ਜਲੰਧਰ (ਨਰੇਸ਼ ਕੁਮਾਰ)— ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਸ਼ਾਹਬਾਨੋ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟਣ ਦੀ ਭੁੱਲ ਦੇ ਨਾਲ-ਨਾਲ ਉਨ੍ਹਾਂ ਦੀ ਇਕ ਹੋਰ ਵੱਡੀ ਭੁੱਲ ਸੀ ਸ਼੍ਰੀਲੰਕਾ 'ਚ ਇੰਡੀਅਨ ਪੀਸ ਕੀਪਿੰਗ ਫੋਰਸ (ਆਈ. ਪੀ. ਕੇ. ਐੱਫ.) ਨੂੰ ਭੇਜਣਾ। ਰਾਜੀਵ ਦੀ ਇਹ ਗਲਤੀ ਉਨ੍ਹਾਂ ਲਈ ਜਾਨਲੇਵਾ ਸਾਬਤ ਹੋਈ ਅਤੇ 21 ਮਈ, 1991 ਨੂੰ ਲਿੱਟੇ ਦੇ ਅੱਤਵਾਦੀਆਂ ਨੇ ਰਾਜੀਵ ਗਾਂਧੀ ਦੀ ਹੱਤਿਆ ਕਰ ਦਿੱਤੀ।
ਸਾਬਕਾ ਵਿਦੇਸ਼ ਮੰਤਰੀ ਨਟਵਰ ਸਿੰਘ ਨੇ ਵੀ ਆਪਣੀ ਕਿਤਾਬ 'ਚ ਰਾਜੀਵ ਗਾਂਧੀ ਦੇ ਇਸ ਫੈਸਲੇ ਨੂੰ ਖਤਰਨਾਕ ਭੁੱਲ ਮੰਨਿਆ ਹੈ। 1987 'ਚ ਸ਼੍ਰੀਲੰਕਾ 'ਚ ਹਾਲਾਤ ਵਿਗੜਨ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸ਼੍ਰੀਲੰਕਾ ਦੇ ਜੇ. ਆਰ. ਜੈਵਰਧਨੇ ਨੇ ਖੇਤਰ 'ਚ ਸ਼ਾਂਤੀ ਕਾਇਮ ਰੱਖਣ ਲਈ ਇਕ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ ਅਤੇ ਇਸ ਸਮਝੌਤੇ ਤਹਿਤ ਰਾਜੀਵ ਗਾਂਧੀ ਨੇ ਆਈ. ਪੀ. ਕੇ. ਐੱਫ. ਨੂੰ ਭੇਜਣ ਦਾ ਫੈਸਲਾ ਕੀਤਾ ਪਰ ਇਹ ਫੈਸਲਾ ਲੈਂਦੇ ਸਮੇਂ ਉਨ੍ਹਾਂ ਨੇ ਕੈਬਨਿਟ ਨੂੰ ਭਰੋਸੇ 'ਚ ਨਹੀਂ ਲਿਆ। ਭਾਰਤੀ ਫੋਰਸ ਤਿੰਨ ਸਾਲਾਂ ਤੱਕ ਸ਼੍ਰੀਲੰਕਾ 'ਚ ਰਹੀ ਅਤੇ ਭਾਰਤੀ ਫੋਰਸ ਦੇ ਉਥੇ ਰਹਿਣ ਕਾਰਨ ਲਿੱਟੇ ਦੀ ਭਾਰਤ ਦੇ ਨਾਲ ਦੁਸ਼ਮਣੀ ਪੈਦਾ ਹੋ ਗਈ ਅਤੇ ਇਸ ਦੁਸ਼ਮਣੀ ਦੌਰਾਨ ਹੀ 1991 'ਚ ਰਾਜੀਵ ਗਾਂਧੀ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਗਈ, ਜਦ ਉਹ ਚੋਣ ਪ੍ਰਚਾਰ ਕਰ ਰਹੇ ਸਨ।
ਦਰਅਸਲ ਸਾਰਾ ਮਾਮਲਾ ਸ਼੍ਰੀਲੰਕਾ ਦੀ ਅੰਦਰੂਨੀ ਕਾਨੂੰਨ-ਵਿਵਸਥਾ ਵਿਗੜਨ ਦਾ ਸੀ। ਉਥੇ 1940 ਦੇ ਦਹਾਕੇ ਤੋਂ ਸਿੰਹਲੀ ਅਤੇ ਤਾਮਿਲ ਭਾਈਾਚਾਰੇ 'ਚ ਸੰਘਰਸ਼ ਚਲ ਰਿਹਾ ਸੀ ਅਤੇ 1950 'ਚ ਇਨ੍ਹਾਂ ਭਾਈਚਾਰਿਆਂ 'ਚ ਦੰਗੇ ਵੀ ਹੋਏ। 1976 'ਚ ਉਥੇ ਐੱਲ. ਟੀ. ਟੀ. ਈ. (ਲਿੱਟੇ) ਦਾ ਗਠਨ ਹੋਇਆ ਅਤੇ ਇਹ ਸੰਗਠਨ ਆਜ਼ਾਦੀ ਦੀ ਲੜਾਈ ਦੇ ਤੌਰ 'ਤੇ ਕੰਮ ਕਰਨ ਲੱਗਾ। ਇਸ ਸੰਗਠਨ ਨੇ 1983 'ਚ ਉਥੇ 13 ਫੌਜੀਆਂ ਦੀ ਹੱਤਿਆ ਕਰ ਦਿੱਤੀ ਸੀ ਪਰ ਰਾਜੀਵ ਗਾਂਧੀ ਸ਼੍ਰੀਲੰਕਾ 'ਚ ਚਲ ਰਹੀ ਘਰੇਲੂ ਜੰਗ ਦੀ ਸਥਿਤੀ ਦੀ ਗੰਭੀਰਤਾ ਨੂੰ ਸਮਝ ਨਹੀਂ ਸਕੇ ਅਤੇ ਆਈ. ਪੀ. ਕੇ. ਐੱਫ. ਭੇਜਣ ਦੀ ਭੁੱਲ ਕਰ ਬੈਠੇ।
ਪੰਜਾਬ ਦੇ ਨੇਤਾਵਾਂ ਨੇ ਘਰਾਂ 'ਚ ਰੱਖੀ ਲੱਖਾਂ ਦੀ ਨਕਦੀ, ਹੋਇਆ ਖੁਲਾਸਾ
NEXT STORY