ਜਲੰਧਰ /ਲੁਧਿਆਣਾ (ਪ੍ਰੀਤ) — ਬੋਗਸ ਵੈਟ ਰਿਫੰਡ ਮਾਮਲੇ 'ਚ ਇਨਫੋਰਸਮੇਂਟ ਡਾਇਰੈਕਟਰ (ਈ. ਡੀ.) ਨੇ ਲੁਧਿਆਣਾ ਦੀ ਮਸ਼ਹੂਰ ਜਲਧਾਰਾ ਐਕਸਪੋਰਟਸ ਦੇ ਮਾਲਿਕ ਰਮਨ ਗਰਗ ਨੂੰ ਅੱਜ ਗ੍ਰਿਫਤਾਰ ਕਰ ਲਿਆ ਹੈ। ਗਰਗ ਨੂੰ ਕਈ ਵਾਰ ਜਾਂਚ ਲਈ ਬੁਲਾਇਆ ਗਿਆ ਪਰ ਉਹ ਸਹਿਯੋਗ ਨਹੀਂ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤਿੰਨ ਕਰੋੜ ਰੁਪਏ ਦੀ ਪ੍ਰਾਪਟੀ ਅਟੈਚ ਕੀਤੀ ਸੀ। ਇਹ ਕਾਰਵਾਈ ਪ੍ਰਿਵੈਂਸ਼ਨ ਆਫ ਮਨੀ ਲਾਂਡਿੰ੍ਰਗ ਐਕਟ ਦੇ ਤਹਿਤ ਹੋਈ ਸੀ।
ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੇਂਟ ਲੁਧਿਆਣਾ-1 ਨੇ ਜੁਲਾਈ 2013 'ਚ ਪੁਲਸ ਕੇਸ ਦਰਜ ਕਰਵਾਇਆ ਸੀ। ਇਸ ਦੇ ਮੁਤਾਬਕ ਜਲਧਾਰਾ ਐਕਸਪੋਰਟਸ ਨੇ ਸਾਲ 2012-13 'ਚ ਬੰਗਲਾਦੇਸ਼ 'ਚ 33.36 ਕਰੋੜ ਰੁਪਏ ਦੀ ਰੇਡੀਮੇਡ ਗਾਰਮੇਂਟਸ ਦੀ ਐਕਸਪੋਰਟ ਦਿਖਾਈ ਸੀ, ਜਿਸ ਦੇ ਚਲਦੇ ਫਰਮ ਨੇ 1.56 ਕਰੋੜ ਰੁਪਏ ਦਾ ਵੈਟ ਰਿਫੰਡ ਕਲੇਮ ਕੀਤਾ। ਇਸ ਵੈਟ ਰਿਫੰਡ ਦੇ ਦਾਅਵੇ 'ਤੇ ਡਿਪਾਰਟਮੇਂਟ ਨੇ ਜਾਂਚ ਸ਼ੁਰੂ ਕਰ ਦਿੱਤੀ, ਜਿਸ 'ਚ ਸਾਹਮਣੇ ਆਇਆ ਕਿ ਕੰਪਨੀ ਵਲੋਂ ਪੇਸ਼ ਕੀਤਾ ਗਿਆ ਸ਼ਿਪਿੰਗ ਬਿੱਲ ਫਰਜ਼ੀ ਸੀ। ਇਸ ਤੋਂ ਬਾਅਦ ਪੁਲਸ ਨੇ ਧੋਖਾਥੜੀ ਸਮੇਤ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ। ਬਾਅਦ 'ਚ ਈ. ਡੀ. ਨੇ ਵੀ ਕੇਸ ਦਰਜ ਕੀਤਾ। ਈ. ਡੀ. ਨੇ ਜਾਂਚ ਤੋਂ ਬਾਅਦ ਫਰਮ ਦੇ ਮਾਲਿਕ ਵਿਨੋਦ ਗਰਗ ਤੇ ਰਮਨ ਗਰਦ ਦੀ ਗੇਹਲੇਵਾਲ ਤੇ ਕੂਮਕਲਾਂ 'ਚ ਇਕ ਘਰ ਤੇ ਪਲਾਂਟ ਨੂੰ ਅਟੈਚ ਕਰ ਲਿਆ ਹੈ, ਜਿਸ ਦੀ ਕੀਮਤ ਕਰੀਬ ਤਿੰਨ ਕਰੋੜ ਰੁਪਏ ਹੈ।
ਸਵਾਮੀ ਵੀਰੇਂਦਰਾਨੰਦ ਗਿਰੀ ਨੇ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ
NEXT STORY