ਦੇ ਇਰਾਦਿਆਂ ਅਤੇ ਸਮਰੱਥਾ 'ਤੇ ਸਵਾਲ ਵੀ ਉਠਾਏ, ਉਨ੍ਹਾਂ ਦੇ ਜਵਾਬ ਮਿਲ ਚੁੱਕੇ ਹਨ। ਉਸ ਨੂੰ ਖੂਨ ਦੇ ਹੰਝੂ ਰਵਾਉਣ ਵਾਲਾ ਸੱਤਾ ਦਾ ਸਾਰਾ ਸਿਸਟਮ ਅੱਜ ਭਾਰਤ ਦੀ ਬਹਾਦਰ ਧੀ ਦੇ ਸਾਹਮਣੇ ਢਹਿ-ਢੇਰੀ ਹੋ ਗਿਆ ਹੈ। ਇਹ ਹੈ ਚੈਂਪੀਅਨਾਂ ਦੀ ਪਛਾਣ, ਉਹ ਮੈਦਾਨ ਤੋਂ ਜਵਾਬ ਦਿੰਦੇ ਹਨ। ਸ਼ੁਭਕਾਮਨਾਵਾਂ ਵਿਨੇਸ਼। ਪੈਰਿਸ ਵਿੱਚ ਤੁਹਾਡੀ ਸਫਲਤਾ ਦੀ ਗੂੰਜ ਦਿੱਲੀ ਤੱਕ ਸਾਫ਼-ਸਾਫ਼ ਸੁਣਾਈ ਦੇ ਰਹੀ ਹੈ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
MP ਸਾਹਨੀ ਦਾ ਸੰਸਦ 'ਚ ਜ਼ਬਰਦਸਤ ਭਾਸ਼ਣ, ਚੁੱਕਿਆ ਸੋਸ਼ਲ ਮੀਡੀਆ 'ਤੇ ਨਫ਼ਰਤ ਭਰੀ ਬਿਆਨਬਾਜ਼ੀ ਕਰਨ ਦਾ ਮੁੱਦਾ
NEXT STORY