ਜਲੰਧਰ : ਰਾਮ ਨੌਮੀ ਦੇ ਮੌਕੇ 'ਤੇ ਯੂਥ ਕਲੱਬ, ਐਸ. ਐਸ. ਨਗਰ ਵਲੋਂ ਸੀਤਾ-ਰਾਮ ਅਤੇ ਰਾਧਾ-ਕ੍ਰਿਸ਼ਨ ਜੀ ਦੀ ਪਤੰਗ ਉਡਾਈ ਗਈ, ਜੋ ਕਿ 10 ਫੁੱਟ ਲੰਬੀ ਸੀ। ਇਸ ਦੇ ਨਾਲ ਹੀ ਗਾਡ ਇਜ਼ ਵਨ ਪਤੰਗ ਨੂੰ ਵੀ ਉਡਾਇਆ ਗਿਆ, ਜੋ ਕਿ 5 ਫੁੱਟ ਲੰਬੀ ਸੀ। ਦੁਨੀਆ ਭਰ 'ਚ ਤੇਜ਼ੀ ਨਾਲ ਫੈਲ ਰਹੀ ਜਾਨਲੇਵਾ ਬੀਮਾਰੀ ਕੋਰੋਨਾ ਵਾਇਰਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਵੀ ਰਾਮ ਨੌਮੀ ਮੌਕੇ 15 ਫੁੱਟ ਲੰਬੀ ਪਤੰਗ ਉਡਾਈ ਗਈ। ਸ਼ਹਿਰ 'ਚ ਲੱਗੇ ਕਰਫਿਊ ਦਾ ਪਾਲਣ ਕਰਦੇ ਹੋਏ ਪਤੰਗਾਂ ਨੂੰ ਘਰ ਦੀ ਛੱਤ ਤੋਂ ਹੀ ਉਡਾਇਆ ਗਿਆ ਤਾਂ ਜੋ ਲੋਕਾਂ 'ਚ ਸਕਾਰਤਮਕਤਾ ਬਣੀ ਰਹੇ।
ਇਸ ਬਾਰੇ ਬੋਲਦਿਆਂ ਯੂਥ ਕਲੱਬ ਦੇ ਪ੍ਰਧਾਨ ਵਰੁਣ ਚੱਢਾ ਨੇ ਦੱਸਿਆ ਕਿ ਜਿਸ ਤਰ੍ਹਾਂ ਟੀ. ਵੀ. 'ਚ ਮਹਾਂਭਾਰਤ ਅਤੇ ਰਾਮਾਇਣ ਅੱਜ-ਕੱਲ ਦਿਖਾਈ ਜਾ ਰਹੀ ਹੈ, ਉਸੇ ਤਰ੍ਹਾਂ ਸਾਡੀ ਫੈਬਰਿਕ ਈਕੋ ਫਰੈਂਡਲੀ ਪਤੰਗ 'ਚ ਸੀਤਾ-ਰਾਮ ਅਤੇ ਰਾਧਾ-ਕ੍ਰਿਸ਼ਨ ਜੀ ਦੇ ਦਰਸ਼ਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਪਤੰਗ ਉਨ੍ਹਾਂ ਦੇ ਮਾਤਾ ਜੀ ਨੇ ਬਣਾਈ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਘਰ ਬੈਠਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੁਤਾਬਕ ਘਰ 'ਚ ਬੈਠ ਕੇ ਬਹੁਤ ਸਾਰੇ ਕੰਮ ਕੀਤੇ ਜਾ ਸਕਦੇ ਹਨ। ਇਸ ਮਾਧਿਅਮ ਰਾਹੀਂ ਲੋਕ ਭਗਵਾਨ ਨੂੰ ਪ੍ਰਾਰਥਨਾ ਕਰਦੇ ਹਨ ਕਿ ਇਸ ਆਫਤ ਤੋਂ ਸਭ ਦੀ ਰੱਖਿਆ ਕਰੇ।
ਮਾਛੀਵਾੜਾ : ਕਰਫਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਪੁਲਸ ਹੋਈ ਸਖਤ, ਕੱਟੇ ਚਲਾਨ
NEXT STORY