ਲੁਧਿਆਣਾ(ਜ.ਬ.)-ਪੰਜਾਬ 'ਚੋਂ ਵਿਧਾਨ ਸਭਾ ਚੋਣਾਂ 2017 'ਚ ਲਹਿਰਾਗਾਗਾ ਤੋਂ ਚੋਣ ਹਾਰਨ ਵਾਲੀ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਅੱਜਕੱਲ ਚੰਡੀਗੜ੍ਹ 'ਚ ਬਿਨਾਂ ਅਹੁਦੇ ਅਤੇ ਬਿਨਾਂ ਪਾਵਰ ਤੋਂ ਇਕ ਤਰ੍ਹਾਂ ਨਾਲ ਦਿਨ ਕੱਟੀ ਕਰ ਰਹੇ ਹਨ। ਜਾਣਕਾਰ ਤੇ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਬੀਬੀ ਭੱਠਲ ਦੀ ਲਾਟਰੀ ਲੱਗਣ ਜਾ ਰਹੀ ਹੈ, ਕਿਉਂਕਿ ਬੀਬੀ ਭੱਠਲ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਰ ਜੋੜ ਕੇ ਸਾਥ ਦੇ ਰਹੀ ਹੈ ਅਤੇ ਨਾਲ ਚੱਲ ਰਹੀ ਹੈ, ਜਿਸ ਕਰ ਕੇ ਉਨ੍ਹਾਂ ਨੂੰ ਪੰਜਾਬ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਦੀ ਕੁਰਸੀ ਸਰਕਾਰ ਦੇ ਸਕਦੀ ਹੈ। ਕਿਉਂਕਿ ਬੀਬੀ ਭੱਠਲ ਜਿੱਥੇ ਸਾਬਕਾ ਮੁੱਖ ਮੰਤਰੀ ਹਨ, ਉਥੇ ਪਾਰਟੀ ਵਿਚ ਵੱਡੇ ਕੱਦ ਦਾ ਸਥਾਨ ਰੱਖਦੀ ਹੈ। ਜੇਕਰ ਉਨ੍ਹਾਂ ਨੂੰ ਇਹ ਕੁਰਸੀ ਮਿਲਦੀ ਹੈ ਤਾਂ ਉਹ ਜਿਹੜੀ ਸਰਕਾਰੀ ਕੋਠੀ ਵਿਚ ਰਹਿ ਰਹੇ ਹਨ, ਉਥੇ ਹੀ ਉਨ੍ਹਾਂ ਦਾ ਵਾਸਾ ਟਿਕਿਆ ਰਹਿ ਸਕਦਾ ਹੈ। ਕਿਉਂਕਿ ਮਾਣਯੋਗ ਕੋਰਟ ਨੇ ਸਾਬਕਾ ਮੁੱਖ ਮੰਤਰੀ ਨੂੰ ਕੋਠੀ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਹੋਏ ਹਨ। ਉਸ ਕਰ ਕੇ ਬੀਬੀ ਭੱਠਲ ਇਸ ਕੜੀ ਵਿਚ ਆਉਂਦੇ ਹਨ। ਇਥੇ ਦੱਸਣਾ ਉਚਿਤ ਹੋਵੇਗਾ ਕਿ ਇਸ ਕੁਰਸੀ 'ਤੇ ਪਿਛਲੇ ਅਕਾਲੀ-ਭਾਜਪਾ ਸਰਕਾਰ 'ਚ ਲੁਧਿਆਣੇ ਤੋਂ ਭਾਜਪਾ ਦੇ ਰਜਿੰਦਰ ਭੰਡਾਰੀ ਬਿਰਾਜਮਾਨ ਸਨ।
ਕਿਚਨ 'ਚ ਪੀਤੀ ਸ਼ਰਾਬ, ਫਿਰ ਚੋਰੀ ਕੀਤੇ ਗਹਿਣੇ ਤੇ 5.25 ਲੱਖ ਕੈਸ਼
NEXT STORY