ਜਲੰਧਰ (ਰਮਨਦੀਪ ਸਿੰਘ ਸੋਢੀ)-ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਲੁਧਿਆਣਾ ਦੇ ਪ੍ਰਸਿੱਧ ਕਾਰੋਬਾਰੀ ਸੰਜੀਵ ਅਰੋੜਾ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਜਿੱਥੇ ਐੱਮ. ਪੀ. ਅਰੋੜਾ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਗੱਲ ਕੀਤੀ ਉਥੇ ਹੀ ਉਨ੍ਹਾਂ ਨੇ ਆਪਣੇ ਸਿਆਸੀ ਭਵਿੱਖ ਅਤੇ ਕਾਰੋਬਾਰ ਬਾਰੇ ਖੁੱਲ ਕੇ ਚਰਚਾ ਕੀਤੀ। ਪੇਸ਼ ਹਨ ਐੱਮ. ਪੀ. ਸੰਜੀਵ ਅਰੋੜਾ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼-
• ਆਪਣੇ ਪਰਿਵਾਰ ਤੇ ਪਿਛੋਕੜ ਬਾਰੇ ਦੱਸੋ?
ਮੈਂ ਲੁਧਿਆਣਾ ਦਾ ਜੰਮਪਲ ਹਾਂ। ਮੇਰਾ ਪਰਿਵਾਰ ਦਿੱਲੀ ਰਹਿੰਦਾ ਹੈ। ਮੈਂ ਰਿਹਾਇਸ਼ ਲੁਧਿਆਣਾ ਅਤੇ ਦਿੱਲੀ ਦੋਵਾਂ ਥਾਈਂ ਰੱਖੀ ਹੋਈ ਹੈ। ਮੇਰੇ ਬੱਚੇ ਵਿਆਹੇ ਹੋਏ ਹਨ। ਇਕ ਧੀ ਤੇ ਇਕ ਪੁੱਤ ਹੈ। ਮੇਰੇ ਦੋਹਤੇ ਤੇ ਪੋਤੇ ਵੀ ਹਨ। ਮੇਰੇ ਪਿਤਾ ਜੀ ਪਾਕਿਸਤਾਨ ਤੋਂ ਇਥੇ ਆਏ। ਅਸੀਂ ਪਹਿਲਾਂ ਪਾਲਮਪੁਰ ਵਿਚ ਰਹਿਣ ਲੱਗੇ, ਜਿੱਥੋਂ ਅਸੀਂ ਲੁਧਿਆਣਾ ਸ਼ਿਫਟ ਹੋ ਗਏ। ਇਥੇ ਆ ਕੇ ਅਸੀਂ ਵਨਸਪਤੀ ਘਿਓ ਦੀ ਇੰਡਸਟਰੀ ਦਾ ਕਾਰੋਬਾਰ ਸ਼ੁਰੂ ਕੀਤਾ। ਇਸ ਤੋਂ ਬਾਅਦ ਹੌਲੀ-ਹੌਲੀ ਐਕਸਪੋਰਟ ਦਾ ਕੰਮ ਸ਼ੁਰੂ ਕੀਤਾ। ਇਸ ਪਿੱਛੋਂ ਅਸੀਂ ਹੁਣ ਰੀਅਲ ਅਸਟੇਟ ਦਾ ਕਾਰੋਬਾਰ ਕਰ ਰਹੇ ਹਾਂ। ਮੈਂ ਕਾਮਰਸ ’ਚ ਬੀ. ਏ. ਕੀਤੀ ਹੋਈ ਹੈ। ਮੈਨੂੰ ਆਪਣੇ ਪਿਤਾ ਨੂੰ ਵੇਖ ਕੇ ਸ਼ੁਰੂ ਤੋਂ ਬਿਜ਼ਨੈੱਸਮੈਨ ਬਣਨ ਦਾ ਸ਼ੌਕ ਸੀ।
ਇਹ ਵੀ ਪੜ੍ਹੋ : ਪੰਜਾਬੀਓ ਹੋ ਜਾਓ ਸਾਵਧਾਨ, 26 ਜਨਵਰੀ ਤੋਂ ਘਰ-ਘਰ ਪਹੁੰਚਣਗੇ ਚਲਾਨ
• ਬਿਨਾਂ ਰੁਕੇ ਚੱਲਣਾ ਚਾਹੀਦਾ ਹੈ ਰਾਜ ਸਭਾ ਦਾ ਕੰਮ
ਮੈਂ ਮੰਨਦਾ ਹਾਂ ਕਿ ਮੈਂ ਸਿਆਸਤ ਵਿਚ ਹੈ ਹੀ ਨਹੀਂ। ਮੇਰੇ ਹਿਸਾਬ ਨਾਲ ਤਾਂ ਰਾਜ ਸਭਾ ਨੂੰ ਵੀ ਸਿਆਸਤ ਤੋਂ ਪਾਸੇ ਰੱਖਣਾ ਚਾਹੀਦਾ ਹੈ। ਜਦੋਂ ਵਿਰੋਧੀ ਧਿਰ ਕਰਕੇ ਜਾਂ ਕਿਸੇ ਵੀ ਕਾਰਨ ਰਾਜ ਸਭਾ ਦਾ ਸੈਸ਼ਨ ਮੁਲਤਵੀ ਹੁੰਦਾ ਹੈ ਤਾਂ ਮੈਨੂੰ ਖੁਸ਼ੀ ਨਹੀਂ ਹੁੰਦੀ। ਮੁਲਤਵੀ ਕਰਨ ਦੇ ਕਾਰਨ ਸਮਾਂ ਤੇ ਲੋਕਾਂ ਦੇ ਪੈਸੇ ਦੋਵੇਂ ਖਰਾਬ ਹੁੰਦੇ ਹਨ। ਮੇਰੇ ਹਿਸਾਬ ਨਾਲ ਸੈਸ਼ਨ ਚੱਲਣਾ ਚਾਹੀਦਾ ਹੈ। ਉਥੇ ਤੁਸੀਂ ਗਲਤ ਖ਼ਿਲਾਫ਼ ਬੋਲੇ, ਤੁਸੀਂ ਬੋਲੋਗੇ ਤੇ ਲੋਕ ਸੁਣਨਗੇ।
ਇਹ ਵੀ ਪੜ੍ਹੋ : ਪੰਜਾਬ ਦੇ ਪ੍ਰਾਈਵੇਟ ਸਕੂਲਾਂ ਲਈ ਅਹਿਮ ਖ਼ਬਰ, ਸਿੱਖਿਆ ਵਿਭਾਗ ਨੇ ਕਰ 'ਤਾ ਵੱਡਾ ਐਲਾਨ
• ਮੁਹੱਲਾ ਕਲੀਨਿਕ ਦੇ ਕੀ ਫਾਇਦੇ ਹਨ?
ਮੁਹੱਲਾ ਕਲੀਨਿਕਾਂ ਦੇ ਕਾਫੀ ਫਾਇਦੇ ਹਨ। ਫ੍ਰੀ ਵਿਚ ਲੋਕਾਂ ਨੂੰ ਇਲਾਜ ਦੀ ਸਹੂਲਤ ਮਿਲਦੀ ਹੈ। ਇਥੇ ਮੁਹੱਲਾ ਕਲੀਨਿਕ ਰਾਹੀਂ ਵਿਅਕਤੀ ਨੂੰ ਉਨ੍ਹਾਂ ਬੀਮਾਰੀਆਂ ਦਾ ਵੀ ਪਤਾ ਲੱਗ ਜਾਂਦਾ ਹੈ, ਜਿਨ੍ਹਾਂ ਦਾ ਇਲਾਜ ਕਰਵਾਉਣ ਵੱਲ ਉਨ੍ਹਾਂ ਦਾ ਧਿਆਨ ਹੀ ਨਹੀਂ। ਮੁਹੱਲਾ ਕਲੀਨਿਕ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਕੋਈ ਵੀ ਬੀਮਾ ਤੁਹਾਡੀ ਓ. ਪੀ. ਡੀ. ਕਵਰ ਨਹੀਂ ਕਰਦਾ ਪਰ ਮੁਹੱਲਾ ਕਲੀਨਿਕ ਇਸ ਨੂੰ ਕਵਰ ਕਰ ਲੈਂਦਾ ਹੈ।
• ਸਰਕਾਰੀ ਹਸਪਤਾਲ ਐੱਨ. ਜੀ. ਓ. ਨੂੰ ਕਿਉਂ ਅਡਾਪਟ ਕਰਨੇ ਪੈ ਰਹੇ ਹਨ?
ਵੇਖੋ ਸਰਕਾਰਾਂ ਕੋਲ ਪੈਸੇ ਹਨ, ਪਰ ਸਰਕਾਰ ਬਜਟ ਦੇ ਹਿਸਾਬ ਨਾਲ ਕੰਮ ਕਰ ਰਹੀ ਹੈ। । ਮੈਂ ਖ਼ੁਦ 3 ਹਸਪਤਾਲ ਅਡਾਪਟ ਕੀਤੇ ਹਨ। ਮੈਂ ਕਿਸੇ ’ਤੇ ਕੋਈ ਅਹਿਸਾਨ ਨਹੀਂ ਕਰ ਰਿਹਾ। ਮੈਂ ਤਾਂ ਸਿਰਫ ਸਿਵਲ ਹਸਪਤਾਲ ਦੀ ਦਸ਼ਾ ਸੁਧਾਰ ਕੇ ਲੱਖਾਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਿਨ੍ਹਾਂ ਕੋਲ ਪੈਸਾ ਨਹੀਂ ਉਹ ਲੋਕ ਸਿੱਧੇ ਤੌਰ ’ਤੇ ਸਿਵਲ ਹਸਪਤਾਲਾਂ ਉੱਤੇ ਨਿਰਭਰ ਹਨ। ਇਸ ਲਈ ਲੋਕਾਂ ਨੂੰ ਉਥੇ ਵੱਧ ਤੋਂ ਵੱਧ ਸਹੂਲਤਾਂ ਦੀ ਲੋੜ ਹੁੰਦੀ ਹੈ। ਮੇਰਾ ਮੰਨਣਾ ਹੈ ਕਿ ਅਸਲ ਦਾਨ ਇਹੀ ਹੈ ਕਿਉਂਕਿ ਸਿਵਲ ਹਸਪਤਾਲ ’ਚ ਬਹੁਗਿਣਤੀ ਲੋਕ ਉਹੀ ਆਉਂਦੇ ਹਨ, ਜਿਨ੍ਹਾਂ ਦੀ ਮਾਲੀ ਹਾਲਤ ਪਤਲੀ ਹੁੰਦੀ ਹੈ ਪਰ ਸਸਤਾ ਇਲਾਜ ਹੋਣ ਕਾਰਨ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਹੀ ਆਉਣਾ ਪੈਂਦਾ ਹੈ। ਇਸ ਲਈ ਮੇਰਾ ਮੰਨਣਾ ਹੈ ਕਿ ਅਜਿਹੇ ਹਸਪਤਾਲਾਂ ਨੂੰ ਸਹੂਲਤਾਂ ਨਾਲ ਲੈਸ ਕਰਨਾ ਇਕ ਸਹੀ ਦਿਸ਼ਾ ਵਾਲਾ ਦਾਨ ਹੈ ਤੇ ਸੱਚੀ ਸੇਵਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਸ਼ਖ਼ਸ ਦੀ ਚਮਕੀ ਕਿਸਮਤ, ਨਿਕਲਿਆ 10 ਕਰੋੜ ਦਾ ਲਾਟਰੀ ਬੰਪਰ
• ਲੁਧਿਆਣੇ ਨੂੰ ਮਿਲੇਗਾ 26 ਕਿਲੋਮੀਟਰ ਲੰਬਾ ਸਾਈਕਲ ਟਰੈਕ
ਲੁਧਿਆਣੇ ਵਿਚ ਕਈ ਸਾਲਾਂ ਤੋਂ ਐਲੀਵੇਟਿਡ ਰੋਡ, ਜੋ 17 ਕਿਲੋਮੀਟਰ ਬਣਨਾ ਹੈ, ਉਹ ਕਾਫੀ ਹੌਲੀ ਰਫਤਾਰ ਨਾਲ ਚੱਲ ਰਿਹਾ ਸੀ, ਜਿਸ ਦਾ ਕਾਰਨ ਵੱਖ-ਵੱਖ ਵਿਭਾਗ ਸਨ, ਮੈਂ ਖੁਦ ਇਸ ਪਾਸੇ ਧਿਆਨ ਦੇ ਕੇ 2 ਸਾਲਾਂ ਵਿਚ ਸਾਰਾ ਰੋਡ ਤਿਆਰ ਕਰਵਾ ਦਿੱਤਾ। ਲੁਧਿਆਣਾ ਦੇ ਕਾਰੋਬਾਰੀ ਇਸ ਤੋਂ ਕਾਫੀ ਖੁਸ਼ ਹਨ। ਇਸ ਨੇ ਲੁਧਿਆਣੇ ਦਾ ਟ੍ਰੈਫਿਕ ਕਾਫੀ ਹੱਦ ਤਕ ਘਟਾ ਦਿੱਤਾ ਹੈ। ਐੱਨ. ਐੱਚ. ਏ. ਆਈ. ਦੇ ਕਾਫੀ ਪ੍ਰਾਜੈਕਟ ਸਿਰਫ ਜਗ੍ਹਾ ਨਾ ਮਿਲਣ ਕਾਰਨ ਐਕਵਾਇਰ ਨਹੀਂ ਹੋ ਪਾ ਰਹੇ ਸਨ। ਮੈਂ ਅਧਿਕਾਰੀਆਂ ਨਾਲ ਬੈਠਕ ਕੀਤੀ, ਕਿਸਾਨਾਂ ਨੂੰ ਸਮਝਾਉਣ ਲਈ ਆਖਿਆ। ਜਿਸ ਜਗ੍ਹਾ ਨੂੰ ਐੱਨ. ਐੱਚ. ਏ. ਆਈ. ਨੇ ਐਕਵਾਇਰ ਕਰ ਲਿਆ ਉਹ ਜਗ੍ਹਾ ਤੁਸੀਂ ਸਾਰੀ ਉਮਰ ਨਹੀਂ ਵੇਚ ਸਕਦੇ। ਤੁਸੀਂ ਉਸ ਨੂੰ ਐੱਨ. ਐੱਚ. ਏ. ਆਈ. ਨੂੰ ਦੇ ਦਿਓ ਤੇ ਆਪਣੇ ਪੈਸੇ ਲੈ ਕੇ ਜ਼ਮੀਨ ਕਿਧਰੇ ਹੋਰ ਲੈ ਲਓ। ਪਹਿਲੀ ਵਾਰ ਲੁਧਿਆਣਾ ਵਿਚ ਐੱਨ. ਐੱਚ. ਏ. ਆਈ. ਕੋਲ ਮੈਂ ਖੁਦ ਜਾ ਕੇ 26 ਕਿਲੋਮੀਟਰ ਦਾ ਸਾਈਕਲ ਟਰੈਕ ਪਾਸ ਕਰਵਾਇਆ ਹੈ, ਜਿਸ ਦਾ ਟੈਂਡਰ ਵੀ ਹੋ ਚੁੱਕਾ ਹੈ ਤੇ ਕੰਮ ਵੀ ਚਾਲੂ ਹੋ ਗਿਆ ਹੈ। ਇਸੇ ਸਾਲ ਅਗਸਤ ਤਕ ਸਾਈਕਲ ਟਰੈਕ ਲਾਡੋਵਾਲ ਬਾਈਪਾਸ ਨੇੜੇ ਚਾਲੂ ਹੋਣ ਦੀ ਆਸ ਹੈ। ਮੈਂ ਐਲੀਵੇਟਿਡ ਰੋਡ ਹੇਠਾਂ ਦੁਕਾਨਾਂ ਵਾਲਿਆਂ ਨੂੰ 700 ਗੱਡੀਆਂ ਦੀ ਪਾਰਕਿੰਗ ਵੀ ਪਾਸ ਕਰਵਾ ਕੇ ਦਿੱਤੀ ਹੈ।
• ਕਿਹਾ ਜਾ ਰਿਹਾ ਹੈ ਕਿ ਇੰਡਸਟਰੀ ਵੀ ਲੁਧਿਆਣਾ ਤੋਂ ਦੂਜੇ ਸੂਬਿਆਂ ਵੱਲ ਨੂੰ ਜਾ ਰਹੀ ਹੈ?
ਵੇਖੋ ਜੋ ਐੱਸ. ਐੱਮ. ਈ. ਜਾਂ ਐੱਮ. ਐੱਸ. ਐੱਮ. ਈ. ਇੰਡਸਟਰੀ ਹੈ, ਉਹ ਤਾਂ ਕਿਧਰੇ ਨਹੀਂ ਜਾਂਦੀ। ਜਿਹੜੇ ਬੰਦੇ ਨੇ ਸਵੇਰੇ ਤਿਆਰ ਹੋ ਕੇ ਆਪਣੀ ਫੈਕਟਰੀ ਵਿਚ ਜਾ ਕੇ ਬੈਠਣਾ ਹੈ, ਉਸਨੇ ਆਪਣੀ ਇੰਡਸਟਰੀ ਯੂ. ਪੀ., ਬਿਹਾਰ ਜਾਂ ਕਿਸੇ ਹੋਰ ਸੂਬੇ ਅੰਦਰ ਲੈ ਕੇ ਨਹੀਂ ਜਾਣੀ। ਜੇਕਰ ਗੱਲ ਕਰੀਏ ਵੱਡੀ ਇੰਡਸਟਰੀ ਦੀ ਤਾਂ ਉਨ੍ਹਾਂ ਨੂੰ ਜਿਥੇ ਜ਼ਮੀਨ ਕੁਝ ਸਸਤੀ ਮਿਲੀ ਜਾਂ ਹੋਰ ਸਹੂਲਤਾਂ ਮਿਲੀਆਂ, ਉਨ੍ਹਾਂ ਨੇ ਚਲੇ ਜਾਣਾ ਹੈ। ਹੁਣ ਵੇਖੋ ਟਾਟਾ ਇੰਡਸਟਰੀ ਵੀ ਤਾਂ ਪੰਜਾਬ ਆਈ ਹੈ। ਇਹ ਆਉਣਾ-ਜਾਣਾ ਲੱਗਾ ਰਹਿੰਦਾ ਹੈ। ਜੇਕਰ ਕਹੀਏ ਕਿ ਇੰਡਸਟਰੀ ਜਾ ਰਹੀ ਹੈ ਤਾਂ ਇਹ ਗਲਤ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਜਾਰੀ Alert ਵਿਚਾਲੇ ਮੌਸਮ ਵਿਭਾਗ ਦੀ ਵੱਡੀ ਅਪਡੇਟ, ਜਾਣੋ ਕਦੋਂ ਪਵੇਗਾ ਮੀਂਹ
• ਬੁੱਢਾ ਦਰਿਆ ਕਹਿੰਦੇ ਨਾਲਾ ਬਣ ਗਿਆ ਤੇ ਹੁਣ ਨਾਲਾ ਦਰਿਆ ਕਦੋਂ ਬਣੇਗਾ?
ਵੇਖੋ ਬੁੱਢਾ ਨਾਲਾ ਵੱਡਾ ਮੁੱਦਾ ਬਣ ਗਿਆ ਹੈ। ਹੁਣ ਇਸ ਮਾਮਲੇ ਵਿਚ ਐੱਨ. ਜੀ. ਟੀ. ਵੀ ਸ਼ਾਮਲ ਹੋ ਗਈ ਹੈ। ਸਾਡੇ ਬਾਬਾ ਸੀਚੇਵਾਲ ਜੀ ਵੀ ਇਸ ਪਾਸੇ ਲੱਗੇ ਹੋਏ ਹਨ। ਅਧਿਕਾਰੀਆਂ ਦਾ ਪੂਰਾ ਧਿਆਨ ਵੀ ਇਧਰ ਹੈ। ਕਈ ਐੱਸ. ਟੀ. ਪੀ. ਪਲਾਂਟ ਲਗਾਏ ਹਨ, ਜੋ ਫੇਲ ਹੋ ਚੁੱਕੇ ਹਨ। ਹੁਣ ਇਸ ਪਾਸੇ ਗੰਭੀਰਤਾ ਨਾਲ ਧਿਆਨ ਦਿੱਤਾ ਜਾ ਰਿਹਾ ਹੈ। ਕਿਉਂਕਿ ਐੱਨ. ਜੀ. ਟੀ. ਨਾ ਤਾਂ ਅਫਸਰਾਂ ਨੂੰ ਬਖਸ਼ ਰਹੀ ਹੈ ਤੇ ਨਾ ਹੀ ਇੰਡਸਟਰੀ ਦੇ ਲੋਕਾਂ ਨੂੰ, ਇਸ ਲਈ ਜੇਕਰ ਅਸੀਂ ਇੰਡਸਟਰੀ ਬੰਦ ਕਰਦੇ ਹਾਂ ਤਾਂ ਇੰਡਸਟਰੀ ਚਲੀ ਜਾਵੇਗੀ। ਇਸ ਲਈ ਕੋਈ ਰਾਹ ਤਾਂ ਲੱਭਣਾ ਹੀ ਪੈਣਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਇਸ ਦਾ ਕਸੂਰ ਹੈ ਜਾਂ ਉਸਦਾ ਕਸੂਰ ਹੈ, ਪਰ ਸਾਨੂੰ ਵਿਚਲਾ ਰਾਹ ਲੱਭਣਾ ਹੀ ਪੈਣਾ ਹੈ।
• ਤੁਸੀਂ ਪੰਜਾਬ ਬਾਰੇ ਕੀ ਨਜ਼ਰੀਆ ਰੱਖਦੇ ਹੋ?
ਪੰਜਾਬ ਵਰਗਾ ਸੂਬਾ ਕੋਈ ਨਹੀਂ। ਉਦਾਹਰਣ ਵਜੋਂ ਸਾਡੇ ਰਿਸ਼ਤੇਦਾਰ ਹੈਦਰਾਬਾਦ ਰਹਿੰਦੇ ਹਨ। ਉਨ੍ਹਾਂ ਦਾ ਟਾਇਰਾਂ ਦਾ ਕੰਮ ਹੈ। ਉਨ੍ਹਾਂ ਨੇ ਹੁਣ ਲੁਧਿਆਣਾ ਵਿਚ ਇੰਡਸਟਰੀ ਲਗਾਈ ਹੈ। ਉਹ ਖੁਦ ਆਖਦੇ ਹਨ ਕਿ ਜੋ ਸਹੂਲਤਾਂ ਇੰਡਸਟਰੀ ਨੂੰ ਪੰਜਾਬ ਵਿਚ ਹਨ, ਹੋਰ ਕਿਧਰੇ ਵੀ ਨਹੀਂ ਹਨ। ਪੰਜਾਬ ਦੇ ਬਹੁਤੇ ਲੋਕ ਜੋ ਕੈਨੇਡਾ ਜਾ ਰਹੇ ਹਨ, ਜੇਕਰ ਉਨ੍ਹਾਂ ਦੀ ਗੱਲ ਕਰੀਏ ਤਾਂ ਮੈਂ ਖੁਦ ਇਕ ਕਾਲਜ ਵਿਚ ਬੱਚਿਆਂ ਨੂੰ ਸਮਝਾਇਆ ਸੀ ਕਿ ਤੁਸੀਂ ਸਿਰਫ ਨੈਗੇਟਿਵ ਨਾ ਦੇਖੋ, ਪਾਜ਼ਿਟਿਵ ਵੀ ਦੇਖੋ। ਹੁਣ ਕੈਨੇਡਾ ਦੇ ਹਾਲ ਵੇਖ ਲਓ। ਵੀਜ਼ਾ ਪਾਬੰਦੀਆਂ ਲੱਗ ਰਹੀਆਂ ਹਨ, ਕ੍ਰਾਈਮ ਉੱਥੇ ਕਿੰਨਾ ਵਧ ਚੁੱਕਾ ਹੈ। ਕਈ ਨੌਜਵਾਨਾਂ ਦੀ ਮੌਤ ਦੀ ਖਬਰ ਰੋਜ਼ਾਨਾ ਕੈਨੇਡਾ ਤੋਂ ਆ ਰਹੀ ਹੈ। ਇਸ ਲਈ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਾਂ ਕਿ ਹੁਣ ਸਮਾਂ ਹੈ, ਰੁਕ ਜਾਓ, ਹਾਲੇ ਨਾ ਜਾਓ ਕੈਨੇਡਾ, ਤੁਸੀਂ ਇੰਡੀਆ ਰਹਿ ਕੇ ਵੀ ਵਧਿਆ ਰੋਜ਼ਗਾਰ ਲੱਭ ਸਕਦੇ ਹੋ।
ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਸਰਹੱਦਾਂ ਹੋ ਗਈਆਂ ਸੀਲ, DGP ਵੱਲੋਂ ਸਖ਼ਤ ਹੁਕਮ ਜਾਰੀ
ਮੈਂ ਸਿਆਸਤਦਾਨ ਦੀ ਬਜਾਏ ਸਮਾਜਸੇਵੀ ਕਹਾਉਣਾ ਬਿਹਤਰ ਸਮਝਦਾ ਹਾਂ : ਸੰਜੀਵ ਅਰੋੜਾ
ਕੇਂਦਰ ਸਰਕਾਰ ਵਧਾਵੇ ਸਿਹਤ ਬਜਟ
ਸਮਾਜ ਸੇਵਾ ਮੈਂ ਜਿੰਨੀ ਹੋ ਸਕਦੀ ਹਾਂ, ਕਰਦਾ ਹਾਂ। ਮੇਰਾ ਆਪਣੇ ਬਿਜ਼ਨੈੱਸ ਵੱਲ ਵੀ ਪੂਰਾ ਧਿਆਨ ਹੈ ਪਰ ਸ਼ੁਰੂ ਤੋਂ ਮੈਨੂੰ ਸਮਾਜ ਸੇਵਾ ਦਾ ਸ਼ੌਕ ਸੀ। ਮੇਰਾ ਸਿਹਤ ਖੇਤਰ ਵੱਲ ਧਿਆਨ ਹੈ। ਭਾਰਤ ਵਿਚ ਇਸ ਵੇਲੇ ਸਿਹਤ ਸੇਵਾਵਾਂ ਦੀ ਬੇਹੱਦ ਲੋੜ ਹੈ। ਇਹ ਨਹੀਂ ਕਿ ਆਜ਼ਾਦੀ ਤੋਂ ਬਾਅਦ ਦੇਸ਼ ਅੰਦਰ ਕੁਝ ਨਹੀਂ ਹੋਇਆ, ਬਹੁਤ ਕੁਝ ਹੋਇਆ ਹੈ। ਭਾਰਤ ਨੇ ਪੋਲੀਓ ਵਰਗੀ ਬੀਮਾਰੀ ਨੂੰ ਹਰਾਇਆ ਹੈ। ਹੋਰ ਕਈ ਬੀਮਾਰੀਆਂ ਖਤਮ ਹੋਈਆਂ ਹਨ ਪਰ ਹਾਲੇ ਵੀ ਸਾਨੂੰ ਸਿਹਤ ਸੇਵਾਵਾਂ ਵੱਲ ਧਿਆਨ ਦੇਣ ਦੀ ਲੋੜ ਹੈ। ਦੁਨੀਆ ਦੀ ਜੀ. ਡੀ. ਪੀ. ਦੀ ਐਵਰੇਜ ਦਾ ਸਿਹਤ ਲਈ 12 ਫੀਸਦੀ ਹੈ, ਕਈ ਮੁਲਕਾਂ ਅੰਦਰ ਇਹ ਐਵਰੇਜ ਜੋ ਸਿਹਤ ’ਤੇ ਖਰਚ ਹੁੰਦੀ ਹੈ, ਉਹ 18 ਫੀਸਦੀ ਵੀ ਹੈ। ਸਾਡੇ ਦੇਸ਼ ਅੰਦਰ ਇਹ 2018 ਵਿਚ 2 ਫ਼ੀਸਦੀ ਸੀ, ਜਿਸ ਬਾਰੇ ਉਸ ਵੇਲੇ ਦਾਅਵਾ ਕੀਤਾ ਗਿਆ ਸੀ ਕਿ ਇਹ 2024 ਵਿਚ ਢਾਈ ਫ਼ੀਸਦੀ ਹੋ ਜਾਵੇਗੀ ਪਰ ਹੁਣ ਇਹ 2 ਫ਼ੀਸਦੀ ਤੋਂ ਵੀ ਘੱਟ ਹੈ। ਸਿਹਤ ਸੇਵਾਵਾਂ ਦੀ ਬੇਹੱਦ ਲੋੜ ਹੈ। ਮੈਂ ਜਦ ਤੋਂ ਰਾਜ ਸਭਾ ਮੈਂਬਰ ਬਣਿਆ ਹਾਂ, ਮੈਂ ਰਾਜ ਸਭਾ ਦੀ ਸਟੈਂਡਿੰਗ ਕਮੇਟੀ ਆਨ ਫੈਮਿਲੀ ਐਂਡ ਹੈਲਥ ਐਂਡ ਫੈਮਿਲੀ ਵੈੱਲਫੇਅਰ ਦਾ ਮੈਂਬਰ ਹਾਂ। ਮੈਂ ਖੁਦ ਇਸ ਕਮੇਟੀ ਵਿਚ ਰਹਿ ਕੇ ਖੁਸ਼ ਹਾਂ, ਕਿਉਂਕਿ ਇਸ ਤਰ੍ਹਾਂ ਨਾਲ ਮੈਂ ਗ਼ਰੀਬਾਂ ਦਾ ਭਲਾ ਕਰ ਸਕਦਾ ਹਾਂ।
ਪ੍ਰਾਈਵੇਟ ਤੋਂ ਬਿਹਤਰ ਬਣਾਵਾਂਗਾ ਜਲੰਧਰ, ਲੁਧਿਆਣਾ ਤੇ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ
ਮੇਰੇ ਖ਼ੁਦ ਦੀ ਮਾਤਾ ਨੂੰ ਛਾਤੀ ਦਾ ਕੈਂਸਰ ਸੀ, ਅਸੀਂ ਉਨ੍ਹਾਂ ਦਾ ਵਿਦੇਸ਼ ਤੋਂ ਇਲਾਜ ਕਰਵਾਇਆ ਪਰ ਉਨ੍ਹਾਂ ਨੂੰ ਅਸੀਂ ਬਚਾ ਨਹੀਂ ਸਕੇ। ਇਸ ਦਰਮਿਆਨ ਮੇਰੇ ਮਨ ਵਿਚ ਖਿਆਲ ਆਇਆ ਕਿ ਜੇਕਰ ਅਸੀਂ ਵਿਦੇਸ਼ ਅੰਦਰ ਰਹਿ ਕੇ ਨਹੀਂ ਬਚਾ ਪਾਏ ਤਾਂ ਫਿਰ ਲੋਕ ਦੇਸ਼ ਅੰਦਰ ਰਹਿ ਕੇ ਇਸ ਨਾਲ ਕਿਵੇਂ ਲੜ ਸਕਦੇ ਹਨ। ਮੈਂ ਫਿਰ ਸਿਹਤ ਸੇਵਾਵਾਂ ਵਾਲੇ ਪਾਸੇ ਧਿਆਨ ਦੇਣਾ ਸ਼ੁਰੂ ਕੀਤਾ। ਹੁਣ ਮੈਂ ਪੰਜਾਬ ਸਰਕਾਰ ਦੇ 3 ਹਸਪਤਾਲ ਗੋਦ ਲਏ ਹਨ ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ। ਇਨ੍ਹਾਂ ਤਿੰਨਾਂ ਵਿਚ ਪ੍ਰਾਈਵੇਟ ਹਸਪਤਾਲਾਂ ਵਰਗੀਆਂ ਸਹੂਲਤਾਂ ਮਿਲਣ ਲਾ ਦੇਣੀਆਂ ਹਨ। ਮੈਂ ਆਪਣੇ ਰਾਜ ਸਭਾ ਦੇ ਫੰਡਾਂ ਤੇ ਆਪਣੇ ਦੋਸਤਾਂ ਦੀ ਮਦਦ ਨਾਲ ਇਨ੍ਹਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਰਗਾ ਕਰ ਦੇਣਾ ਹੈ। ਲੁਧਿਆਣਾ ਦਾ ਈ. ਐੱਸ. ਆਈ. ਹਸਪਤਾਲ 1970 ਵਿਚ ਬਣਿਆ ਪਰ ਹਾਲੇ ਤਕ ਉਸ ਦਾ ਹਾਲ ਕਿਸੇ ਨੇ ਨਹੀਂ ਪੁੱਛਿਆ।
ਇਹ ਵੀ ਪੜ੍ਹੋ : ਅਸਥੀਆਂ ਲੈ ਕੇ ਬਿਆਸ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਭੈਣ-ਭਰਾ ਦੀ ਦਰਦਨਾਕ ਮੌਤ
ਮੈਂ ਖ਼ੁਦ ਉਸ ਲਈ ਕੰਮ ਕੀਤਾ ਅਤੇ ਉਸ ਲਈ 9 ਕਰੋੜ ਰੁਪਇਆ ਲਿਆਂਦਾ। ਇਕ ਅਸੀਂ ਟਰੱਸਟ ਬਣਾਇਆ ਹੈ, ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ, ਜਿਸ ਵਿਚ ਅਸੀਂ ਕਿਸੇ ਵੀ ਗਰੀਬ ਜੋ ਇਲਾਜ ਕਰਵਾਉਣ ਵਿਚ ਅਸਮਰੱਥ ਹੋਵੇ, ਉਸ ਤੋਂ ਇਕ ਹਲਫੀਆ ਬਿਆਨ ਲੈ ਕੇ ਉਸ ਨੂੰ ਗੋਦ ਲੈ ਲੈਂਦੇ ਹਾਂ, ਫਿਰ ਉਸਦਾ ਇਲਾਜ ਅਸੀਂ ਕਰਵਾਉਂਦੇ ਹਾਂ। ਲੋੜਵੰਦ ਲੋਕਾਂ ਨੂੰ ਟ੍ਰੀਟਿੰਗ ਡਾਕਟਰ ਗੁਰਪ੍ਰੀਤ ਬਰਾੜ, ਜੋ ਸਾਡੀ ਟਰੱਸਟ ਨਾਲ ਜੁੜੇ ਹੋਏ ਹਨ ਅਤੇ ਡੀ. ਐੱਮ. ਸੀ. ਦੇ ਓ. ਐੱਸ. ਡੀ. ਹਸਤਾਖਰ ਕਰ ਕੇ ਦੇ ਦਿੰਦੇ ਹਨ, ਅਸੀਂ ਉਸਦੇ ਇਲਾਜ ਦਾ ਜ਼ਿੰਮਾ ਚੁੱਕ ਲੈਂਦੇ ਹਾਂ। ਡੀ. ਐੱਮ. ਸੀ. ਹਸਪਤਾਲ ਰਾਹੀਂ ਹੀ ਸਾਡੇ ਤਕ ਪਹੁੰਚ ਹੋ ਜਾਂਦੀ ਹੈ। ਇਸ ਟਰੱਸਟ ਰਾਹੀਂ ਹੁਣ ਤਕ ਅਸੀਂ 300 ਮਰੀਜ਼ਾਂ ਨੂੰ ਗੋਦ ਲੈ ਚੁੱਕੇ ਹਾਂ। ਇਸ ਤੋਂ ਇਲਾਵਾ ਪੰਜਾਬ ਸਰਕਾਰ ਡੇਢ ਲੱਖ ਰੁਪਏ ਕੈਂਸਰ ਦੇ ਮਰੀਜ਼ਾਂ ਨੂੰ ਦਿੰਦੀ ਹੈ, ਜਿਸ ਵਿਚ ਅਸੀਂ ਕੁਝ ਪੈਸੇ ਆਪਣੇ ਕੋਲੋਂ ਪਾ ਕੇ ਇਲਾਜ ਕਰ ਰਹੇ ਹਾਂ।
ਇਹ ਵੀ ਪੜ੍ਹੋ : ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਦਾ ਹੋਇਆ ਐਨਕਾਊਂਟਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੁਰਗਿਆਣਾ ਪੁਲਸ ਦੀ ਸਖਤੀ, ਸੰਵੇਦਨਸ਼ੀਲ ਥਾਵਾਂ ’ਤੇ ਛਾਪੇਮਾਰੀ
NEXT STORY