ਸੁਲਤਾਨਪੁਰ ਲੋਧੀ (ਓਬਰਾਏ)-ਸੂਬਾਈ ਕਾਂਗਰਸ ਲਈ ਕੁਝ ਵਿਧਾਨ ਸਭਾ ਸੀਟਾਂ ’ਤੇ ਸਿਰਦਰਦੀ ਵਧਦੀ ਜਾ ਰਹੀ ਹੈ, ਜਿਸ ’ਚ ਹੌਟ ਸੀਟ ਬਣ ਗਈ ਹੈ ਸੁਲਤਾਨਪੁਰ ਲੋਧੀ। ਇਸ ਸੀਟ ’ਤੇ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਲਈ ਚੋਣ ਪ੍ਰਚਾਰ ਕਰਨ ਪੁੱਜੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਕਿਹਾ ਕਿ ਹੁਣ ਨਵਤੇਜ ਚੀਮਾ ਸੁਲਤਾਨਪੁਰ ਲੋਧੀ ’ਚ ਚੋਣ ਨਹੀਂ ਜਿੱਤ ਸਕਦੇ। ਉਨ੍ਹਾਂ ਦਾਅਵਾ ਕੀਤਾ ਕਿ ਜੇ ਨਵਤੇਜ ਚੀਮਾ ਉਨ੍ਹਾਂ ਦੇ ਪੁੱਤਰ ਤੋਂ ਵੱਧ ਵੋਟਾਂ ਲੈ ਗਏ ਤਾਂ ਉਹ ਸਿਆਸਤ ਛੱਡ ਦੇਣਗੇ। ਜ਼ਿਕਰਯੋਗ ਹੈ ਕਿ ਰਾਣਾ ਗੁਰਜੀਤ ਖ਼ਿਲਾਫ਼ ਪਾਰਟੀ ਦੇ 4 ਵਿਧਾਇਕਾਂ ਦੇ ਵਿਰੋਧ ਤੋਂ ਬਾਅਦ ਅੱਜ ਉਹ ਖ਼ੁਦ ਸੁਲਤਾਨਪੁਰ ਲੋਧੀ ’ਚ ਕਾਂਗਰਸੀ ਉਮੀਦਵਾਰ ਨਵਤੇਜ ਚੀਮਾ ਖ਼ਿਲਾਫ਼ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਦੇ ਹੱਕ ’ਚ ਪ੍ਰਚਾਰ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਨਵਤੇਜ ਚੀਮਾ ਦੀ ਜ਼ਮਾਨਤ ਜ਼ਬਤ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ’ਚ ਕੋਰੋਨਾ ਦਾ ਕਹਿਰ, 31 ਲੋਕਾਂ ਦੀ ਲਈ ਜਾਨ ਤੇ 7986 ਨਿਕਲੇ ਪਾਜ਼ੇਟਿਵ
ਉਨ੍ਹਾਂ ਦਾ ਪੁੱਤਰ ਰਾਣਾ ਇੰਦਰ ਪ੍ਰਤਾਪ ਇਥੋਂ ਆਜ਼ਾਦ ਚੋਣ ਲੜ ਰਹੇ ਹਨ। ਇਸ ਦੌਰਾਨ ਰਾਣਾ ਗੁਰਜੀਤ ਨੇ ਖੁੱਲ੍ਹੇ ਅੰਦਾਜ਼ ’ਚ ਕਿਹਾ ਕਿ ਉਹ ਹੁਣ ਨਵਤੇਜ ਚੀਮਾ ਨੂੰ ਚੋਣ ਹਰਾਉਣ ਲਈ ਪੂਰਾ ਜ਼ੋਰ ਲਗਾਉਣਗੇ। ਬੇਸ਼ੱਕ ਉਨ੍ਹਾਂ ਨੇ ਪਹਿਲਾਂ ਇਹ ਕਿਹਾ ਸੀ ਕਿ ਉਹ ਉਦੋਂ ਹੀ ਸੁਲਤਾਨਪੁਰ ਲੋਧੀ ਆਉਣਗੇ, ਜਦੋਂ ਉਨ੍ਹਾਂ ਦੇ ਪੁੱਤਰ ਨੂੰ ਕਾਂਗਰਸ ਦੀ ਟਿਕਟ ਮਿਲੇਗੀ ਪਰ ਜਦੋਂ ਹੁਣ ਟਿਕਟ ਨਹੀਂ ਮਿਲੀ। ਉਹ ਸੁਲਤਾਨਪੁਰ ਲੋਧੀ ਇਸ ਕਰਕੇ ਆਏ ਹਨ ਕਿਉਂਕਿ ਨਵਤੇਜ ਚੀਮਾ ਵੀ ਉਨ੍ਹਾਂ ਵਿਧਾਇਕਾਂ ’ਚ ਸ਼ਾਮਿਲ ਹਨ, ਜਿਨ੍ਹਾਂ ਨੇ ਉਨ੍ਹਾਂ ਦੀ ਪਾਰਟੀ ਹਾਈਕਮਾਨ ਨੂੰ ਸ਼ਿਕਾਇਤ ਕੀਤੀ ਹੈ। ਦੂਜੇ ਪਾਸੇ ਉਨ੍ਹਾਂ ਦੇ ਪੁੱਤਰ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ’ਚ ਚੋਣ ਮੈਦਾਨ ’ਚੋਂ ਨਹੀਂ ਹਟਣਗੇ।
‘ਆਪ’ ਵੱਲੋਂ ਐਲਾਨੀਆਂ ਗਾਰੰਟੀਆਂ ਹੋਣਗੀਆਂ ਪੂਰੀਆਂ, ਹਵਾ ’ਚ ਤੀਰ ਨਹੀਂ ਮਾਰੇ : ਭਗਵੰਤ ਮਾਨ
NEXT STORY