ਚੰਡੀਗੜ੍ਹ — ਗੁਰਮੀਤ ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਦੀ ਗ੍ਰਿਫਤਾਰੀ ਅਤੇ ਨਿਆਇਕ ਹਿਰਾਸਤ ਤੇ ਜਾਣ ਤੋਂ ਬਾਅਦ ਪੰਜਾਬ ਦੇ ਬਠਿੰਡਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਜੱਸੀ ਨੂੰ ਐੱਸ.ਆਈ.ਟੀ. ਪੰਚਕੂਲਾ ਜਲਦੀ ਹੀ ਪੁਲਸ ਜਾਂਚ ਦਾ ਹਿੱਸਾ ਬਣਾ ਸਕਦੀ ਹੈ।
ਸੂਤਰਾਂ ਅਨੁਸਾਰ ਇਸ ਤਰ੍ਹਾਂ ਜਲਦੀ ਹੀ ਹੋ ਸਕਦਾ ਹੈ। ਜੱਸੀ, ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਡੀ.ਜੀ.ਪੀ. ਹਰਿਆਣਾ ਨੂੰ ਮਿਲਣ ਲਈ ਵੀ ਆਏ ਸਨ। ਪਰੰਤੂ ਡੀ.ਜੀ.ਪੀ. ਦੇ ਮੀਟਿੰਗ 'ਚ ਵਿਅਸਤ ਹੋਣ ਕਾਰਨ ਬਿਨ੍ਹਾਂ ਮਿਲੇ ਹੀ ਵਾਪਸ ਚਲੇ ਗਏ ਸਨ। ਰਾਮ ਰਹੀਮ ਦੇ ਬੇਟੇ ਜਸਮੀਤ ਦਾ ਵਿਆਹ ਬਠਿੰਡਾ ਦੇ ਸਾਬਕਾ ਐੱਮ.ਐੱਲ.ਏ. ਹਰਮਿੰਦਰ ਸਿੰਘ ਜੱਸੀ ਦੀ ਬੇਟੀ ਹੁਸਨਪ੍ਰੀਤ ਦੇ ਨਾਲ ਹੋਇਆ ਹੈ। ਰਾਮ ਰਹੀਮ ਦੇ ਨਾਲ ਰਿਸ਼ਤੇ 'ਚ ਕੁੜਮ ਹਰਮਿੰਦਰ ਸਿੰਘ ਜੱਸੀ ਨੂੰ ਪੁਲਸ ਵਲੋਂ ਬੁਲਾਏ ਜਾਣ ਦੀ ਕਾਰਵਾਈ ਚਲ ਰਹੀ ਹੈ।
ਰਾਮ ਰਹੀਮ ਦੀ ਮੂੰਹਬੋਲੀ ਬੇਟੀ ਹਨੀਪ੍ਰੀਤ ਇੰਸਾ ਜਿਸ ਸਮੇਂ ਹਰਿਆਣਾ ਪੁਲਸ ਦੇ ਰਿਮਾਂਡ 'ਤੇ ਚਲ ਰਹੀ ਸੀ, ਉਨ੍ਹਾਂ ਦਿਨ੍ਹਾਂ 'ਚ ਪੰਜਾਬ 'ਚ ਕਿਸੇ ਹੋਰ ਕੋਲ ਨਹੀਂ ਸਗੋਂ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਜੱਸੀ ਦੇ ਕੋਲ ਹੀ ਰਹਿਣ ਦੇ ਚਰਚਿਆਂ ਨੇ ਜ਼ੋਰ ਫੜਿਆ ਸੀ। ਫਿਰ ਉਸ ਸਮੇਂ ਹਰਮਿੰਦਰ ਜੱਸੀ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਹਨੀਪ੍ਰੀਤ ਨਾਲ ਉਨ੍ਹਾਂ ਦਾ ਕੋਈ ਵੀ ਵਾਸਤਾ ਨਹੀਂ ਰਿਹਾ ਅਤੇ ਨਾ ਹੀ ਉਨ੍ਹਾਂ ਨੇ ਕਦੇ ਹਨੀਪ੍ਰੀਤ ਦੀ ਸਹਾਇਤਾ ਕੀਤੀ ਹੈ। ਸੂਤਰਾਂ ਅਨੁਸਾਰ ਹਰਿਆਣਾ ਪੁਲਸ ਹੁਣ ਇਹ ਸਿੱਟਾ ਕੱਢ ਰਹੀ ਹੈ ਕਿ ਹਨੀਪ੍ਰੀਤ ਦੀ ਸਹਾਇਤਾ ਪੰਜਾਬ ਪੁਲਸ ਨੇ ਕਿਉਂ ਅਤੇ ਕਿਸ ਦੇ ਕਹਿਣ 'ਤੇ ਕੀਤੀ ਸੀ?
ਸਿਹਤ ਮੰਤਰੀ ਵੱਲੋਂ 'ਓਟ ਕਲੀਨਿਕ' ਠਰੂ ਦਾ ਦੌਰਾ
NEXT STORY