ਫਿਰੋਜ਼ਪੁਰ (ਕੁਮਾਰ) — ਰਾਜਸਥਾਨ ਸਾਧੂ ਸਮਾਜ ਪ੍ਰਦੇਸ਼ ਪ੍ਰਧਾਨ ਮਹੰਤ ਸਵਾਮੀ ਵੀਰੇਂਦਰਾਨੰਦ ਗਿਰੀ ਨੇ ਧਰਮ ਦੀ ਰੱਖਿਆ 'ਤੇ ਪ੍ਰਚਾਰ ਕਰਨ ਲਈ ਲੋਕਾਂ ਨੂੰ ਕਿਹਾ ਅਤੇ ਪ੍ਰਧਾਨ ਮੰਤਰੀ, ਸੂਬਿਆਂ ਦੇ ਮੁੱਖ ਮੰਤਰੀਆਂ ਤੇ ਰਾਜਪਾਲਾਂ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਹੈ ਕਿਪਾਖੰਡੀ ਸਾਧੂਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਤੇ ਉਨ੍ਹਾਂ ਨੂੰ ਸਮਾਜ ਦੇ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਸਾਧੂ ਸੰਤ ਸਮਾਜ 'ਤੇ ਬੇਹੱਦ ਵਿਸ਼ਵਾਸ ਕਰਦੇ ਹਨ ਅਤੇ ਧਾਰਮਿਕ ਸਥਾਨਾਂ ਵਿਚ ਬੈਠੇ ਕਈ ਪਾਖੰਡੀ ਸਾਧੂ ਉਨ੍ਹਾਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਉਂਦੇ ਹਨ, ਜਿਸ ਨਾਲ ਧਰਮ ਦੀ ਰੱਖਿਆ ਅਤੇ ਪ੍ਰਸਾਰ ਕਰਨ ਵਾਲੇ ਮਹਾਨ ਸਾਧੂ ਸੰਤ ਵੀ ਬਦਨਾਮ ਹੋ ਜਾਂਦੇ ਹਨ।
ਸਵਾਮੀ ਵੀਰੇਂਦਰਾਨੰਦ ਗਿਰੀ ਨੇ ਕਿਹਾ ਕਿ ਅਜਿਹੇ ਪਾਖੰਡੀ ਸਾਧੂਆਂ ਦੇ ਕਾਰਨ ਹਿੰਦੂ ਸਮਾਜ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਫੋਨ 'ਤੇ ਗੱਲ ਹੋਈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਪੱਤਰ ਭੇਜ ਕੇ ਪਾਖੰਡੀ ਲੋਕਾਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਰਿਪੋਰਟ ਮੰਗੀ ਜਾਵੇਗੀ।
ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਨਹੀਂ ਵਧੇ ਸਰਕਾਰੀ ਸਕੂਲਾਂ 'ਚ ਬੱਚੇ
NEXT STORY